ਬੋਕਾਰੋ ਪਲਾਂਟ ’ਚ ਲੱਗੀ ਅੱਗ, 23 ਕਰਮਚਾਰੀ ਹਸਪਤਾਲ ’ਚ ਦਾਖ਼ਲ

04/06/2024 9:42:04 PM

ਬੋਕਾਰੋ (ਝਾਰਖੰਡ) - ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ (ਸੇਲ) ਦੇ ਬੋਕਾਰੋ ਸਟੀਲ ਪਲਾਂਟ ’ਚ ਸ਼ਨੀਵਾਰ ਸਵੇਰੇ ਅੱਗ ਲੱਗ ਗਈ, ਜਿਸ ਤੋਂ ਬਾਅਦ 23 ਕਰਮਚਾਰੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਦਮ ਸਾਵਧਾਨੀ ਦੇ ਤੌਰ ’ਤੇ ਚੁੱਕਿਆ ਗਿਆ ਹੈ, ਕਿਉਂਕਿ ਇਹ ਕਰਮਚਾਰੀ ਧੂੰਏਂ ਦੇ ਸੰਪਰਕ ’ਚ ਆ ਗਏ ਸਨ।

ਜਨਤਕ ਖੇਤਰ ਦੀ ਕੰਪਨੀ ਸੇਲ ਦੇ ਇਕ ਬਿਆਨ ਮੁਤਾਬਕ, ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਮਿਸ਼ਰਤ ਗੈਸ ਪਾਈਪਲਾਈਨ ’ਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸ ਪਾਈਪਲਾਈਨ ਰਾਹੀਂ ਭੱਠੀ ਨੂੰ ਗੈਸ ਸਪਲਾਈ ਕੀਤੀ ਜਾਂਦੀ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਪਾਈਪਲਾਈਨ ਬੰਦ ਸੀ ਅਤੇ ਇਸ ਲਈ ਇਸ ’ਚ ਗੈਸ ਨਹੀਂ ਸੀ।

ਇਹ ਵੀ ਪੜ੍ਹੋ- ਝਗੜੇ ਤੋਂ ਬਾਅਦ ਦੋਸਤ ਨੂੰ ਸੱਦਿਆ ਘਰ, ਫਿਰ ਕੁੱਟਮਾਰ ਕਰ ਸਾੜ 'ਤਾ ਜ਼ਿੰਦਾ

 ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e

Inder Prajapati

This news is Content Editor Inder Prajapati