''ਸਰਜੀਕਲ ਸਟਰਾਈਕ'' ਨਹੀਂ ਮਿਆਂਮਾਰ ਬਾਰਡਰ ''ਤੇ ਫੌਜ ਦਾ ਵੱਡਾ ਐਕਸ਼ਨ

09/27/2017 5:50:40 PM

ਜੰਮੂ— ਭਾਰਤੀ ਫੌਜ ਨੇ ਅੱਜ ਸਵੇਰੇ ਮਿਆਂਮਾਰ ਦੀ ਸਰਹੱਦ ਦੀ ਸੀਮਾਂ ਨਜ਼ਦੀਕ ਇਲਾਕੇ 'ਚ ਨਗਾ ਅੱਤਵਾਦੀ ਸੰਗਠਨ ਨੈਸ਼ਨਲ ਸੋਸ਼ਲਿਸਟ ਕਾਉਂਸਲਿੰਗ ਆਫ ਨਗਾਲਿਮ (ਖਾਪਲਾਂਗ) ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ, ਜਿਸ 'ਚ ਵੱਡੀ ਸੰਖਿਆ 'ਚ ਅੱਤਵਾਦੀ ਮਾਰੇ ਗਏ। ਫੌਜ ਦੀ ਸਾਬਕਾ ਕਮਾਨ ਨੇ ਟਵੀਟ ਕਰਕੇ ਦੱਸਿਆ ਕਿ ਕਾਰਵਾਈ 'ਚ ਕਾਫੀ ਗਿਣਤੀ 'ਚ ਨੈਸ਼ਨਲ ਸੋਸ਼ਲਿਸਟ ਕਾਉਂਸਲਿੰਗ ਆਫ ਨਗਾਲਿਮ ਦੇ ਅੱਤਵਾਦੀ ਮਾਰੇ ਗਏ ਹਨ, ਜਦੋਂਕਿ ਭਾਰਤੀ ਸੁਰੱਖਿਆ ਫੋਰਸ 'ਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ।

 

ਇਹ ਕਾਰਵਾਈ ਸਵੇਰੇ 4.45 ਮਿੰਟ 'ਤੇ ਕੀਤੀ ਗਈ ਸੀ। ਫੌਜ ਨੇ ਬਾਅਦ 'ਚ ਇਕ ਬਿਆਨ ਜਾਰੀ ਕਰਕੇ ਇਹ ਸਪੱਸ਼ਟ ਕੀਤਾ ਕਿ ਇਹ ਕਾਰਵਾਈ ਭਾਰਤੀ ਸਰਹੱਦੀ ਦੇ ਅੰਦਰ ਹੀ ਕੀਤੀ ਗਈ ਹੈ ਅਤੇ ਅੰਤਰਰਾਸ਼ਟਰੀ ਸਰਹੱਦ ਨੂੰ ਪਾਰ ਕਰਕੇ ਨਹੀਂ ਕੀਤੀ ਗਈ। ਬਿਆਨ ਅਨੁਸਾਰ ਅੱਜ ਤੜਕੇ ਭਾਰਤ-ਮਿਆਂਮਾਰ ਸਰਹੱਦ ਫੌਜ ਦੀ ਇਕ ਟੁਕੜੀ 'ਤੇ ਅਣਜਾਣ ਅੱਤਵਾਦੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸ 'ਤੇ ਫੌਜ ਨੇ ਜਵਾਬੀ ਕਾਰਵਾਈ ਕੀਤੀ। ਇਸ ਨਾਲ ਅੱਤਵਾਦੀਆਂ ਦਾ ਆਪਸੀ ਸੰਪਰਕ ਟੁੱਟ ਗਿਆ ਅਤੇ ਘਟਨਾ ਸਥਾਨ ਤੋਂ ਭੱਜ ਗਏ। ਇਸ ਅਪਰੇਸ਼ਨ ਨੂੰ ਇੰਡੋ-ਮਿਆਂਮਾਰ ਬਾਰਡਰ ਦੇ ਲੰਗਖੂ ਪਿੰਡ 'ਚ ਅੰਜਾਮ ਦਿੱਤਾ ਗਿਆ। ਇਹ ਜਗ੍ਹਾ ਭਾਰਤ-ਮਿਆਂਮਾਰ ਬਾਰਡਰ ਨਾਲ ਲੱਗਭਗ 10-15 ਕਿ. ਮੀ. ਦੂਰ ਹੈ। ਹੁਣ ਤੱਕ ਕਿੰਨੇ ਅੱਤਵਾਦੀ ਮਾਰੇ ਗਏ ਹਨ। ਇਸ ਦਾ ਕੋਈ ਅੰਕੜਾ ਸਾਹਮਣੇ ਨਹੀਂ ਆਇਆ ਹੈ।


ਮੀਡੀਆ 'ਚ ਆਈ ਸਰਜੀਕਲ ਸਟਰਾਈਕ ਦੀ ਖ਼ਬਰ
ਦੱਸਣਾ ਚਾਹੁੰਦੇ ਹਾਂ ਕਿ ਪਹਿਲਾਂ ਟੀ. ਵੀ. ਚੈੱਨਲਾਂ 'ਤੇ ਮਿਆਂਮਾਰ 'ਚ ਭਾਰਤੀ ਫੌਜ ਦੀ ਸਰਜੀਕਲ ਸਟਰਾਈਕ ਦੀ ਖ਼ਬਰ ਦੱਸੀ ਗਈ, ਜਿਸ ਦਾ ਫੌਜ ਨੇ ਖੰਡਨ ਕੀਤਾ ਹੈ। ਫੌਜ ਨੇ ਕਿਹਾ ਕਿ ਉਸ ਨੇ ਬਾਰਡਰ ਕ੍ਰਾਸ ਨਹੀਂ ਕੀਤਾ ਹੈ।