ਓਡੀਸ਼ਾ ''ਚ ਚੱਕਰਵਾਤੀ ਤੂਫਾਨ ਦਾ ਖਦਸ਼ਾ, ਬਿਹਾਰ-ਝਾਰਖੰਡ ਦੇ ਮੌਸਮ ''ਤੇ ਪੈ ਸਕਦੈ ਪ੍ਰਭਾਵ

05/15/2020 9:00:38 PM

ਨਵੀਂ ਦਿੱਲੀ - ਓਡੀਸ਼ਾ ਸਰਕਾਰ ਨੇ ਬੰਗਾਲ ਦੀ ਖਾੜੀ 'ਚ ਘੱਟ ਦਬਾਅ ਦਾ ਖੇਤਰ ਬਣਨ ਅਤੇ ਚੱਕਰਵਰਤੀ ਤੂਫਾਨ ਦੇ ਅੰਦਾਜੇ ਦੇ ਮੱਦੇਨਜ਼ਰ ਜ਼ਰੂਰੀ ਕਦਮ ਚੁੱਕਣ ਨਾਲ ਸਬੰਧਿਤ ਜ਼ਿਲ੍ਹਾ ਕੁਲੈਕਟਰ ਨੂੰ ਸਤਰਕ ਕਰ ਦਿੱਤਾ ਹੈ। ਕਮਿਸ਼ਨਰ (ਵਿਸ਼ੇਸ਼ ਰਾਹਤ) ਪ੍ਰਦੀਪ ਕੁਮਾਰ ਜੇਨਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੱਕਰਵਰਤੀ ਤੂਫਾਨ ਦੀ ਸਥਿਤੀ ਦਾ ਹਾਲਾਂਕਿ ਪਤਾ ਨਹੀਂ ਲੱਗ ਸਕਿਆ ਹੈ, ਪਰ ਜ਼ਿਲ੍ਹਾ ਕੁਲੈਕਟਰਾਂ ਨੂੰ ਸਾਰੇ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਗਿਆ ਹੈ। ਇਸ ਦੌਰਾਨ, ਸੂਬੇ ਦੇ ਮੁੱਖ ਸਕੱਤਰ ਅਸਿਤ ਕੁਮਾਰ ਤ੍ਰਿਪਾਠੀ ਨੇ ਇਥੇ ਪੁਲਸ ਜਨਰਲ ਡਾਇਰੈਕਟਰ, ਡਿਪਟੀ ਇੰਸਪੈਕਟਰ ਜਨਰਲ (ਫਾਇਰ ਬ੍ਰਿਗੇਡ ਸੇਵਾ), ਓਡੀਸ਼ਾ ਆਫਤ ਰਾਹਤ ਬਚਾਅ ਫੋਰਸ ਅਤੇ ਰਾਸ਼ਟਰੀ ਆਫਤ ਬਚਾਅ ਫੋਰਸ ਸਮੇਤ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਆਯੋਜਿਤ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।
ਸਾਰੇ ਜ਼ਿਲ੍ਹਾ ਕੁਲੈਕਟਰਾਂ, ਖਾਸਤੌਰ 'ਤੇ ਉੱਤਰੀ ਓਡੀਸ਼ਾ ਦੇ ਜ਼ਿਲ੍ਹਾ ਕੁਲੈਕਟਰਾਂ ਨੂੰ ਕਿਹਾ ਗਿਆ ਹੈ ਕਿ ਉਹ ਸਥਿਤੀ 'ਤੇ ਬਰਾਬਰ ਮਜ਼ਰ ਰੱਖਣ। ਤੁਹਾਨੂੰ ਦੱਸ ਦਈਏ ਕਿ ਗੁਆਂਢੀ ਸੂਬੇ ਕਾਰਣ ਇਸ ਦਾ ਅਸਰ ਬਿਹਾਰ ਅਤੇ ਝਾਰਖੰਡ ਦੇ ਮੌਸਮ 'ਤੇ ਵੀ ਦਿਖ ਸਕਦਾ ਹੈ। ਮੁੱਖ ਸਕੱਤਰ ਨੇ ਜਗਤਸਿੰਘਪੁਰ, ਕੇਂਦਰਾਪਾੜਾ, ਪਾਲਾਸੋਰ ਅਤੇ ਭਦਰਕ ਜ਼ਿਲ੍ਹਿਆਂ ਦੇ ਕੁਲੈਕਟਰਾਂ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਭਾਵਿਤ ਤੂਫਾਨ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਚਰਚਾ ਕੀਤੀ।

Inder Prajapati

This news is Content Editor Inder Prajapati