ਮਾੜਾ ਸਰੀਰ ਪਰ ਹੌਂਸਲਾ ਬੁਲੰਦ: ਪਿਤਾ ਤੋਂ ਟ੍ਰੇਨਿੰਗ ਪ੍ਰਾਪਤ ਧੀ ਨੇ ਚਮਕਾਇਆ ਨਾਂ

02/22/2020 2:04:47 PM

ਹਿਸਾਰ—'ਜਿੱਥੇ ਹੌਸਲੇ ਬੁਲੰਦ ਹੁੰਦੇ ਹਨ, ਉੱਥੇ ਮੰਜ਼ਿਲ ਹਾਸਲ ਕਰਨ 'ਚ ਕੋਈ ਵੀ ਮੁਸ਼ਕਿਲ ਰਾਹ ਨਹੀਂ ਰੋਕ ਸਕਦੀ।'  ਇਸ ਅਖਾਣ ਦੀ ਮਿਸਾਲ ਬਣੀ ਹੈ ਹਰਿਆਣਾ ਦੇ ਹਿਸਾਰ ਜ਼ਿਲੇ ਦੀ ਰਹਿਣ ਵਾਲੀ ਗੀਤਾ, ਜਿਸ ਨੇ ਪਿਤਾ ਤੋਂ ਟ੍ਰੇਨਿੰਗ ਪ੍ਰਾਪਤ ਕਰਕੇ ਆਪਣਾ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਨਾਂ ਚਮਕਾਇਆ ਹੈ। 

ਦਰਅਸਲ ਹਿਸਾਰ ਜ਼ਿਲੇ ਦੇ ਰਹਿਣ ਵਾਲੇ ਜਗਤ ਸਿੰਘ ਨੇ ਦੱਸਿਆ ਹੈ ਕਿ ਸਾਲ 2018 'ਚ ਉਨ੍ਹਾਂ ਦੀ ਵੱਡੀ ਧੀ ਗੀਤਾ ਮਹਾਬੀਰ ਸਟੇਡੀਅਮ 'ਚ ਐਥਲੈਟਿਕਸ ਕੋਚ ਪਵਨ ਕੋਲ ਪ੍ਰੈਕਟਿਸ ਕਰਦੀ ਸੀ। ਇਸ ਦੌਰਾਨ ਉਹ ਗੀਤਾ ਨੂੰ ਨਾਲ ਲੈ ਕੇ ਜਾਂਦੇ ਸੀ ਅਤੇ ਪ੍ਰੈਕਟਿਸ ਦੇਖਦੇ ਸੀ ਪਰ ਕੁਝ ਮਹੀਨਿਆਂ ਬਾਅਦ ਕੋਚ ਦਾ ਤਬਾਦਲਾ ਹੋ ਗਿਆ। ਉਸ ਤੋਂ ਬਾਅਦ ਜਦੋਂ ਗੀਤਾ ਨੂੰ ਪ੍ਰੈਕਟਿਸ ਕਰਵਾਉਣ ਲਈ ਕੋਚ ਨਹੀਂ ਮਿਲਿਆ ਤਾਂ ਪਿਤਾ ਨੇ ਖੁਦ ਹੀ ਆਪਣੇ ਖੇਤਾਂ 'ਚ ਗੀਤਾ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ। ਪੈਰਾ ਖਿਡਾਰੀ ਗੀਤਾ ਨੇ ਆਪਣੇ ਪਿਤਾ ਜਗਤ ਸਿੰਘ ਤੋਂ ਐਥਲੈਟਿਕਸ ਦੀ ਟ੍ਰੇਨਿੰਗ ਪ੍ਰਾਪਤ ਕਰਕੇ ਨੈਸ਼ਨਲ ਪੱਧਰ 'ਤੇ ਦੋ ਗੋਲਡ ਮੈਡਲ ਜਿੱਤੇ। 

ਗੀਤਾ ਨੂੰ ਦੇਖ ਕੇ ਛੋਟੀ ਧੀ ਕਿਰਨ ਨੇ ਵੀ ਹੁਣ ਆਪਣੇ ਪਿਤਾ ਤੋਂ ਟ੍ਰੇਨਿੰਗ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ। ਪਿਤਾ ਜਗਤ ਸਿੰਘ ਦਾ ਕਹਿਣਾ ਹੈ ਕਿ ਮੇਰਾ ਉਦੇਸ਼ ਛੋਟੀ ਧੀ ਨੂੰ ਵੀ ਇੰਟਰਨੈਸ਼ਨਲ ਮੈਡਲਿਸਟ ਖਿਡਾਰੀ ਬਣਾਉਣਾ ਹੈ। ਰੋਜ਼ਾਨਾ ਉਹ ਦੋਵਾਂ ਧੀਆਂ ਨੂੰ 2 ਘੰਟਿਆਂ ਤੱਕ ਟ੍ਰੇਨਿੰਗ ਦਿੰਦੇ ਹਨ।

ਗੀਤਾ ਦੀ ਮਾਂ ਮੂਰਤੀ ਦੇਵੀ ਨੇ ਦੱਸਿਆ ਹੈ ਕਿ ਅੱਜ ਧੀਆਂ ਹਰ ਖੇਤਰ 'ਚ ਪਹਿਚਾਣ ਬਣਾ ਰਹੀਆਂ ਹਨ। ਵੱਡੀ ਧੀ ਨੇ ਆਪਣਾ ਟੈਲੇਂਟ ਦਿਖਾਉਂਦੇ ਹੋਏ ਨੈਸ਼ਨਲ ਪੱਧਰ 'ਤੇ ਨਾਂ ਚਮਕਾਇਆ ਹੈ। ਹੁਣ ਛੋਟੀ ਧੀ ਵੀ ਐਥਲੈਟਿਕਸ ਦੀ ਤਿਆਰੀ 'ਚ ਜੁੱਟ ਗਈ ਹੈ।


Iqbalkaur

Content Editor

Related News