ਫੇਸਬੁੱਕ ''ਤੇ ਕੀਤਾ ਮਹਿਲਾ ਪੱਤਰਕਾਰ ਨੂੰ ਅਸ਼ਲੀਲ ਕੁਮੈਂਟ, ਗ੍ਰਿਫਤਾਰ

03/18/2018 2:25:59 AM

ਨੋਇਡਾ— ਨੋਇਡਾ ਦੇ ਸੈਕਟਰ-126 'ਚ ਰਹਿਣ ਵਾਲੀ ਮਹਿਲਾ ਪੱਤਰਕਾਰ ਨੂੰ ਫੇਸਬੁੱਕ 'ਤੇ ਅਸ਼ਲੀਲ ਕੁਮੈਂਟ ਕਰਨ ਦੇ ਦੋਸ਼ 'ਚ ਥਾਣਾ ਫੇਸ-3 ਦੀ ਪੁਲਸ ਨੇ ਸ਼ੁੱਕਰਵਾਰ ਨੂੰ ਲਲਿਤ ਨਾਂ ਦੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਕੋਰਟ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ।
ਐਸ.ਐਚ.ਓ. ਅਮਿਤ ਕੁਮਾਰ ਨੇ ਦੱਸਿਆ ਕਿ ਸੈਕਟਰ-126 'ਚ ਪਰਿਵਾਰ ਨਾਲ ਰਹਿਣ ਵਾਲੀ ਮਹਿਲਾ ਪੱਤਰਕਾਰ ਦਿੱਲੀ ਦੇ ਨਿਊਜ਼ ਚੈਨਲ 'ਚ ਕੰਮ ਕਰਦੀ ਹੈ। ਦੋਸ਼ ਹੈ ਕਿ ਇਕ ਹਫਤਾ ਪਹਿਲਾਂ ਵਿਨੋਦ ਨਗਰ ਨਿਵਾਸੀ ਲਲਿਤ ਨੇ ਉਨ੍ਹਾਂ ਨੂੰ ਫੇਸਬੁੱਕ 'ਤੇ ਅਸ਼ਲੀਲ ਕੁਮੈਂਟ ਕੀਤਾ ਸੀ। ਇਸ 'ਤੇ ਮਹਿਲਾ ਪੱਤਰਕਾਰ ਨੇ ਮਾਮਲੇ ਦੀ ਸ਼ਿਕਾਇਤ ਥਾਣਾ ਫੇਸ-3 'ਚ ਦਿੱਤੀ। ਸੂਚਨਾ ਮਿਲਣ 'ਤੇ ਪੁਲਸ ਨੇ ਸ਼ੁੱਕਰਵਾਰ ਨੂੰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।