23 ਮੰਜ਼ਿਲਾ ਇਮਾਰਤ ''ਤੇ ਸਟੰਟ ਕਰਦੇ ਨੌਜਵਾਨ ਦੀ ਵੀਡੀਓ ਵੇਖ ਪੁਲਸ ਰਹਿ ਗਈ ਹੈਰਾਨ

10/15/2020 4:54:39 PM

ਮੁੰਬਈ (ਭਾਸ਼ਾ)— ਪੱਛਮੀ ਮੁੰਬਈ ਦੇ ਉੱਪ ਨਗਰੀ ਖੇਤਰ ਕਾਂਦੀਵਲੀ ਦੀ ਇਕ ਬਹੁ-ਮੰਜ਼ਿਲਾ ਇਮਾਰਤ ਦੀ ਖਿੜਕੀ ਦੇ ਬਾਹਰ ਬਣੀ ਤੰਗ ਥਾਂ 'ਤੇ ਸਟੰਟ ਕਰਨ ਦੇ ਮਾਮਲੇ ਵਿਚ ਤਿੰਨ ਲੋਕਾਂ ਖ਼ਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੇ ਵੀਰਵਾਰ ਯਾਨੀ ਕਿ ਅੱਜ ਦੱਸਿਆ ਕਿ 23 ਮੰਜ਼ਿਲਾ ਇਮਾਰਤ 'ਭਾਰਤ ਐੱਸ. ਆਰ. ਏ.' ਦੀ ਉੱਪਰੀ ਮੰਜ਼ਿਲ ਦੀ ਖਿੜਕੀ ਦੇ ਬਾਹਰ ਬਣੀ ਤੰਗੀ ਥਾਂ 'ਤੇ ਖ਼ਤਰਨਾਕ ਸਟੰਟ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ ਅਤੇ ਸਥਾਨਕ ਪੁਲਸ ਦੇ ਧਿਆਨ 'ਚ ਇਹ ਮਾਮਲਾ ਆਇਆ ਹੈ। ਜਿਸ ਨੂੰ ਵੇਖ ਕੇ ਪੁਲਸ ਹੈਰਾਨ ਰਹਿ ਗਈ। 

ਪੁਲਸ ਮੁਤਾਬਕ ਵੀਡੀਓ 'ਚ ਇਕ ਵਿਅਕਤੀ ਉਸ ਪਲੇਟਫਾਰਮ 'ਤੇ ਹੱਥਾਂ ਦੇ ਬਲ ਉਲਟਾ ਖੜ੍ਹਾ ਹੈ, ਜਦਕਿ ਦੋ ਹੋਰ ਉਸ ਦਾ ਵੀਡੀਓ ਬਣਾ ਰਹੇ ਹਨ। ਅਧਿਕਾਰੀ ਨੇ ਦੱਸਿਆ ਕਿ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ-336 (ਜ਼ਿੰਦਗੀ ਜਾਂ ਦੂਜਿਆਂ ਦੀ ਸੁਰੱਖਿਆ ਨੂੰ ਖ਼ਤਰੇ 'ਚ ਪਾਉਣਾ) ਅਤੇ 34 (ਬਰਾਬਰ ਮੰਸ਼ਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਵਿਚ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਬਾਅਦ ਵਿਚ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਅਪਲੋਡ ਕੀਤਾ ਗਿਆ। 

ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤੇ ਗਏ ਇਸ ਵੀਡੀਓ 'ਚ ਇਕ ਨੌਜਵਾਨ ਨੂੰ 23 ਮੰਜ਼ਿਲਾ ਇਮਾਰਤ ਦੇ ਉਪਰੀ ਹਿੱਸੇ ਦੇ ਕਿਨਾਰੇ ਬੈਠ ਕੇ ਐਨਰਜ਼ੀ ਡਰਿੰਕ ਪੀਂਦੇ ਹੋਏ ਦੇਖਿਆ ਜਾ ਸਕਦਾ ਹੈ। ਡਰਿੰਕ ਪੀਣ ਤੋਂ ਬਾਅਦ ਉਹ ਕਰੀਬ ਦੋ ਫੁੱਟ ਦੀ ਦੂਰੀ 'ਤੇ ਸਥਿਤ ਕਿਨਾਰੇ 'ਤੇ ਛਾਲ ਲਾਉਂਦਾ ਹੈ ਅਤੇ ਸਟੰਟ ਕਰਦੇ ਹੋਏ ਉਲਟਾ ਹੱਥ ਦੇ ਬਲ ਖੜ੍ਹਾ ਹੋ ਜਾਂਦਾ ਹੈ। ਜ਼ਿਕਰਯੋਗ ਹੈ ਕਿ ਹਰ ਸਾਲ ਸਟੰਟ ਕਰਦੇ ਹੋਏ ਸੈਲਫੀ ਲੈਣ ਜਾਂ ਵੀਡੀਓ ਬਣਾਉਣ ਦੇ ਚੱਕਰ 'ਚ ਵੱਡੀ ਗਿਣਤੀ ਵਿਚ ਨੌਜਵਾਨ ਜਾਨ ਗਵਾਉਂਦੇ ਹਨ। ਸੋਸ਼ਲ ਮੀਡੀਆ 'ਤੇ ਸ਼ੋਹਰਤ ਹਾਸਲ ਕਰਨ ਦੀ ਹੋੜ ਵਿਚ ਅਜਿਹੇ ਜ਼ੋਖਮ ਭਰੇ ਕਾਰਨਾਮੇ ਕਰਦੇ ਹਨ।

Tanu

This news is Content Editor Tanu