ਜ਼ਿੰਦਗੀ ਲਈ ਲੜਦਾ ਰਿਹੈ ਬੱਚਾ, 16 ਘੰਟੇ ਬਾਅਦ ਬੋਰਵੈੱਲ ''ਚੋਂ ਕੱਢਿਆ ਬਾਹਰ

02/21/2019 10:34:04 AM

ਪੁਣੇ— ਮਹਾਰਾਸ਼ਟਰ ਦੇ ਪੁਣੇ ਵਿਚ ਬੋਰਵੈੱਲ 'ਚ ਡਿੱਗੇ 6 ਸਾਲ ਦੇ ਬੱਚੇ ਨੂੰ 16 ਘੰਟੇ ਦੀ ਸਖਤ ਮੁਸ਼ੱਕਤ ਮਗਰੋਂ ਸੁਰੱਖਿਅਤ ਬਾਹਰ ਕੱਢਿਆ ਗਿਆ। 16 ਘੰਟੇ ਜ਼ਿੰਦਗੀ ਲਈ ਲੜਾਈ ਲੜਨਾ ਅਤੇ ਫਿਰ ਉਸ ਨੂੰ ਸੁਰੱਖਿਅਤ ਬਾਹਰ ਕੱਢਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਬੋਰਵੈੱਲ 'ਚੋਂ ਬਾਹਰ ਨਿਕਲਦੇ ਹੀ ਪਰਿਵਾਰ ਵਾਲੇ ਖੁਸ਼ੀ ਨਾਲ ਝੂਮ ਉਠੇ। ਬਚਾਅ ਕਰਮਚਾਰੀਆਂ ਦੇ ਇਸ ਸਾਹਸ ਕੰਮ ਲਈ ਉੱਥੇ ਮੌਜੂਦ ਲੋਕਾਂ ਨੇ ਵੀ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। 

200 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ ਬੱਚਾ
ਪੁਣੇ ਦੇ ਅੰਬੇਗਾਂਵ 'ਚ 6 ਸਾਲ ਦਾ ਇਕ ਬੱਚਾ ਬੁੱਧਵਾਰ ਨੂੰ ਖੇਡਦੇ ਸਮੇਂ ਅਚਾਨਕ 200 ਫੁੱਟ ਡੂੰਘੇ ਬੋਰਵੈੱਲ 'ਚ ਜਾ ਡਿੱਗਾ। ਦੱਸਿਆ ਜਾ ਰਿਹਾ ਹੈ ਕਿ ਬੱਚਾ ਲੱਗਭਗ 10 ਫੁੱਟ ਦੀ ਉੱਚਾਈ 'ਤੇ ਫਸਿਆ ਹੋਇਆ ਸੀ। ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਣੇ ਪੁਲਸ ਅਤੇ ਐੱਨ. ਡੀ. ਆਰ. ਐੱਫ. ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਅਤੇ ਰਾਹਤ ਕੰਮ ਸ਼ੁਰੂ ਕਰ ਦਿੱਤਾ ਸੀ। ਸਥਾਨਕ ਲੋਕਾਂ ਨੇ ਵੀ ਬਚਾਅ ਟੀਮ ਦੀ ਪੂਰੀ ਮਦਦ ਕੀਤੀ। ਜਿਸ ਕਾਰਨ 16 ਘੰਟੇ ਦੀ ਸਖਤ ਮੁਸ਼ੱਕਤ ਤੋਂ ਬਾਅਦ ਵੀਰਵਾਰ ਦੀ ਸਵੇਰ ਨੂੰ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ ਲਿਆ ਗਿਆ। ਦੱਸਣਯੋਗ ਹੈ ਕਿ ਬੱਚਿਆਂ ਦੇ ਬੋਰਵੈੱਲ 'ਚ ਡਿੱਗਣ ਦੀਆਂ ਖਬਰਾਂ ਲਗਾਤਾਰ ਆਉਂਦੀਆਂ ਰਹਿੰਦੀਆਂ ਹਨ। ਇਸ ਤੋਂ ਪਹਿਲਾਂ ਵੀ 27 ਜਨਵਰੀ ਨੂੰ ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲੇ 'ਚ ਇਕ 3 ਸਾਲ ਦੇ ਬੱਚੇ ਦੇ ਬੋਰਵੈੱਲ 'ਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਸੀ। ਬਚਾਅ ਕਰਮਚਾਰੀਆਂ ਨੇ ਸੁਰੱਖਿਅਤ ਬਾਹਰ ਕੱਢਿਆ ਸੀ।

Tanu

This news is Content Editor Tanu