ਫਿਲਮ ''ਸੰਤਾ-ਬੰਤਾ'' ਖਿਲਾਫ ਫੁਟਿਆ ਗੁੱਸਾ, ਸਿੱਖ ਨੇਤਾਵਾਂ ਨੇ ਪ੍ਰਦਰਸ਼ਨ ਕਰਨ ''ਤੇ ਹੋਏ ਕਈ ਸ਼ੋਅ ਰੱਦ

Saturday, Apr 23, 2016 - 11:10 AM (IST)

 ਫਿਲਮ ''ਸੰਤਾ-ਬੰਤਾ'' ਖਿਲਾਫ ਫੁਟਿਆ ਗੁੱਸਾ, ਸਿੱਖ ਨੇਤਾਵਾਂ ਨੇ ਪ੍ਰਦਰਸ਼ਨ ਕਰਨ ''ਤੇ ਹੋਏ ਕਈ ਸ਼ੋਅ ਰੱਦ

ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ਰੋਮਣੀ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਨੇ ਸ਼ੁੱਕਰਵਾਰ ਨੂੰ ਹਿੰਦੀ ਫਿਲਮ ''ਸੰਤਾ-ਬੰਤਾ'' ਪ੍ਰਾਈਵੇਟ ਲਿਮਟਿਡ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੇ ਚੱਲਦਿਆਂ ਕਈ ਸਿਨੇਮਾ ਘਰ ਅਤੇ ਮਲਟੀਪਲੇਕਸ ''ਚ ਇਹ ਫਿਲਮ ਨਹੀਂ ਚਲ ਸਕੀ। ਇੰਨਾ ਹੀ ਨਹੀਂ ਕੁਝ ਸਿਨੇਮਾ ਘਰਾਂ ਨੇ ਇਸ ਫਿਲਮ ਨੂੰ ਹਟਾ ਦਿੱਤਾ। ਰਾਜਧਾਨੀ ਦੇ 25 ਸਿਨੇਮਾ ਘਰਾਂ ਨੇ ਕਮੇਟੀ ਨੂੰ ਲਿਖਤੀ ''ਚ ਫਿਲਮ ਨਾ ਚਲਾਉਣ ਦਾ ਭਰੋਸਾ ਦਿੱਤਾ ਹੈ। 
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ਰੋਮਣੀ ਅਕਾਲੀ ਦਲ ਦੀ ਇਕਾਈ ਦੇ ਮੁਖੀ ਮਨਜੀਤ ਸਿੰਧ ਜੀ. ਕੇ. ਨੇ ਨਹਿਰੂ ਦੇ ਸੱਤਿਅਮ ਸਿਨੇਮਾ, ਕਮੇਟੀ ਦੇ ਸਾਬਕਾ ਮੁਖੀ ਅਵਤਾਰ ਸਿੰਘ ਹਿੱਤ ਨੇ ਸੁਭਾਸ਼ ਨਗਰ ਦੇ ਮਿਰਾਜ ਸਿਨੇਮਾ, ਸਾਬਕਾ ਵਿਧਾਇਕ ਜਿਤੇਂਦਰ ਸਿੰਘ ਸ਼ੰਟੀ ਨੇ ਕੜਕੜਡੂਮਾ ਦੇ ਕਰਾਸ ਰਿਵਰ ਮਾਲ ਦੇ ਸਾਹਮਣੇ ਧਰਾਨਾ ਪ੍ਰਦਰਸ਼ਨ ਦੀ ਅਗਵਾਈ ਕੀਤੀ ਜਦੋਂਕਿ ਕਮੇਟੀ ਹਰਦੇਵ ਸਿੰਘ ਧਨੋਵਾ, ਕੁਲਦੀਨ ਸਿੰਘ ਸਾਹਨੀ ਅਤੇ ਗੁਰਵਿੰਦਰ ਪਾਲ ਸਿੰਘ ਦੀ ਸਮੂਹਿਕ ਅਗਵਾਈ ''ਚ ਵਸੰਤ ਕੁੰਜ ਦੇ ਪ੍ਰੋਮੈਂਡ ਮਾਲ ''ਚ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਿੱਖਾਂ ਨੇ ਇਹ ਫਿਲਮ ਬਣਾਉਣ ਦੀ ਸਖਤ ਨਿੰਦਾ ਕੀਤੀ। 


Related News