ਭੜਕਾਊ ਬਿਆਨ ਦੇਣ 'ਤੇ AIMIM ਦੇ ਵਿਧਾਇਕ ਵਾਰਿਸ ਖਿਲਾਫ FIR ਦਰਜ

02/22/2020 11:41:35 AM

ਕਲਬੁਰਜੀ—ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ.ਆਈ.ਐੱਮ.ਆਈ.ਐੱਮ) ਦੇ ਵਿਧਾਇਕ ਵਾਰਿਸ ਪਠਾਨ ਖਿਲਾਫ ਕਰਨਾਟਕ ਦੇ ਕਲਬੁਰਜੀ ਪੁਲਸ ਨੇ ਐੱਫ.ਆਈ.ਆਰ ਦਰਜ ਕੀਤੀ ਹੈ। ਵਾਰਿਸ ਪਠਾਨ ਖਿਲਾਫ ਭਾਰਤੀ ਦੰਡ ਕੋਡ (ਆਈ.ਪੀ.ਸੀ) ਦੀ ਧਾਰਾ 117,153 (ਦੰਗਾ ਫੈਲਾਉਣ ਲਈ ਭੜਕਾਉਣਾ) ਅਤੇ ਧਾਰਾ 153ਏ (ਦੋ ਸਮੂਹਾਂ 'ਚ ਨਫਰਤ ਫੈਲਾਉਣਾ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਵਾਰਿਸ ਪਠਾਨ ਏ.ਆਈ.ਐੱਮ.ਆਈ.ਐੱਮ ਦਾ ਬੁਲਾਰਾ ਹੈ।

ਦੱਸਣਯੋਗ ਹੈ ਕਿ ਕਰਨਾਟਕ 'ਚ ਨਾਗਰਿਕ ਕਾਨੂੰਨ (ਸੀ.ਏ.ਏ) ਖਿਲਾਫ ਇਕ ਰੈਲੀ 'ਚ ਵਾਰਿਸ ਪਠਾਨ ਸੰਬੋਧਿਤ ਕਰਦੇ ਹੋਏ ਭੜਕਾਊ ਬਿਆਨ ਦਿੱਤਾ ਸੀ। ਉਨ੍ਹਾਂ ਨੇ ਕਿਹਾ,  ''ਇੱਟ ਦਾ ਜਵਾਬ ਪੱਥਰ ਨਾਲ ਦੇਣਾ ਅਸੀਂ ਸਿੱਖ ਲਿਆ ਹੈ ਪਰ ਇਕੱਠੇ ਹੋ ਕੇ ਚੱਲਣਾ ਹੋਵੇਗਾ ਪਰ ਆਜ਼ਾਦੀ ਦਿੱਤੀ ਨਹੀਂ ਜਾਂਦੀ ਤਾਂ ਸਾਨੂੰ ਖੋਹਣੀ ਪਵੇਗੀ। ਉਹ ਕਹਿੰਦੇ ਹਨ ਕਿ ਅਸੀਂ ਔਰਤਾਂ ਨੂੰ ਅੱਗੇ ਰੱਖਿਆ ਹੈ... ਹੁਣ ਤੱਕ ਸਿਰਫ ਸ਼ੇਰਨੀਆਂ ਬਾਹਰ ਨਿਕਲੀਆਂ ਹਨ ਤਾਂ ਤੁਸੀਂ ਪਸੀਨੋ-ਪਸੀਨੀ ਹੋਣ ਲੱਗੇ। ਉਦੋਂ ਕੀ ਹੋਵੇਗਾ, ਜਦੋਂ ਅਸੀਂ ਸਾਰੇ ਇੱਕਠੇ ਹੋ ਜਾਵਾਂਗੇ। 15 ਕਰੋੜ (ਮੁਸਲਮਾਨ) ਹਨ ਪਰ 100 (ਹਿੰਦੂਆਂ) 'ਤੇ ਵੀ ਭਾਰੀ ਹਨ, ਇਹ ਯਾਦ ਰੱਖਣਾ।'' ਵਿਵਾਦ ਵੱਧਦਾ ਦੇਖ ਕੇ ਵਾਰਿਸ ਪਠਾਨ ਨੇ ਸਫਾਈ ਦਿੱਤੀ ਪਰ ਮਾਫੀ ਮੰਗਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੈਂ ਦੇਸ਼ ਅਤੇ ਕਿਸੇ ਧਰਮ ਖਿਲਾਫ ਕੁਝ ਵੀ ਨਹੀਂ ਕਿਹਾ ਹੈ।

Iqbalkaur

This news is Content Editor Iqbalkaur