ਮੁੰਬਈ ’ਚ ਬਹੁਮੰਜ਼ਿਲਾ ਇਮਾਰਤ ’ਚ ਲੱਗੀ ਅੱਗ, 15 ਲੋਕ ਝੁਲਸੇ, 7 ਦੀ ਮੌਤ

01/22/2022 1:02:42 PM

ਮੁੰਬਈ– ਮਹਾਰਾਸ਼ਟਰ ਦੇ ਮੁੰਬਈ ’ਚ ਸ਼ਨੀਵਾਰ ਸਵੇਰੇ ਵੱਡਾ ਹਾਦਸਾ ਹੋ ਗਿਆ। ਇਥੇ ਮੁੰਬਈ ਦੇ ਤਾੜਦੇਵ ’ਚ ਭਾਟੀਆ ਹਸਪਤਾਲ ਨੇੜੇ ਕਮਲਾ ਬਿਲਡਿੰਗ ਦੀ 20 ਮੰਜ਼ਿਲਾ ਇਮਾਰਤ ’ਚ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ 18ਵੀਂ ਮੰਜ਼ਿਲ ’ਤੇ ਲੱਗੀ ਹੈ। ਅਜੇ ਤਕ 15 ਲੋਕਾਂ ਦੇ ਝੁਲਸਣ ਦੀ ਖ਼ਬਰ ਹੈ। ਸਾਰਿਆਂ ਨੂੰ ਭਾਟੀਆ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਰੈਸਕਿਊ ਮੁਹਿੰਮ ਜਾਰੀ ਹੈ। ਤਾਜ਼ਾ ਜਾਣਕਾਰੀ ਮੁਤਾਬਕ, ਇਸ ਅੱਗ ’ਚ ਝੁਲਸਣ ਨਾਲ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੁੰਬਈ ਦੀ ਮੇਡਰ ਕਿਸ਼ੋਰੀ ਪੇਡਣੇਕਰ ਨੇ ਦੱਸਿਆ ਕਿ ਹਸਪਤਾਲ ਦੇ ਲੋਕਾਂ ਨੇ ਮਰੀਜ਼ਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਅਸੀਂ ਪਤਾ ਲਗਾਵਾਂਗੇ ਕਿ ਆਖਿਰ ਇਨ੍ਹਾਂ ਲੋਕਾਂ ਨੇ ਅਜਿਹਾ ਕਿਉਂ ਕੀਤਾ ਅਤੇ ਇਸ ਗੱਲ ਦੀ ਜਾਣਕਾਰੀ BMC ਕਮਿਸ਼ਨਰ ਨੂੰ ਵੀ ਦੇਵਾਂਗੇ। 

ਉਥੇ ਹੀ ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਕ ਝੁਲਸੇ ਹੋਏ ਲੋਕਾਂ ’ਚੋਂ 12 ਜਨਰਲ ਵਾਰਡ ’ਚ ਦਾਖਲ ਕਰਵਾਇਆ ਗਿਆ ਹੈ, ਜਦਕਿ 3 ਲਕਾਂ ਨੂੰ ਆਈ.ਸੀ.ਯੂ. ’ਚ ਦਾਖਲ ਕਰਵਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਕਮਲਾ ਬਿਲਡਿੰਗ ਦੀ 18ਵੀਂ ਮੰਜ਼ਿਲ ’ਚ ਇਹ ਅੱਗ ਸ਼ਨੀਵਾਰ ਸਵੇਰੇ 7:30 ਵਜੇ ਲੱਗੀ। ਅੱਗ ਬੁਝਾਉਣ ਲਈ 13 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਹਨ। ਅੱਗ ਲੱਗਣ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ। ਹਾਲਾਂਕਿ, ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਪਰ ਧੂੰਆ ਕਾਫੀ ਭਰ ਗਿਆ ਹੈ। ਰੈਸਕਿਊ ਮੁਹਿੰਮ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਿਟ ਦੇ ਚਲਦੇ ਲੱਗੀ ਹੈ।

 

Rakesh

This news is Content Editor Rakesh