ਹੁਣ Paytm ਦਾ ਬਾਈਕਾਟ ਕਰਨ ਦੀ ਵੀ ਉੱਠੀ ਮੰਗ, ਜਾਣੋ ਕਿਉਂ

06/19/2020 6:32:31 PM

ਨਵੀਂ ਦਿੱਲੀ — ਦੇਸ਼ ਦੇ ਲੋਕ ਪੇਟੀਐਮ ਕੰਪਨੀ ਦਾ ਬਾਇਕਾਟ ਕਰਨ ਦੀ ਮੰਗ ਕਰ ਰਹੇ ਹਨ ਕਿਉਂਕਿ ਚੀਨੀ ਕੰਪਨੀ ਅਲੀਬਾਬਾ ਸਮੂਹ ਨੇ ਮੋਬਾਈਲ ਭੁਗਤਾਨ ਐਪ ਪੇਟੀਐਮ ਵਿਚ ਵੱਡਾ ਨਿਵੇਸ਼ ਕੀਤਾ ਹੈ। ਅਜਿਹੀ ਸਥਿਤੀ ਵਿਚ #ਬਾਇਕਾਟਪੇਟੀਐਮ ਦੀ ਮੰਗ ਵੱਧ ਗਈ ਹੈ। ਟਵਿੱਟਰ 'ਤੇ ਇਹ ਬਹੁਤ ਤੇਜ਼ੀ ਨਾਲ ਟ੍ਰੇਂਡ ਕਰ ਰਿਹਾ ਹੈ। ਲੋਕ ਕਹਿ ਰਹੇ ਹਨ ਕਿ ਸਿਰਫ਼ ਚੀਨੀ ਕੰਪਨੀਆਂ ਦਾ ਬਾਈਕਾਟ ਕਰਨ ਨਾਲ ਹੀ ਚੀਨ ਨੂੰ ਸਬਕ ਨਹੀਂ ਸਿਖਾਇਆ ਜਾ ਸਕਦਾ। ਇਸ ਲਈ ਉਨ੍ਹਾਂ ਭਾਰਤ ਦੀਆਂ ਕੰਪਨੀਆਂ ਦਾ ਵੀ ਬਾਈਕਾਟ ਕਰਨਾ ਪਵੇਗਾ ਜਿਨ੍ਹਾਂ ਜ਼ਰੀਏ ਉਹ ਸਾਡੇ ਤੋਂ ਕਮਾਈ ਕਰਦੇ ਰਹਿਣਗੇ ਹੁਣ ਦੇਸ਼ ਦੇ ਲੋਕਾਂ ਦੇ ਨਾਲ-ਨਾਲ ਭਾਰਤੀ ਕੰਪਨੀਆਂ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ।

 

 



ਸਾਰੀਆਂ ਇੰਟਰਨੈਟ ਕੰਪਨੀਆਂ ਵਿਚ ਵੱਡੇ ਪੱਧਰ 'ਤੇ ਚੀਨੀ ਕੰਪਨੀਆਂ ਦੀ ਘੁਸਪੈਠ

ਚੀਨੀ ਕੰਪਨੀਆਂ ਨੇ ਪੇਟੀਐਮ ਤੋਂ ਇਲਾਵਾ ਜ਼ੋਮੈਟੋ, ਉਡਾਨ, ਬਿਗ ਬਾਸਕੇਟ ਵਰਗੀਆਂ ਕੰਪਨੀਆਂ ਵਿਚ ਵੱਡੇ ਪੱਧਰ 'ਤੇ ਨਿਵੇਸ਼ ਕੀਤਾ ਹੈ। ਭਾਰਤ ਵਿਚ ਸਾਰੀਆਂ ਵੱਡੀਆਂ ਇੰਟਰਨੈਟ ਕੰਪਨੀਆਂ ਵਿਚ ਚੀਨ ਦਾ ਵੱਡਾ ਨਿਵੇਸ਼ ਹੈ। ਪੇਟੀਐਮ 'ਚ ਅਲੀਬਾਬਾ, ਅਲੀਬਾਬਾ ਸਮੂਹ ਅਤੇ Ant Financial ਨੇ ਨਿਵੇਸ਼ ਕੀਤਾ ਹੈ। ਓਲਾ ਵਿਚ ਟੈਨਸੈਂਟ, ਦੀਦੀ ਚੁਕਸਿੰਗ ਵਰਗੀਆਂ ਕੰਪਨੀਆਂ ਨੇ ਨਿਵੇਸ਼ ਕੀਤਾ ਹੈ। ਦੀਦੀ ਚੁਕਸਿੰਗ ਅਤੇ ਹੁਆਜ਼ਹੁਹੁਈ(Huazhuhui) ਵਰਗੀਆਂ ਕੰਪਨੀਆਂ ਨੇ ਓਯੋ ਦੇ ਹੋਟਲ ਵਿਚ ਨਿਵੇਸ਼ ਕੀਤਾ ਹੈ। ਅਲੀਬਾਬਾ ਸਮੂਹ ਨੇ ਸਨੈਪਡੀਲ ਵਿਚ ਨਿਵੇਸ਼ ਕੀਤਾ ਹੈ। ਟੈਨਸੈਂਟ ਅਤੇ ਮੀਟੂਆਨ ਵਰਗੀਆਂ ਕੰਪਨੀਆਂ ਨੇ ਸਵਿੱਗੀ ਵਿਚ ਨਿਵੇਸ਼ ਕੀਤਾ ਹੈ।

ਇਹ ਵੀ ਦੇਖੋ : ਭਾਰਤੀ ਸਟੇਟ ਬੈਂਕ ਦੀ ਇਹ ਸੇਵਾ 21 ਜੂਨ ਨੂੰ ਰਹਿ ਸਕਦੀ ਹੈ ਬੰਦ,ਖਾਤਾਧਾਰਕ ਪਹਿਲਾਂ ਹੀ ਰਹਿਣ ਤਿਆਰ

ਭਾਰਤ ਦੀਆਂ ਦਰਜਨਾਂ ਕੰਪਨੀਆਂ ਵਿਚ ਚੀਨ ਭਾਰੀ ਨਿਵੇਸ਼ ਕਰਕੇ ਕਰ ਰਿਹੈ ਕਬਜ਼ਾ

ਚੀਨ ਦੀਆਂ ਕੰਪਨੀਆਂ ਨੇ ਭਾਰਤ ਦੀਆਂ ਦਰਜਨਾਂ ਕੰਪਨੀਆਂ ਵਿਚ ਭਾਰੀ ਨਿਵੇਸ਼ ਕੀਤਾ ਹੈ। ਟੇਂਸ਼ੇਟ ਨੇ ਭਾਰਤ ਦੀਆਂ 19 ਕੰਪਨੀਆਂ, ਸ਼ੂਨਵਾਈ ਕੈਪੀਟਲ 16 ਕੰਪਨੀਆਂ, ਸਵਸਤਿਕਾ ਨੇ 10 ਕੰਪਨੀਆਂ, ਸ਼ੀਓਮੀ ਨੇ 8 ਕੰਪਨੀਆਂ, ਫੋਸਨ ਆਰ ਜ਼ੈੱਡ ਕੈਪੀਟਲ ਨੇ 6 ਕੰਪਨੀਆਂ, ਹਿੱਲਹਾਉਸ ਕੈਪੀਟਲ ਗਰੁੱਪ ਨੇ 5 ਕੰਪਨੀਆਂ, ਐਨਜੀਪੀ ਕੈਪੀਟਲ ਨੇ 4 ਕੰਪਨੀਆਂ, ਅਲੀਬਾਬਾ ਗਰੁੱਪ ਨੇ 3 ਕੰਪਨੀਆਂ, ਐਕਸਿਸ ਕੈਪੀਟਲ ਪਾਰਟਨਰਜ਼ ਨੇ 3 ਕੰਪਨੀਆਂ ਅਤੇ ਬੀਏਸੀਈ ਨੇ 3 ਕੰਪਨੀਆਂ ਵਿਚ ਨਿਵੇਸ਼ ਕੀਤਾ ਹੈ। ਸ਼ਾਇਦ ਇਸ ਡਰ ਕਾਰਨ ਸਰਕਾਰ ਨੇ ਹਾਲ ਹੀ ਵਿਚ ਚੀਨ ਤੋਂ ਆਉਣ ਵਾਲੇ ਐਫਡੀਆਈ ਦੇ ਨਿਯਮਾਂ 'ਚ ਤਬਦੀਲੀ ਕੀਤੀ ਹੈ।

ਇਹ ਵੀ ਦੇਖੋ : ਚੀਨ ਦੀ ਨਵੀਂ ਚਾਲ: ਆਪਣੇ ਉਤਪਾਦਾਂ ਨੂੰ ਭਾਰਤ 'ਚ ਵੇਚਣ ਲਈ ਅਪਣਾ ਰਿਹੈ ਕਈ ਹੱਥਕੰਡੇ

 

Harinder Kaur

This news is Content Editor Harinder Kaur