ਪਾਕਿ ਨੇ ਗੁਰੇਜ, ਤੰਗਧਾਰ ''ਚ ਕੀਤੀ ਗੋਲੀਬੰਦੀ ਦੀ ਉਲੰਘਣਾ, ਜਵਾਨ ਜ਼ਖਮੀ

02/03/2020 12:19:42 AM

ਸ਼੍ਰੀਨਗਰ, (ਯੂ. ਐੱਨ. ਆਈ.)— ਪਾਕਿਸਤਾਨ ਨੇ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਸਰਹੱਦੀ ਸ਼ਹਿਰ ਗੁਰੇਜ ਅਤੇ ਤੰਗਧਾਰ ਸੈਕਟਰ 'ਚ ਮੂਹਰਲੀਆਂ ਚੌਕੀਆਂ 'ਤੇ ਗੋਲੀਬਾਰੀ ਕਰ ਕੇ ਗੋਲੀਬੰਦੀ ਦੀ ਉਲੰਘਣਾ ਕੀਤੀ। ਇਸ ਦੌਰਾਨ ਇਕ ਜਵਾਨ ਜ਼ਖਮੀ ਹੋ ਗਿਆ।
ਅਧਿਕਾਰਤ ਸੂਤਰਾਂ ਅਨੁਸਾਰ ਪਾਕਿਸਤਾਨੀ ਫੌਜੀਆਂ ਨੇ ਗੁਰੇਜ ਦੇ ਬਖਤੂਰ 'ਚ ਚੌਕੀਆਂ ਅਤੇ ਗੈਰ ਫੌਜ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਬਿਨਾਂ ਭੜਕਾਹਟ ਦੇ ਗੋਲਾਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਬਾਂਦੀਪੋਰਾ ਦੇ ਗੁਰੇਜ 'ਚ ਸੰਦੀਪ ਯਾਦਵ ਨਾਂ ਦਾ ਇਕ ਫੌਜੀ ਗੋਲੀਬਾਰੀ 'ਚ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਕੁਪਵਾੜਾ ਦੇ ਤੰਗਧਾਰ ਸੈਕਟਰ 'ਚ ਵੀ ਪਾਕਿ ਫੌਜ ਵਲੋਂ ਗੋਲੀਬਾਰੀ ਕੀਤੀ ਗਈ ਅਤੇ ਮੋਰਟਾਰ ਨਾਲ ਗੋਲੇ ਵੀ ਦਾਗੇ ਗਏ। ਉਪਰੋਕਤ ਦੋਵਾਂ ਇਲਾਕਿਆਂ 'ਚ ਭਾਰਤੀ ਜਵਾਨਾਂ ਨੇ ਪਾਕਿਸਤਾਨ ਨੂੰ ਇਸ ਕਾਰਵਾਈ ਲਈ ਮੂੰਹਤੋੜ ਜਵਾਬ ਦਿੱਤਾ।

KamalJeet Singh

This news is Content Editor KamalJeet Singh