ਏ. ਪੀ. ਐਕਸਪ੍ਰੈੱਸ ਦੇ ਇਕ ਕੋਚ ’ਚ ਅਚਾਨਕ ਲੱਗੀ ਅੱਗ

12/23/2019 1:26:34 AM

ਹੈਦਰਾਬਾਦ (ਯੂ. ਐੱਨ. ਆਈ.)-ਏ. ਪੀ. ਐਕਸਪ੍ਰੈੱਸ ਰੇਲ ਗੱਡੀ ਦੇ ਇਕ ਡੱਬੇ ’ਚ ਅਚਾਨਕ ਅੱਗ ਲੱਗ ਗਈ। ਇਹ ਗੱਡੀ ਜਿਹੜੀ ਦਿੱਲੀ ਤੋਂ ਵਿਸ਼ਾਖਾਪਟਨਮ ਲਈ ਰਵਾਨਾ ਹੋਈ ਸੀ, ਦੀ ਰਵਾਨਗੀ ਦੇ ਅੱਧੇ ਘੰਟੇ ਵਿਚ ਹੀ ਅੱਗ ਲੱਗ ਗਈ, ਜਿਸ ਦੇ ਨਤੀਜੇ ’ਚ ਮੁਸਾਫਰ ਖੌਫਜ਼ਦਾ ਹੋ ਗਏ। ਇਨ੍ਹਾਂ ਮੁਸਾਫਰਾਂ ਨੇ ਰੇਲਵੇ ਸਟਾਫ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਪਿੱਛੋਂ ਗੱਡੀ ਨੂੰ ਰੋਕ ਦਿੱਤਾ ਗਿਆ ਅਤੇ ਮੁਸਾਫਰਾਂ ਨੂੰ ਦੂਜੇ ਡੱਬੇ ਵਿਚ ਤਬਦੀਲ ਕਰ ਦਿੱਤਾ ਗਿਆ। ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ ਗਈ, ਜਿਸ ਨੇ ਇਸ ਅੱਗ ਨੂੰ ਬੁਝਾਇਆ। ਇਸ ਘਟਨਾ ਵਿਚ ਕਿਸੇ ਦੇ ਮਰਨ ਜਾਂ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।


Sunny Mehra

Content Editor

Related News