ਬੰਗਾਲ ਅਤੇ ਪੂਰਬੀ ਉੱਤਰ ਸੂਬਿਆਂ ਲਈ 10 ਲੱਖ ਟੀਕੇ ਦੀ ਪਹਿਲੀ ਖੇਪ ਕੋਲਕਾਤਾ ਹਵਾਈ ਅੱਡੇ ਪਹੁੰਚੀ

01/13/2021 2:50:35 AM

ਕੋਲਕਾਤਾ - ਕੋਵਿਡ-19 ਟੀਕੇ ਦੀ ਕਰੀਬ 10 ਲੱਖ ਡੋਜ਼ ਦੀ ਪਹਿਲੀ ਖੇਪ ਮੰਗਲਵਾਰ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਪੁਣੇ ਤੋਂ ਇੱਥੇ ਪਹੁੰਚੀ। ਇਸ ਵਿੱਚੋਂ 6.89 ਲੱਖ ਡੋਜ਼ ਬੰਗਾਲ ਲਈ ਹਨ ਅਤੇ ਬਾਕੀ ਗੁਆਂਢੀ ਸੂਬਿਆਂ ਲਈ ਹਨ। ਸੂਬੇ ਦੇ ਸਿਹਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਦਿੱਲੀ ਪੁਲਸ 'ਚ ਵੱਡਾ ਫੇਰਬਦਲ, 8 ਆਈ.ਪੀ.ਐੱਸ. ਅਫਸਰਾਂ ਦਾ ਤਬਾਦਲਾ

ਟੀਕੇ 58 ਡੱਬਿਆਂ ਵਿੱਚ ਰੱਖੇ ਸਨ ਅਤੇ ਇਹ ਖੇਪ ਸ਼ਹਿਰ ਦੇ ਹਵਾਈ ਅੱਡੇ 'ਤੇ ਦੁਪਹਿਰ 1:40 ਮਿੰਟ 'ਤੇ ਪਹੁੰਚੀ। ਅਧਿਕਾਰੀ ਨੇ ਦੱਸਿਆ ਕਿ ਇਸ ਖੇਪ ਨੂੰ ਦੋ ਵਾਹਨਾਂ ਵਿੱਚ ਹਵਾਈ ਅੱਡੇ ਰਾਹੀਂ ਬਾਗਬਾਜ਼ਾਰ ਦੇ ਸੂਬਾ ਸੰਚਾਲਿਤ ਕੇਂਦਰੀ ਪਰਿਵਾਰ ਕਲਿਆਣ ਕੇਂਦਰ ਅਤੇ ਹੋਰਾਂ ਨੂੰ ਹੇਸਟਿੰਗਸ ਦੇ ਸਰਕਾਰੀ ਮੈਡੀਕਲ ਸਟੋਰ ਵਿੱਚ ਲਿਜਾਇਆ ਗਿਆ।
ਇਹ ਵੀ ਪੜ੍ਹੋ- ਯੂ.ਪੀ. 'ਚ ਟੀਕਾਕਰਣ ਲਈ ਨਿਯਮ ਤੈਅ, ਰਜਿਸਟ੍ਰੇਸ਼ਨ ਅਤੇ ਫੋਟੋ ਆਈ.ਡੀ. ਲਾਜ਼ਮੀ

ਉਨ੍ਹਾਂ ਕਿਹਾ ਕਿ 6.89 ਲੱਖ ਟੀਕੇ ਦੀਆਂ ਬੋਤਲਾਂ ਨੂੰ ਰੱਖਣ ਲਈ ਬਾਗਬਾਜ਼ਾਰ ਭੰਡਾਰ ਵਿੱਚ ਪੰਜ ਕੂਲਰ ਅਤੇ ਚਾਰ ਫ੍ਰੀਜ਼ਰ ਲਗਾਏ ਗਏ ਹਨ। ਉਥੇ ਹੀ ਬਾਕੀ ਤਿੰਨ ਲੱਖ ਟੀਕਿਆਂ ਨੂੰ ਕੇਂਦਰੀ ਡਿਪੂ ਤੋਂ ਦੇਸ਼ ਦੇ ਪੂਰਬੀ ਉੱਤਰ ਹਿੱਸਿਆਂ ਅਤੇ ਅੰਡਮਾਨ-ਨਿਕੋਬਾਰ ਟਾਪੂ ਸਮੂਹ ਵਿੱਚ ਭੇਜਿਆ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News