ਜੈਸਲਮੇਰ ''ਚ ''ਤੇਜਸ'' ਫਾਈਟਰ ਜੈੱਟ ਕ੍ਰੈਸ਼ ਹੋਣ ਤੋਂ ਪਹਿਲਾਂ ਪਾਇਲਟ ਨੇ ਇੰਝ ਬਚਾਈ ਆਪਣੀ ਜਾਨ, ਸਾਹਮਣੇ ਆਈ ਵੀਡੀਓ

03/13/2024 6:25:39 PM

ਪੋਕਰਨ- ਰਾਜਸਥਾਨ ਦੇ ਪੋਕਰਨ 'ਚ ਮੰਗਲਵਾਰ ਨੂੰ ਭਾਰਤੀ ਹਵਾਈ ਫੌਜ ਦਾ ਇਕ 'ਤੇਜਸ' ਫਾਈਟਰ ਜੈੱਟ ਟ੍ਰੇਨਿੰਗ ਦੌਰਾਨ ਕ੍ਰੈਸ਼ ਹੋ ਗਿਆ। ਇਹ ਹਾਦਸਾ ਮੰਗਲਵਾਰ ਦੁਪਹਿਰ ਕਰੀਬ 2 ਵਜੇ ਵਾਪਰਿਆ। ਜੈੱਟ ਕ੍ਰੈਸ਼ ਹੋ ਕੇ ਜੈਸਲਮੇਰ ਸ਼ਹਿਰ ਤੋਂ 2 ਕਿਲੋਮੀਟਰ ਦੂਰ ਜਵਾਹਰ ਨਗਰ ਸਥਿਤ ਹੋਸਟਲ 'ਤੇ ਜਾ ਡਿੱਗਾ। ਹਾਲਾਂਕਿ, ਪਾਇਲਟ ਨੇ ਐਨ ਮੌਕੇ 'ਤੇ ਇਜੈੱਕਟ ਹੋ ਕੇ ਆਪਣੀ ਜਾਨ ਬਚਾਅ ਲਈ। ਭਾਰਤੀ ਹਵਾਈ ਫੌਜ ਨੇ ਕੋਰਟ ਆਫ ਇਨਕਵਾਇਰੀ ਦੇ ਆਦੇਸ਼ ਦੇ ਦਿੱਤੇ ਹਨ। 

ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਜਾ ਰਹੀ ਹੈ। ਵੀਡੀਓ 'ਚ ਪਾਇਲਟ ਨੂੰ ਜੈੱਟ ਤੋਂ ਇਜੈੱਕਟ ਹੋ ਕੇ ਨਿਕਲਦੇ ਅਤੇ ਜੈੱਟ ਨੂੰ ਘੱਟ ਉਚਾਈ ਤੋਂ ਡਿੱਗਦੇ ਦੇਖਿਆ ਜਾ ਸਕਦਾ ਹੈ। ਕੈਮਰੇ ਦੇ ਫਰੇਮ 'ਚ 'ਤੇਜਸ' ਫਾਈਟਰ ਜੈੱਟ ਨੂੰ ਵੀ ਦੇਖਿਆ ਸਕਦਾ ਹੈ। ਇਸ ਵਿਚਕਾਰ ਪਾਇਲਟ ਪੈਰਾਸ਼ੂਟ ਖੋਲ੍ਹਦਾ ਹੈ ਅਤੇ ਜ਼ਮੀਨ ਵੱਲ ਉਤਰਦਾ ਹੈ।

ਏਅਰ ਫੋਰਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਹਵਾਈ ਫੌਜ ਦੇ ਫਾਈਟਰ ਜਹਾਜ਼ 'ਚ ਇਕ ਹੀ ਪਾਇਲਟ ਸੀ। ਜੈੱਟ ਦੇ ਕ੍ਰੈਸ਼ ਹੋਣ ਤੋਂ ਪਹਿਲਾਂ ਉਹ ਇਜੈੱਕਟ ਹੋ ਗਿਆ ਸੀ। ਉਸਨੂੰ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ।

Rakesh

This news is Content Editor Rakesh