ਜ਼ਖਮੀ ਬੱਚੇ ਨੂੰ ਲੈ ਕੇ ਹਸਪਤਾਲ ਪੁੱਜੀ ਬਾਂਦਰੀ, ਸਟਾਫ ਦੀਆਂ ਅੱਖਾਂ ''ਚ ਆਏ ਹੰਝੂ

11/06/2019 12:54:55 AM

ਸੀਹੋਰ — ਅਸੀਂ ਸਾਰੇ ਮਨੁੱਖ ਦੀ ਇਨਸਾਨੀਅਤ ਦੇ ਕਿੱਸੇ ਅਕਸਰ ਸੁਣਦੇ ਤੇ ਦੇਖਦੇ ਆਏ ਹਾਂ ਪਰ ਜਾਨਵਰਾਂ ਦੀ ਇਨਸਾਨੀਅਤ ਦਾ ਇਕ ਅਜੀਬੋ ਗਰੀਬ ਕਿੱਸਾ ਸੀਹੋਰ 'ਚ ਦੇਖਣ ਨੂੰ ਮਿਲਿਆ ਹੈ, ਜ਼ਿਲਾ ਪਸ਼ੁ ਹਸਪਤਾਲ 'ਚ ਜਦੋਂ ਇਕ ਬਾਂਦਰੀ ਆਪਣੇ ਜ਼ਖਮੀ ਬੱਚੇ ਨੂੰ ਲੈ ਕੇ ਪਹੁੰਚੀ ਤਾਂ ਉਥੇ ਮੌਜੂਦ ਹਰ ਇਨਸਾਨ ਦੀਆਂ ਅੱਖਾਂ ਭਰ ਆਈਆਂ। ਹਾਲਾਂਕਿ ਡਾਕਟਰਸ ਨੇ ਜਦੋਂ ਬੱਚੇ ਦੀ ਜਾਂ ਕੀਤੀ ਤਾਂ ਉਹ ਮਰ ਚੁੱਕਾ ਸੀ।

ਬੱਚੇ ਨੂੰ ਲੈ ਕੇ ਪਹੁੰਚੀ ਜ਼ਿਲਾ ਪਸ਼ੁ ਹਸਪਤਾਲ
ਦਰਅਸਲ ਸੀਹੋਰ ਸ਼ਹਿਰ ਦੀ ਪੁਰਾਣੀ ਜੇਲ ਦੀ ਕੰਧ ਨੇੜੇ ਬਿਜਲੀ ਦੀ 11 ਕੇਵੀ ਦੀ ਲਾਈਨ ਲੰਘਦੀ ਹੈ। ਇਸ ਲਾਈਨ ਦੀਆਂ ਜੜਾਂ ਨਾਲ ਲੱਗਦੇ ਦਰੱਖਤ 'ਤੇ ਮਸਤੀ ਕਰ ਰਹੇ ਬਾਂਦਰਾਂ ਦੇ ਇਕ ਸਮੂਹ ਨਾਲ ਇਕ ਹਾਦਸਾ ਵਾਪਰ ਗਿਆ। ਬਾਂਦਰ ਦਾ ਇਕ ਬੱਚਾ ਟਾਹਣੀ ਤੋਂ ਇਸ ਲਾਈਨ ਦੀ ਚਪੇਟ 'ਚ ਆ ਗਿਆ ਅਤੇ ਤਤਕਾਲ ਝੂਲਸ ਕੇ ਜ਼ਮੀਨ 'ਤੇ ਡਿੱਗ ਗਿਆ। ਹਾਲਾਂਕਿ ਇਸ ਬੱਚੇ ਦੀ ਮਾਂ ਨੇ ਤੁਰੰਤ ਉਸ ਨੂੰ ਜ਼ਿਲਾ ਹਸਪਤਾਲ ਲੈ ਆਈ। ਇਸ ਬੇਜੁਬਾਨ ਨੇ ਗਜ਼ਬ ਦੀ ਸੰਵੇਦਨਾ ਦਿਖਾਈ ਅਤੇ ਗੋਦ 'ਚ ਫੜ੍ਹੇ ਬੱਚੇ ਨੂੰ ਲੈ ਕੇ ਜ਼ਿਲਾ ਪਸ਼ੁ ਹਸਪਤਾਲ ਦੇ ਦਰਵਾਜੇ 'ਤੇ ਬੈਠ ਗਈ ਅਤੇ ਹਰੇਕ ਆਉਣ ਜਾਣੇ ਵਾਲੇ ਤੋਂ ਆਪਣੀ ਭਾਸ਼ਾ 'ਚ ਕਹਿੰਦੀ ਰਹੀ ਇਸ ਦਾ ਇਲਾਜ ਕਰੋ।


Inder Prajapati

Content Editor

Related News