PM ਮੋਦੀ ਨੇ ਵੀਆਨਾ ਸ਼ਹਿਰ 'ਚ ਹੋਏ ਅੱਤਵਾਦੀ ਹਮਲੇ 'ਤੇ ਜਤਾਇਆ ਦੁੱਖ, ਕਿਹਾ-ਭਾਰਤ ਆਸਟਰੀਆ ਦੇ ਨਾਲ ਖੜ੍ਹਾ

11/03/2020 1:56:48 PM

ਨੈਸ਼ਨਲ ਡੈਸਕ: ਯੂਰੋਪ ਦੇ ਆਸਟਰੀਆ ਦੇ ਵੀਆਨਾ ਸ਼ਹਿਰ 'ਚ ਹਥਿਆਰਬੰਦ ਲੋਕਾਂ ਨੇ ਇਕ ਯਹੂਦੀ ਮੰਦਰ ਸਣੇ 6 ਵੱਖ-ਵੱਖ ਥਾਵਾਂ 'ਤੇ ਫਾਇਰਿੰਗ ਕੀਤੀ। ਇਸ ਹਮਲੇ 'ਚ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਪੁਲਸ ਨੇ ਇਕ ਹਮਲਾਵਰ ਨੂੰ ਵੀ ਢੇਰ ਕਰ ਦਿੱਤਾ ਹੈ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਆਨਾ ਸ਼ਹਿਰ 'ਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਵੀਆਨਾ 'ਚ ਹੋਏ ਵਹਿਸ਼ੀ ਅੱਤਵਾਦੀ ਹਮਲੇ ਨੂੰ ਲੈ ਕੇ ਦੁੱਖ ਪ੍ਰਗਟ ਕਰਦੇ ਹੋਏ ਟਵੀਟ ਕੀਤਾ ਹੈ ਕਿ ਅੱਤਵਾਦੀ ਹਮਲੇ ਤੋਂ ਡੂੰਘਾ ਸਦਮਾ ਅਤੇ ਦੁੱਖ। ਇਸ ਦੁਖ਼ਦ ਸਮੇਂ 'ਚ ਭਾਰਤ-ਆਸਟਰੀਆ ਦੇ ਨਾਲ ਖ਼ੜ੍ਹਾ ਹੈ। ਹਮਲੇ ਦੇ ਪੀੜਤਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਨਾਲ ਮੇਰੀ ਹਮਦਰਦੀ। ਜਾਣਕਾਰੀ ਮੁਤਾਬਕ ਇਸ ਹਮਲੇ 'ਚ ਸੱਤ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਪਰ ਵੀਆਨਾ ਸਰਕਾਰ ਨੇ ਹੁਣ ਤੱਕ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਹੈ। ਆਸਟਰੀਆ ਦੇ ਗ੍ਰਹਿ ਮੰਤਰਾਲੇ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। 

PunjabKesari

ਆਸਟਰੀਆ ਦੇ ਗ੍ਰਹਿ ਮੰਤਰੀ ਨੇ ਮੀਡੀਆ ਨੂੰ ਦੱਸਿਆ ਕਿ ਹਮਲਾਵਰਾਂ ਦੇ ਖ਼ਿਲਾਫ ਸੁਰੱਖਿਆ ਫੋਰਸਾਂ ਦਾ ਆਪਰੇਸ਼ਨ ਅਜੇ ਵੀ ਜਾਰੀ ਹੈ। ਆਸਟਰੇਲੀਆ ਦੇ ਚਾਂਸਲਰ ਸੇਬੇਸਟੀਅਨ ਕੁਰਜ ਨੇ ਇਸ ਨੂੰ ਘਿਨੌਣਾ ਅੱਤਵਾਦੀ ਹਮਲਾ ਦੱਸਿਆ ਹੈ। ਪੁਲਸ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਵੱਖ-ਵੱਖ ਥਾਵਾਂ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਫਾਇਰਿੰਗ ਦੀ ਚਪੇਟ 'ਚ ਆ ਕੇ ਕਈ ਜ਼ਖ਼ਮੀ ਹੋਏ ਹਨ, ਜਿਨ੍ਹਾਂ 'ਚੋਂ ਇਕ ਪੁਲਸ ਕਰਮਚਾਰੀ ਵੀ ਸ਼ਾਮਲ ਹਨ। ਵੀਆਨਾ ਪੁਲਸ ਨੇ ਟਵੀਟ ਕਰਦੇ ਹੋਏ ਕਿਹਾ ਕਿ ਇਕ ਸ਼ੱਕੀ ਹਮਲਾਵਰ ਨੂੰ ਪੁਲਸ ਨੇ ਮਾਰ ਗਿਰਾਇਆ ਹੈ। 

PunjabKesari

ਵੀਆਨਾ ਪੁਲਸ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਰਾਤ 8 ਵਜੇ ਗੋਲੀਬਾਰੀ ਦੀ ਘਟਨਾ ਹੋਈ, ਜਿਸ 'ਚ ਕਈ ਰਾਊਂਡ ਗੋਲੀਆਂ ਚੱਲੀਆਂ। ਟਵੀਟ 'ਚ ਦੱਸਿਆ ਗਿਆ ਕਿ ਕਈ ਸ਼ੱਕੀ ਰਾਈਫਲ ਨਾਲ ਲੈਸ ਨਜ਼ਰ ਆਏ। ਇਸ ਘਟਨਾ 'ਚ ਕਈ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ 'ਚੋਂ ਇਕ ਆਫ਼ਿਸਰ ਵੀ ਸ਼ਾਮਲ ਹੈ। ਵੀਆਨਾ ਪੁਲਸ ਨੇ ਇਕ ਹੋਰ ਟਵੀਟ 'ਚ ਲੋਕਾਂ ਨੂੰ ਅਲਰਟ ਰਹਿਣਾ ਨੂੰ ਕਿਹਾ ਹੈ। ਨਾਲ ਹੀ ਪੁਲਸ ਨੇ ਲੋਕਾਂ ਨੂੰ ਕਿਸੇ ਵੀ ਅਫ਼ਵਾਹ ਤੋਂ ਦੂਰ ਅਤੇ ਸਾਵਧਾਨ ਰਹਿਣ ਨੂੰ ਕਿਹਾ ਹੈ।

PunjabKesari

PunjabKesari


Shyna

Content Editor

Related News