ਖੁਦ ਨੂੰ ਬੀਮਾਰੀ ਤੋਂ ਮੁਕਤ ਕਰਨ ਲਈ ਪਿਤਾ ਨੇ ਢਾਈ ਸਾਲ ਦੀ ਬੇਟੀ ਨੂੰ ਨਦੀ ''ਚ ਸੁੱਟਿਆ

10/01/2019 3:26:55 PM

ਗੁਹਾਟੀ— ਆਸਾਮ ਦੇ ਬਕਸਾ ਜ਼ਿਲੇ ਤੋਂ ਇਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਖੁਦ ਨੂੰ ਬੀਮਾਰੀ ਮੁਕਤ ਕਰਨ ਲਈ ਇੱਥੇ ਇਕ ਸ਼ਖਸ ਨੇ ਆਪਣੀ ਢਾਈ ਸਾਲ ਦੀ ਬੱਚੀ ਨੂੰ ਨਦੀ 'ਚ ਸੁੱਟ ਦਿੱਤਾ। ਡੁੱਬਣ ਕਾਰਨ ਬੱਚੀ ਦੀ ਮੌਤ ਹੋ ਗਈ। ਦੋਸ਼ੀ ਬੀਰਬਲ ਬੋਰੋ (45) ਨੂੰ ਵਾਰਦਾਤ ਦੇ ਕੁਝ ਦੇਰ ਬਾਅਦ ਹੀ ਤਮੁਲਪੁਰ ਤੋਂ ਗ੍ਰਿ੍ਰਫਤਾਰ ਕਰ ਲਿਆ ਗਿਆ। ਉਸ ਨੇ ਦਾਅਵਾ ਕੀਤਾ ਕਿ ਉਸ ਦੇ ਸੁਪਨੇ 'ਚ ਭਗਵਾਨ ਆਏ ਸਨ ਅਤੇ ਉਨ੍ਹਾਂ ਨੇ ਹੀ ਉਸ ਨੂੰ ਅਜਿਹਾ ਕਰਨ ਦਾ ਆਦੇਸ਼ ਦਿੱਤਾ ਸੀ। ਬੀਰਬਲ ਦੀ ਪਤਨੀ ਜੁਨੂੰ ਬੋਰੋ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਕਿਹਾ,''ਉਹ ਕੁਝ ਸਮੇਂ ਤੋਂ ਬੀਮਾਰ ਸਨ। ਸ਼ਨੀਵਾਰ ਸ਼ਾਮ ਨੂੰ ਉਹ ਆਪਣੀ ਬੇਟੀ ਰਿਸ਼ੀਕਾ ਨੂੰ ਟਹਿਲਾਉਣ ਦੀ ਗੱਲ ਕਹਿ ਕੇ ਬਾਹਰ ਗਿਆ ਅਤੇ ਫਿਰ ਇਕੱਲਾ ਹੀ ਵਾਪਸ ਆਇਆ। ਜਦੋਂ ਅਸੀਂ ਰਿਸ਼ੀਕਾ ਬਾਰੇ ਉਸ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਉਸ ਨੂੰ ਬਰੋਲਾ ਨਦੀ 'ਚ ਸੁੱਟ ਦਿੱਤਾ ਹੈ।''

ਜੁਨੂੰ ਨੇ ਤੁਰੰਤ ਬਾਕੀ ਲੋਕਾਂ ਨੂੰ ਇਸ ਬਾਰੇ ਦੱਸਿਆ ਅਤੇ ਉਨ੍ਹਾਂ ਤੋਂ ਮਦਦ ਮੰਗੀ। ਹਾਲਾਂਕਿ ਐੱਸ.ਡੀ.ਆਰ.ਐੱਫ. ਦੀ ਟੀਮ ਨੂੰ ਜਦੋਂ ਤੱਕ ਬੱਚੀ ਦਾ ਪਤਾ ਲੱਗਾ, ਉਦੋਂ ਤੱਕ ਉਸ ਦੀ ਮੌਤ ਹੋ ਚੁਕੀ ਸੀ। ਬੀਰਬਲ ਨੂੰ ਸਥਾਨਕ ਲੋਕਾਂ ਨੇ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਮਾਮਲੇ 'ਚ ਕਿਸੇ ਤਾਂਤਰਿਕ ਦੇ ਸ਼ਾਮਲ ਹੋਣ ਦੇ ਸ਼ੱਕ ਦੀ ਜਾਂਚ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ,''ਸਾਨੂੰ ਸ਼ੱਕ ਹੈ ਕਿ ਦੋਸ਼ੀ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ।''

ਬਕਸਾ ਦੇ ਐੱਸ.ਪੀ. ਥੁਬੇ ਪ੍ਰਤੀਕ ਵਿਜੇ ਕੁਮਾਰ ਨੇ ਕਿਹਾ,''ਅਸੀਂ ਬੀਰਬਲ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਪੁਲਸ ਨੂੰ ਉਸ ਦੀ ਮੈਡੀਕਲ ਰਿਪੋਰਟ ਦਾ ਇੰਤਜ਼ਾਰ ਹੈ।'' ਪੁਲਸ ਦੇ ਸੂਤਰਾਂ ਅਨੁਸਾਰ,''ਉਹ ਇਸ ਐਂਗਲ ਤੋਂ ਜਾਂਚ ਕਰ ਰਹੇ ਹਨ ਕਿ ਕਿਤੇ ਬੀਰਬਲ ਕਿਸੇ ਤਾਂਤਰਿਕ ਦੇ ਸੰਪਰਕ 'ਚ ਤਾਂ ਨਹੀਂ ਸਨ।'' ਪੁਲਸ 'ਚ ਸ਼ਾਮਲ ਇਕ ਸੂਤਰ ਨੇ ਦੱਸਿਆ,''ਸਾਨੂੰ ਸ਼ੱਕ ਹੈ ਕਿ ਉਸ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ। ਜਦੋਂ ਕਿ ਇੱਥੇ ਕਿਸੇ ਨੀਮ ਹਕੀਮ ਦੇ ਸ਼ਾਮਲ ਹੋਣ ਦੀ ਹਾਲੇ ਕੋਈ ਰਿਪੋਰਟ ਨਹੀਂ ਹੈ ਪਰ ਅਸੀਂ ਸਾਰੇ ਸੰਭਵ ਐਂਗਲ ਨਾਲ ਮਾਮਲੇ ਦੀ ਜਾਂਚ ਕਰ ਰਹੇ ਹਾਂ।'' ਆਸਾਮ 'ਚ 2016 ਤੋਂ ਹੁਣ ਤੱਕ ਅੰਧਵਿਸ਼ਵਾਸ ਨਾਲ ਜੁੜੀਆਂ ਘਟਨਾਵਾਂ 'ਚ ਕਰੀਬ 21 ਲੋਕ ਜਾਨ ਗਵਾ ਚੁਕੇ ਹਨ।

DIsha

This news is Content Editor DIsha