ਮਾਰੇ ਗਏ ਅੱਤਵਾਦੀ ਦੇ ਅੰਤਿਮ ਸੰਸਕਾਰ ''ਤੇ ਸਹਿਯੋਗੀਆਂ ਨੇ ਚਲਾਈ ਹਵਾ ''ਚ ਫਾਈਰਿੰਗ

Wednesday, Nov 08, 2017 - 01:22 PM (IST)

ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਸੁਰੱਖਿਆ ਫੋਰਸ ਨਾਲ ਮੁੱਠਭੇੜ 'ਚ ਮਾਰੇ ਗਏ ਅੱਤਵਾਦੀ ਵਸੀਮ ਗਨੀ ਦੇ ਅੰਤਿਮ ਸੰਸਕਾਰ ਦੌਰਾਨ ਅੱਜ ਅੱਤਵਾਦੀਆਂ ਦੇ ਇਕ ਸਮੂਹ ਨੇ ਹਵਾ 'ਚ ਗੋਲੀਬਾਰੀ ਕਰਕੇ ਉਸ ਨੂੰ ਅੰਤਿਮ ਵਿਦਾਈ ਦਿੱਤੀ।
ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਕਿਹਾ ਕਿ ਅੱਤਵਾਦੀਆਂ ਦੇ ਸਮੂਹ 'ਚ ਸਮੀਰ ਟਾਈਗਰ ਵੀ ਸੀ, ਜਿਸ ਨੂੰ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਅਮਰੀਕਾ 'ਚ ਬਣੀ ਐੈੱਮ. 4 ਰਾਈਫਲ ਨਾਲ ਵਾਇਰਲ ਹੋਇਆ ਸੀ। ਅੱਤਵਾਦੀਆਂ ਨੇ ਹਵਾ 'ਚ ਕਈ ਗੋਲੀਆਂ ਚਲਾਈਆਂ। ਅੱਤਵਾਦੀਆਂ ਨੇ ਭੱਜਣ ਦੇ ਪਹਿਲਾਂ ਨਾਅਰੇਬਾਜੀ ਵੀ ਕੀਤੀ। ਪੁਲਮਾਵਾ ਜ਼ਿਲੇ ਦੇ ਅਲਗਾਰ ਇਲਾਕੇ 'ਚ ਕੁਲ ਸੁਰੱਖਿਆ ਫੋਰਸ ਨਾਲ ਮੁੱਠਭੇੜ 'ਚ ਗਨੀ ਤੋਂ ਇਲਾਵਾ ਵਿਦੇਸ਼ੀ ਅੱਤਵਾਦੀਆਂ ਮਾਰੇ ਗਏ ਸਨ।


Related News