ਗਿਰੀਜਾ ਹਾਈਟਸ ਦੀ ਚੌਥੀ ਮੰਜ਼ਲ 'ਤੇ ਅੱਗ, 153 ਲੋਕਾਂ ਨੂੰ ਬਾਹਰ ਕੱਢਿਆ

01/19/2018 5:33:39 PM

ਮੁੰਬਈ— ਇੱਥੋਂ ਦੇ ਠਾਣੇ ਸਥਿਤ ਗਿਰੀਜਾ ਹਾਈਟਸ 'ਚ ਸ਼ੁੱਕਰਵਾਰ ਦੁਪਹਿਰ ਭਿਆਨਕ ਅੱਗ ਲੱਗਗਈ। ਬਿਲਡਿੰਗ ਦੀ ਚੌਥੀ ਮੰਜ਼ਲ 'ਤੇ ਲੱਗੀ ਅੱਗ ਨੂੰ ਬੁਝਾਉਣ ਲਈ ਮੌਕੇ 'ਤੇ 8 ਫਾਇਰ ਬ੍ਰਿਗੇਡ ਕਰਮਚਾਰੀ ਅਤੇ 70 ਫਾਇਰਮੈਨ ਪਹੁੰਚ ਚੁਕੇ ਹਨ। ਬਿਲਡਿੰਗ ਨੂੰ ਤੁਰੰਤ ਖਾਲੀ ਕਰਵਾ ਦਿੱਤਾ ਗਿਆ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਨੌਪਾੜਾ 'ਚ ਗਿਰੀਜਾ ਹਾਈਟਸ ਨਾਂ ਦੀ ਬਿਲਡਿੰਗ 'ਚ ਭਿਆਨਕ ਅੱਗ ਲੱਗਣ ਤੋਂ ਬਾਅਦ 153 ਲੋਕਾਂ ਨੂੰ ਕੱਢ ਕੇ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ ਗਿਆ।
ਪੰਚਖਾੜੀ 'ਚ ਠਾਣੇ ਫਾਇਰ ਬ੍ਰਿਗੇਡ ਨੂੰ ਦੁਪਹਿਰ 2.05 ਵਜੇ ਇਸ ਘਟਨਾ ਦੀ ਸੂਚਨਾ ਮਿਲੀ। ਇਸ ਤੋਂ ਬਾਅਦ 5 ਫਾਇਰ ਕਰਮਚਾਰੀ, ਤਿੰਨ ਵਾਟਰ ਟੈਂਕਰ ਅਤੇ 2 ਸਕਾਈਲਿਫਟ ਮੌਕੇ 'ਤੇ ਪੁੱਜ ਗਏ ਅਤੇ ਸਥਿਤੀ ਨੂੰ ਕਾਬੂ 'ਚ ਕੀਤਾ। 26 ਮੰਜ਼ਲਾ ਇਸ ਇਮਾਰਤ ਤੋਂ 153 ਲੋਕਾਂ ਨੂੰ ਕੱਢ ਕੇ ਸੁਰੱਖਿਅਤ ਸਥਾਨ 'ਤੇ ਪਹੁੰਚਾ ਦਿੱਤਾ ਗਿਆ ਹੈ। ਅੱਗ ਲੱਗਣ ਦੇ ਪਿੱਛੇ ਸ਼ਾਰਟ ਸਰਕਿਟ ਨੂੰ ਕਾਰਨ ਮੰਨਿਆ ਜਾ ਰਿਹਾ ਹੈ। ਅੱਜ ਦੇ ਦਿਨ ਮੁੰਬਈ 'ਚ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਲੋਅਰ ਪਰੇਲ 'ਚ ਨਵਰੰਗ ਸਟੂਡੀਓ 'ਚ ਅੱਗ ਲੱਗ ਗਈ ਸੀ, ਜਿਸ 'ਚ ਇਕ ਫਾਇਰਮੈਨ ਜ਼ਖਮੀ ਹੋ ਗਿਆ।