ਮੁੰਬਈ 'ਚ 12 ਮੰਜ਼ਿਲਾਂ ਇਮਾਰਤ 'ਚ ਲੱਗੀ ਭਿਆਨਕ ਅੱਗ, ਸਾਹ ਘੁਟਣ ਕਾਰਨ 39 ਲੋਕ ਹਸਪਤਾਲ 'ਚ ਦਾਖ਼ਲ

09/16/2023 12:33:19 PM

ਮੁੰਬਈ- ਮੁੰਬਈ ਦੇ ਕੁਰਲਾ ਇਲਾਕੇ ਵਿਚ 12 ਮੰਜ਼ਿਲਾਂ ਇਕ ਰਿਹਾਇਸ਼ੀ ਇਮਾਰਤ 'ਚ ਸ਼ੁੱਕਰਵਾਰ ਰਾਤ ਅੱਗ ਲੱਗ ਗਈ, ਜਿਸ ਤੋਂ ਬਾਅਦ ਉਸ 'ਚ ਰਹਿਣ ਵਾਲੇ 60 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਸ਼ੁੱਕਰਵਾਰ ਰਾਤ 12 ਵਜ ਕੇ 10 ਮਿੰਟ 'ਤੇ ਝੁੱਗੀ-ਝੌਂਪੜੀ ਮੁੜ ਵਸੇਬਾ ਅਥਾਰਟੀ (SRA) ਦੀ ਇਮਾਰਤ ਨੰਬਰ-7 'ਚ ਵਾਪਰੀ। ਇਹ ਇਮਾਰਤ ਕੋਹੀਨੂਰ ਹਸਪਤਾਲ ਦੇ ਠੀਕ ਸਾਹਮਣੇ ਹੈ।

ਇਹ ਵੀ ਪੜ੍ਹੋ-  ਘਰ ਦੀ ਛੱਤ ਡਿੱਗਣ ਕਾਰਨ ਇਕੋ ਪਰਿਵਾਰ ਦੇ 5 ਜੀਆਂ ਦੀ ਮੌਤ, ਮ੍ਰਿਤਕਾਂ 'ਚ 3 ਬੱਚੇ ਵੀ ਸ਼ਾਮਲ

ਅਧਿਕਾਰੀ ਮੁਤਾਬਕ ਇਮਾਰਤ ਤੋਂ ਸੁਰੱਖਿਅਤ ਕੱਢੇ ਗਏ 60 ਲੋਕਾਂ 'ਚੋਂ 39 ਨੂੰ ਸਾਹ ਘੁੱਟਣ ਦੀ ਸ਼ਿਕਾਇਤ ਕਾਰਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਦੇਰ ਰਾਤ ਲੱਗੀ। ਇਸ ਸਬੰਧ ਵਿਚ ਜਾਣਕਾਰੀ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ, ਕਈ ਵੱਡੇ ਟੈਂਕਰ ਅਤੇ ਹੋਰ ਸਾਜ਼ੋ-ਸਾਮਾਨ ਨਾਲ ਫਾਇਰ ਬ੍ਰਿਗੇਡ ਕਰਮੀਆਂ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ।

ਇਹ ਵੀ ਪੜ੍ਹੋ-  ਨਿਪਾਹ ਵਾਇਰਸ ਨੂੰ ਲੈ ਕੇ ਸਰਕਾਰ ਅਲਰਟ, ਬਣਾਏ ਕੰਟੇਨਮੈਂਟ ਜ਼ੋਨ, ਮਾਸਕ ਪਹਿਨਣਾ ਲਾਜ਼ਮੀ

ਅਧਿਕਾਰੀ ਮੁਤਾਬਕ ਅੱਗ 12 ਮੰਜ਼ਿਲਾਂ ਇਮਾਰਤ ਦੇ ਹੇਠਲੀ ਮੰਜ਼ਿਲ 'ਤੇ ਰੱਖੇ ਤਾਰ ਅਤੇ ਕਬਾੜ 'ਚ ਲੱਗੀ ਪਰ ਹੌਲੀ-ਹੌਲੀ ਲਪਟਾਂ ਉੱਪਰ ਵੱਲ ਉਠਣ ਲੱਗੀਆਂ ਅਤੇ ਪੂਰੀ ਇਮਾਰਤ 'ਚ ਧੂੰਆਂ ਫੈਲ ਗਿਆ, ਜਿਸ ਕਾਰਨ ਲੋਕਾਂ 'ਚ ਦਹਿਸ਼ਤ ਫੈਲ ਗਈ। ਫਾਇਰ ਕਰਮੀਆਂ ਨੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਅਤੇ ਦੇਰ ਰਾਤ 1 ਵਜ ਕੇ 45 ਮਿੰਟ 'ਤੇ ਅੱਗ 'ਤੇ ਕਾਬੂ ਪਾਇਆ ਗਿਆ। 

ਇਹ ਵੀ ਪੜ੍ਹੋ- ਗੰਭੀਰ ਜੈਨੇਟਿਕ ਬੀਮਾਰੀ ਤੋਂ ਪੀੜਤ 18 ਮਹੀਨੇ ਦੇ ਕਣਵ ਨੂੰ ਮਿਲੇ CM ਕੇਜਰੀਵਾਲ, ਲੱਗਣਾ ਸੀ 17.5 ਕਰੋੜ ਦਾ ਟੀਕਾ

ਇਮਾਰਤ ਦੀਆਂ ਕਈ ਮੰਜ਼ਿਲਾਂ 'ਚ ਫਸੇ 40-50 ਵਾਸੀਆਂ ਨੂੰ ਫਾਇਰ ਬ੍ਰਿਗੇਡ ਕਰਮੀਆਂ ਨੇ ਪੌੜੀਆਂ ਜ਼ਰੀਏ ਬਾਹਰ ਕੱਢਿਆ। ਇਨ੍ਹਾਂ 'ਚੋਂ 39 ਲੋਕਾਂ ਨੇ ਸਾਹ ਘੁਟਣ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ 35 ਲੋਕਾਂ ਨੂੰ ਨਿਗਮ ਸੰਚਾਲਿਤ ਰਾਜਾਵਾੜੀ ਹਸਪਤਾਲ 'ਚ, ਜਦਕਿ 4 ਹੋਰਨਾਂ ਨੂੰ ਕੋਹੀਨੂਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਅਧਿਕਾਰੀ ਮੁਤਾਬਕ ਹਸਪਤਾਲ 'ਚ ਦਾਖ਼ਲ ਸਾਰੇ ਲੋਕਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu