ਨੋਇਡਾ ਦੇ ਕਮਾਂਡੈਂਟ ਦੇ ਦਫਤਰ ’ਚ ਸ਼ੱਕੀ ਹਾਲਾਤ ’ਚ ਲੱਗੀ ਅੱਗ

11/19/2019 11:36:34 PM

ਨੋਇਡਾ – ਹੋਮਗਾਰਡਾਂ ਦੀ ਡਿਊਟੀ ਲਾਉਣ ਵਿਚ ਹੋਏ ਕਰੋੜਾਂ ਦੇ ਘਪਲੇ ਦੀ ਲਪੇਟ ਵਿਚ ਆਏ ਜ਼ਿਲਾ ਕਮਾਂਡੈਂਟ ਹੋਮਗਾਰਡ ਦਫਤਰ ਵਿਚ ਸੋਮਵਾਰ ਰਾਤ ਦੇਰ ਗਏ ਸ਼ੱਕੀ ਹਾਲਾਤ ਵਿਚ ਅੱਗ ਲੱਗ ਗਈ। ਪੁਲਸ ਨੇ ਇਸ ਸਬੰਧੀ ਕੁਝ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਅੱਗ ਜਿਸ ਬਕਸੇ ਵਿਚ ਲੱਗੀ, ਉਸ ਵਿਚ ਸਾਲ 2014 ਤੋਂ ਹੁਣ ਤੱਕ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਡੈਪੂਟੇਸ਼ਨ ’ਤੇ ਭੇਜੇ ਗਏ ਹੋਮਗਾਰਡ ਦੇ ਜਵਾਨਾਂ ਦੇ ਮਾਸਟਰ ਰੋਲ ਪਏ ਸਨ। ਉਹ ਸਭ ਸੜ ਗਏ ਹਨ। ਅੱਗ ਲੱਗਣ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਮਾਮਲਾ ਬੇਹੱਦ ਗੰਭੀਰ ਹੈ। ਜਾਂਚ ਲਈ ਗੁਜਰਾਤ ਤੋਂ ਇਕ ਵਿਸ਼ੇਸ਼ ਟੀਮ ਸੱਦੀ ਗਈ ਹੈ।

Inder Prajapati

This news is Content Editor Inder Prajapati