ਪਿਤਾ ਨੇ ਮਾਸੂਮ ਬੇਟੇ ਦੀ ਡੰਡੇ ਨਾਲ ਕੀਤੀ ਕੁੱਟਮਾਰ, ਪਤਨੀ ਨੂੰ ਵੀ ਜੰਜ਼ੀਰਾਂ ਨਾਲ ਬੰਨ੍ਹਿਆ

10/11/2018 4:53:54 PM

ਨਵੀਂ ਦਿੱਲੀ— ਇਕ ਬੇਰਹਿਮ ਪਿਤਾ ਨੇ ਨਾ ਸਿਰਫ ਆਪਣੇ ਮਾਸੂਮ ਬੇਟੇ 'ਤੇ ਬੁਰੀ ਤਰ੍ਹਾਂ ਨਾਲ ਡੰਡੇ ਵਰਸਾਏ ਹਨ ਸਗੋਂ ਪਤਨੀ ਨੂੰ ਵੀ ਸੰਗਲਾਂ ਨਾਲ ਜਕੜ ਕੇ ਕੁੱਟਿਆ। ਚੀਖਾਂ ਦੀਆਂ ਆਵਾਜ਼ਾਂ ਸੁਣ ਕੇ ਗੁਆਂਢੀਆਂ ਨੇ ਇਸ ਦੀ ਸੂਚਨਾ ਚਾਈਲਡ ਲਾਈਨ ਨੂੰ ਦਿੱਤੀ। ਬੁੱਧਵਾਰ ਦੇਰ ਸ਼ਾਮ ਚਾਈਲਡ ਲਾਈਨ ਨੇ ਬੱਚੇ ਨੂੰ ਬਰਾਮਦ ਕਰ ਮੈਡੀਕਲ ਚੈਕਅੱਪ ਕਰਵਾਇਆ। ਉੱਥੇ ਹੀ ਸੂਚਨਾ ਪੁਲਸ ਨੂੰ ਦਿੱਤੀ ਗਈ। ਬੱਚੇ ਨੂੰ ਉਪਚਾਰ ਲਈ ਸਿਟੀ ਸਿਵਲ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ।
 

ਮਾਸੂਮ ਬੱਚੇ ਦਾ ਇੰਨਾ ਸੀ ਕਸੂਰ 
ਪੁਲਸ ਪਿਤਾ ਦੀ ਤਲਾਸ਼ 'ਚ ਜੁਟੀ ਰਹੀ। ਜ਼ਿਲਾ ਬਾਲ ਕਲਿਆਣ ਕਮੇਟੀ ਦੇ ਮੈਂਬਰ ਗੁਰਦੇਵ ਸਿੰਘ ਮੰਡੇਰ ਨੇ ਦੱਸਿਆ ਕਿ ਚਾਈਲਡ ਲਾਈਨ ਟੀਮ ਸੂਚਨਾ ਮਿਲਣ ਦੇ ਬਾਅਦ ਪਿੰਡ ਕੁਰਾਲੀ ਪਹੁੰਚੀ ਸੀ। ਬੱਚਾ ਬੁਰੀ ਤਰ੍ਹਾਂ ਨਾਲ ਰੋ ਰਿਹਾ ਸੀ ਅਤੇ ਮਾਂ ਇਕ ਕੋਨੇ 'ਚ ਸੰਗਲਾਂ ਨਾਲ ਜਕੜੀ ਹੋਈ ਸੀ। ਬੱਚੇ ਨੇ ਆਪਣੇ ਕੱਪੜੇ ਉਤਾਰ ਕੇ ਦਿਖਾਏ ਤਾਂ ਪਿਤਾ ਦੀ ਬੇਦਰਦੀ ਦੇਖਦੇ ਹੀ ਬਿਆਨ ਹੋ ਗਈ। ਬੱਚੇ ਦੇ ਮੂੰਹ ਤੋਂ ਲੈ ਕੇ ਸਰੀਰ ਦੇ ਹਰ ਹਿੱਸੇ 'ਤੇ ਡੰਡਿਆਂ ਦੇ ਨਿਸ਼ਾਨ ਸੀ। ਉਸ ਦੇ ਜਬੜੇ 'ਤੇ ਵੀ ਸੱਟ ਲੱਗੀ ਸੀ। ਪਤਾ ਚਲਿਆ ਕਿ ਬੱਚੇ ਨੇ ਆਪਣੇ ਪਿਤਾ ਦੀ ਜੇਬ ਤੋਂ 20 ਰੁਪਏ ਕੱਢ ਲਏ ਸੀ ਅਤੇ ਇਸੇ ਕਰਕੇ ਉਸ ਦੀ ਕੁੱਟਮਾਰ ਕੀਤੀ।

ਚਾਈਲਡ ਲਾਈਨ ਬੱਚੇ ਨੂੰ ਲੈ ਕੇ ਹਸਪਤਾਲ ਪਹੁੰਚੀ ਅਤੇ ਉਸ ਦਾ ਮੈਡੀਕਲ ਕਰਵਾਇਆ।  ਉੱਥੇ ਹੀ ਨਾਰਾਇਣਗੜ ਪੁਲਸ ਨੇ ਦੋਸ਼ੀ ਪਿਤਾ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ।


Related News