ਦਿੱਲੀ-ਐੱਨ.ਸੀ.ਆਰ. 'ਚ ਬੈਨ ਤੋਂ ਬਾਅਦ ਆਨਲਾਈਨ ਵਿਕਣਗੇ ਪਟਾਕੇ

Thursday, Oct 12, 2017 - 01:03 PM (IST)

ਨਵੀਂ ਦਿੱਲੀ— ਦਿੱਲੀ-ਐੱਨ.ਸੀ.ਆਰ. 'ਚ ਪਟਾਕਿਆਂ ਦੀ ਵਿਕਰੀ 'ਤੇ ਪਾਬੰਦੀ ਲਾਏ ਜਾਣ ਤੋਂ ਬਾਅਦ ਕਾਰੋਬਾਰੀਆਂ ਨੇ ਵਿਕਰੀ ਦਾ ਨਵਾਂ ਤਰੀਕਾ ਲੱਭ ਲਿਆ ਹੈ। ਸਟਾਕਿਸਟ ਪਟਾਕਿਆਂ ਨੂੰ ਆਨਲਾਈਨ ਵੇਚਣ ਦੀ ਤਿਆਰੀ 'ਚ ਹੈ। ਉਹ ਪਟਾਕਾ ਆਰਡਰ ਕਰਨ ਵਾਲੇ ਗਾਹਕਾਂ ਨੂੰ ਹੋਮ ਡਿਲੀਵਰੀ ਦੀ ਸਹੂਲਤ ਉਪਲੱਬਧ ਕਰਨਗੇ। 
ਵਟਸਐੱਪ 'ਤੇ ਕਰਨਾ ਹੋਵੇਗਾ ਆਰਡਰ ਕਰਨਾ ਹੋਵੇਗਾ
ਇਕ ਆਨਲਾਈਨ ਸਟੋਰ ਅਨੁਸਾਰ, ਪਟਾਕਾ ਖਰੀਦਣ ਵਾਲਿਆਂ ਨੂੰ 50 ਫੀਸਦੀ ਦਾ ਭੁਗਤਾਨ ਪਹਿਲਾਂ ਦੇਣਾ ਹੋਵੇਗਾ ਅਤੇ ਆਰਡਰ ਵਟਸਐੱਪ 'ਤੇ ਕਰਨਾ ਹੋਵੇਗਾ। ਦੀਵਾਲੀ ਤੋਂ ਇਕ ਦਿਨ ਪਹਿਲਾਂ ਤੱਕ ਪਟਾਕਿਆਂ ਦੀ ਡਿਲੀਵਰੀ ਹੋ ਜਾਵੇਗੀ। ਪਟਾਕਾ ਵੇਚਣ ਵਾਲੇ ਦੁਕਾਨਦਾਰ ਆਪਣੀਆਂ ਦੁਕਾਨਾਂ 'ਤੇ ਮਿੱਟੀ ਦੇ ਦੀਵੇ ਵੇਚਣਾ ਸ਼ੁਰੂ ਕਰ ਦਿੰਦੇ ਹਨ, ਜੇਕਰ ਉਨ੍ਹਾਂ ਤੋਂ ਪਟਾਕਿਆਂ ਬਾਰੇ ਪੁੱਛੇ ਜਾਣ 'ਤੇ ਪਹਿਲਾਂ ਤਾਂ ਉਹ ਮਨ੍ਹਾ ਕਰ ਦਿੰਦੇ ਹਨ ਤਾਂ ਬਾਅਦ 'ਚ ਆਨਲਾਈਨ ਪੇਮੈਂਟ ਦੇ ਬਦਲੇ ਪਟਾਕੇ ਦੇਣ ਦੀ ਗੱਲ ਕਰਦੇ ਹਨ।
ਪੂਰੀ ਪੇਮੈਂਟ ਹੋਣ 'ਤੇ ਹੋਵੇਗੀ ਡਿਲੀਵਰੀ
ਉੱਥੇ ਹੀ ਪਟਾਕੇ ਵੇਚਣ ਵਾਲੀ ਇਕ ਵੈੱਬਸਾਈਟ ਦਾ ਕਹਿਣਾ ਹੈ ਕਿ ਅਸੀਂ ਕੀਮਤਾਂ ਘੱਟ ਕਰ ਦਿੱਤੀਆਂ ਹਨ। ਤੁਹਾਨੂੰ ਆਰਡਰ ਕਰਨਾ ਪਵੇਗਾ ਅਤੇ ਐਡਵਾਂਸ ਪੈਸੇ ਦੇਣ ਹੋਣਗੇ। ਤੁਹਾਡੇ ਕੋਲ ਦੀਵਾਲੀ ਤੋਂ ਪਹਿਲਾਂ ਸਾਮਾਨ ਦੀ ਡਿਲੀਵਰੀ ਹੋ ਜਾਵੇਗੀ। ਪੂਰਬੀ ਦਿੱਲੀ ਦੇ ਵਿਸ਼ਾਲ ਇੰਟਰਪ੍ਰਾਈਜੇਜ਼ ਦੇ ਅਧਿਕਾਰੀ ਅਨੁਸਾਰ 5,000 ਰੁਪਏ ਤੱਕ ਦਾ ਆਰਡਰ ਪਲੇਸ ਕਰਨਾ ਹੋਵੇਗਾ ਅਤੇ ਉਸ ਦਾ ਸਕਰੀਨਸ਼ਾਟ ਭੇਜਣਾ ਹੋਵੇਗਾ। ਪੇਮੈਂਟ ਕਿਸੇ ਈ-ਵਾਲੇਟ ਰਾਹੀਂ ਕਰਨਾ ਹੋਵੇਗੀ। ਪੇਮੈਂਟ ਮਿਲਣ ਦੇ ਬਾਅਦ ਹੀ ਡਿਲੀਵਰੀ ਕੀਤੀ ਜਾਵੇਗੀ। 
ਦੋਸਤਾਂ ਰਿਸ਼ਤੇਦਾਰਾਂ 'ਚ ਵੰਡੇ ਜਾਣਗੇ ਲੱਖਾਂ ਦਾ ਸਟਾਕ
ਬੁੱਧਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਕਰੀਬ 400 ਪਟਾਕਾ ਕਾਰੋਬਾਰੀਆਂ ਨੂੰ ਲਾਇਸੈਂਸ ਰੱਦ ਕਰ ਦਿੱਤੇ ਗਏ। ਪਹਾੜਗੰਜ ਦੇ ਇਕ ਕਾਰੋਬਾਰੀ ਨੇ ਦੱਸਿਆ,''ਸਾਨੂੰ ਦੀਵਾਲੀ ਤੋਂ 2 ਦਿਨ ਪਹਿਲਾਂ ਲਾਇਸੈਂਸ ਮਿਲੇ ਸਨ ਅਤੇ ਉਸ ਦੇ ਅਨੁਸਾਰ ਹੀ ਅਸੀਂ ਆਪਣਾ ਸਟਾਕ ਮੰਗਵਾ ਲਿਆ ਸੀ। ਹੁਣ ਇਸ 'ਚੋਂ ਜ਼ਿਆਦਾਤਰ ਅਸੀਂ ਦੋਸਤਾਂ ਅਤੇ ਰਿਸ਼ਤੇਦਾਰਾਂ 'ਚ ਵੰਡ ਦੇਵਾਂਗੇ। ਇਕ ਹੋਰ ਦੁਕਾਨਦਾਰ ਨੇ ਦੱਸਿਆ ਕਿ ਕੋਰਟ ਆਪਣੇ ਆਦੇਸ਼ 'ਤੇ ਬਣਿਆ ਰਹਿੰਦਾ ਹੈ ਤਾਂ ਸਾਨੂੰ ਕੁਝ ਤਰੀਕੇ ਲੱਭਣੇ ਹੋਣਗੇ, ਜਿਸ ਨਾਲ ਅਸੀਂ ਆਪਣਾ ਸਟਾਕ ਨਿਕਾਲ ਸਕੀਏ। ਅਸੀਂ ਪੂਰੇ ਸਾਲ ਬਚਤ ਕਰ ਕੇ ਹੀ ਦੀਵਾਲੀ 'ਚ ਦੁਕਾਨ ਸਜਾਉਂਦੇ ਹਨ ਪਰ ਅਚਾਨਕ ਲੱਗੇ ਇਸ ਬੈਨ ਨੇ ਸਾਨੂੰ ਬਹੁਤ ਉਲਟ ਸਥਿਤੀ 'ਚ ਪਾ ਦਿੱਤਾ ਹੈ। ਸਦਰ ਬਾਜ਼ਾਰ 'ਚ ਦੁਕਾਨਦਾਰਾਂ ਨੇ ਗੋਦਾਮਾਂ 'ਚ ਪਟਾਕਿਆਂ ਦਾ ਸਟਾਕ ਰੱਖਿਆ ਹੈ ਅਤੇ ਇਨ੍ਹਾਂ ਦੀ ਕੀਮਤ ਲੱਖਾਂ 'ਚ ਹੈ।
ਆਲੂ ਬਣਿਆ ਸੁਤਲੀ ਬੰਬ, ਪੈਂਸਿਲ ਹੋਇਆ ਰਾਕੇਟ
ਪਟਾਕਾ ਕਾਰੋਬਾਰੀ ਸੁਪਰੀਮ ਕੋਰਟ ਦੇ ਆਦੇਸ਼ ਦੀ ਕਾਟ ਲੱਭਣ 'ਚ ਜੁਟ ਗਏ ਹਨ। ਆਪਣੇ ਮਾਲ ਨੂੰ ਖਪਾਉਣ ਲਈ ਉਹ ਮੁਹੱਲੇਬਾਰ ਏਜੰਟਾਂ ਦੀ ਚੈਨ ਤਿਆਰ ਕਰ ਰਹੇ ਹਨ। ਪਟਾਕੇ ਦੇ ਇਕ ਪੈਕੇਟ 'ਤੇ ਕਮਿਸ਼ਨ ਦਾ ਰੇਟ 10 ਤੋਂ ਲੈ ਕੇ 500 ਰੁਪਏ ਤੱਕ ਹੈ। ਡਿਲੀਵਰੀ ਹੋਣ ਵਾਲਾ ਪਟਾਕਾ ਜਿੰਨਾ ਵੱਡਾ ਅਤੇ ਮਹਿੰਗਾ ਹੋਵੇਗਾ, ਉਸ 'ਤੇ ਓਨਾ ਹੀ ਵਧ ਕਮਿਸ਼ਨ ਮਿਲੇਗਾ। ਇਸ ਤੋਂ ਇਲਾਵਾ ਕੋਡ ਵਰਡ ਦਾ ਸਹਾਰਾ ਲਿਆ ਜਾ ਰਿਹਾ ਹੈ। ਇਸ 'ਚ ਆਲੂ ਦਾ ਮਤਲਬ ਸੁਤਲੀ ਬੰਬ ਤਾਂ ਪੈਂਸਿਲ ਦਾ ਰਾਕੇਟ ਹੈ। ਉੱਥੇ ਹੀ ਪਟਾਕਿਆਂ ਦਾ ਪ੍ਰਚਾਰ ਵਟਸਐੱਪ ਰਾਹੀਂ ਕੀਤਾ ਜਾ ਰਿਹਾ ਹੈ।


Related News