ਹਵਾਈ ਫੌਜ ਦੀ ਵਧੀ ਤਾਕਤ, ਏਅਰ ਚੀਫ ਭਦੌਈਆ ਨੇ ਤੇਜਸ ''ਚ ਭਰੀ ਉਡਾਣ

05/27/2020 1:09:00 PM

ਕੋਇੰਬਟੂਰ-ਭਾਰਤੀ ਹਵਾਈ ਫੌਜ ਨੇ ਕੋਇੰਬਟੂਰ ਦੇ ਨੇੜੇ ਸੁਲੂਰ 'ਚ ਚੌਥੀ ਪੀੜ੍ਹੀ ਦੇ ਐੱਮ.ਕੇ 1 ਐੱਲ.ਸੀ.ਏ (ਹਲਕਾ ਲੜਾਕੂ ਜਹਾਜ਼) ਤੇਜਸ ਨਾਲ ਲੈਸ ਆਪਣੀ 18ਵੀਂ ਸਕੁਐਡਰਨ ਦਾ ਸੰਚਾਲਨ ਅੱਜ ਕੀਤਾ ਹੈ। ਇਸ  ਸਕੁਐਡਰਨ ਦਾ ਨਾਂ 'ਫਲਾਇੰਗ ਬੁਲੇਟਿਸ' ਦਿੱਤਾ ਗਿਆ ਹੈ। ਇਸ ਦੀ ਸ਼ੁਰੂਆਤ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਆਰ.ਕੇ.ਐੱਸ. ਭਦੌਈਆ ਨੇ ਕੀਤੀ। ਖੁਦ ਹਵਾਈ ਫੌਜ ਨੇ ਤੇਜਸ ਲੜਾਕੂ ਜਹਾਜ਼ 'ਚ ਉਡਾਣ ਭਰੀ। ਇੱਥੇ 45ਵੀਂ ਸਕੁਐਡਰਨ ਤੋਂ ਬਾਅਦ 18ਵੀਂ ਸਕੁਐਡਰਨ ਦੂਜੀ ਟੁਕੜੀ ਹੈ, ਜਿਸ ਦੇ ਕੋਲ ਸਵਦੇਸ਼ੀ ਨਿਰਮਿਤ ਤੇਜਸ ਜਹਾਜ਼ ਹੈ। 

'ਤੇਜ਼ ਅਤੇ ਨਿੱਡਰ ਦੇ ਉਦੇਸ਼ ਨਾਲ 1965 'ਚ ਗਠਿਤ 18ਵੀਂ ਸਕੁਐਡਰਨ ਪਹਿਲੇ ਮਿੱਗ 27 ਜਹਾਜ਼ ਉਡਾਉਂਦੀ ਸੀ। ਇਸ ਸਕੁਐਡਰਨ ਨੇ ਪਾਕਿਸਤਾਨ ਦੇ ਨਾਲ 1971 ਦੇ ਯੁੱਧ 'ਚ 'ਸਰਗਰਮ ਰੂਪ 'ਚ ਭਾਗ' ਲਿਆ ਸੀ। ਸੁਲੂਰ 'ਚ ਇਸ ਸਾਲ 1 ਅਪ੍ਰੈਲ ਨੂੰ ਇਸ ਸਕੁਐਡਰਨ ਦਾ 'ਪੁਨਰਗਠਨ' ਕੀਤਾ ਗਿਆ।

ਤੇਜਸ ਚੌਥੀ ਪੀੜ੍ਹੀ ਦਾ ਇਕ ਸਵਦੇਸ਼ੀ ਟੇਲਲੈੱਸ ਕੰਪਾਊਂਡ ਡੈਲਟਾ ਵਿੰਗ ਜਹਾਜ਼ ਹੈ। ਇਹ ਫਲਾਈਬਾਏ ਵਾਇਰ ਜਹਾਜ਼ ਕੰਟਰੋਲ ਪ੍ਰਣਾਲੀ, ਇੰਡੀਗ੍ਰੇਟਿਡ ਡਿਜ਼ੀਟਲ ਐਵੀਓਨਿਕਸ, ਮਲਟੀਮਾਡ ਰਡਾਰ ਨਾਲ ਲੈਸ ਹੈ ਅਤੇ ਇਸ ਦੀ ਸੰਰਚਨਾ ਕੰਪੋਜ਼ਿਟ ਮਟੀਰੀਅਲ ਨਾਲ ਬਣੀ ਹੈ। ਇਕ ਰੱਖਿਆ ਰਿਲੀਜ਼ 'ਚ ਸੋਮਵਾਰ ਨੂੰ ਦੱਸਿਆ ਗਿਆ ਹੈ ਕਿ ਇਹ ਚੌਥੀ ਪੀੜ੍ਹੀ ਦੇ ਸੁਪਰਸੋਨਿਕ ਲੜਾਕੂ ਜਹਾਜ਼ ਦੇ ਸਮੂਹ 'ਚ "ਸਭ ਤੋਂ ਹਲਕਾ ਅਤੇ ਛੋਟਾ ਜਹਾਜ਼" ਵੀ ਹੈ। 

Iqbalkaur

This news is Content Editor Iqbalkaur