ਭੀੜ ਨੇ ਬੀਫ ਹੋਣ ਦੇ ਸ਼ੱਕ ਦੇ ਚੱਲਦੇ ਟਰੱਕ ''ਚ ਲਗਾਈ ਅੱਗ

07/24/2017 1:24:48 AM

ਬੇਰਹਾਮਪੁਰ—ਭੀੜ ਨੇ ਐਤਵਾਰ ਨੂੰ ਇੱਥੇ ਰਾਸ਼ਟਰੀ ਮਾਰਗ 'ਤੇ ਇਕ ਟਰੱਕ ਪਲਟ ਜਾਣ ਤੋਂ ਬਾਅਦ ਉਸ 'ਚ ਅੱਗ ਲਗਾ ਦਿੱਤੀ। ਭੀੜ ਦਾ ਦੋਸ਼ ਸੀ ਕਿ ਟਰੱਕ 'ਚ ਬੀਫ ਲੱਦਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਭੀੜ ਨੇ ਹਮਲਾ ਕੀਤਾ ਤਾਂ ਟਰੱਕ ਚਾਲਕ ਅਤੇ ਕੰਡਕਟਰ ਦੋਵੇਂ ਉੱਥੋਂ ਭੱਜ ਗਏ। ਟਰੱਕ ਬਿਹਾਰ ਤੋਂ ਮੁੰਬਈ ਜਾ ਰਿਹਾ ਸੀ ਅਤੇ ਰਾਸਤੇ 'ਚ ਸੰਤੁਲਨ ਬਿਗੜਨ ਨਾਲ ਪਲਟ ਗਿਆ। ਇਸ ਤੋਂ ਬਾਅਦ ਟਰੱਕ 'ਚੋਂ ਇਕ ਪੈਕੇਟ ਡਿੱਗ ਗਿਆ। ਸਥਾਨਿਕ ਲੋਕਾਂ ਦਾ ਦੋਸ਼ ਸੀ ਕਿ ਉਸ ਪੈਕੇਟ 'ਚ ਬੀਫ ਹੈ। ਇਸ ਵਿਚਾਲੇ ਤਣਾਅ ਫੈਲ ਗਿਆ ਅਤੇ ਲੋਕ ਟਰੱਕ ਚਾਲਕ ਅਤੇ ਕੰਡਕਟਰ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਹੋਏ ਸੜਕ ਨੂੰ ਜਾਮ ਕਰ ਦਿੱਤਾ। ਮੋਹੰਤੀ ਨੇ ਕਿਹਾ ਕਿ ਜਾਮ ਖਤਮ ਹੋ ਗਿਆ ਹੈ।