ਜਹਾਜ਼ 'ਚ ਮਹਿਲਾ 'ਤੇ ਪਿਸ਼ਾਬ ਕਰਨ ਵਾਲੇ ਸ਼ਖ਼ਸ ਦੇ ਪਿਤਾ ਨੇ ਕਿਹਾ- ਮੇਰਾ ਪੁੱਤਰ ਬੇਕਸੂਰ, ਬਲੈਕਮੇਲ ਕੀਤਾ ਜਾ ਰਿਹੈ

01/07/2023 11:51:39 AM

ਮੁੰਬਈ- ਏਅਰ ਇੰਡੀਆ ਦੀ ਫਲਾਈਟ 'ਚ ਮਹਿਲਾ ਯਾਤਰੀ 'ਤੇ ਪਿਸ਼ਾਬ ਕਰਨ ਦੇ ਮਾਮਲੇ ਨੇ ਪੂਰੇ ਦੇਸ਼ ਨੂੰ ਸ਼ਰਮਸਾਰ ਕਰ ਦਿੱਤਾ ਹੈ। ਮਹਿਲਾ 'ਤੇ ਪਿਸ਼ਾਬ ਕਰਨ ਵਾਲੇ ਦੋਸ਼ੀ ਸ਼ੰਕਰ ਮਿਸ਼ਰਾ ਨੂੰ ਬੈਂਗਲੁਰੂ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦਰਮਿਆਨ ਸ਼ੰਕਰ ਮਿਸ਼ਰਾ ਦੇ ਪਿਤਾ ਸ਼ਿਆਮ ਮਿਸ਼ਰਾ ਆਪਣੇ ਪੁੱਤਰ ਦੇ ਬਚਾਅ 'ਚ ਉਤਰੇ ਹਨ। ਉਨ੍ਹਾਂ ਕਿਹਾ ਕਿ ਮੇਰੇ ਪੁੱਤਰ ਖ਼ਿਲਾਫ ਇਹ ਮਾਮਲਾ ਝੂਠਾ ਹੈ। ਉਹ ਬੇਕਸੂਰ ਹੈ ਅਤੇ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਏਅਰ ਇੰਡੀਆ ਦੀ ਫਲਾਈਟ 'ਚ ਔਰਤ 'ਤੇ ਪਿਸ਼ਾਬ ਕਰਨ ਵਾਲਾ ਸ਼ਖ਼ਸ ਬੈਂਗਲੁਰੂ ਤੋਂ ਗ੍ਰਿਫ਼ਤਾਰ

ਸ਼ਿਆਮ ਮਿਸ਼ਰਾ ਨੇ ਕਿਹਾ ਕਿ ਮਹਿਲਾ ਨੇ ਭੁਗਤਾਨ ਦੀ ਮੰਗ ਕੀਤੀ ਸੀ, ਉਸ ਨੂੰ ਭੁਗਤਾਨ ਕਰ ਦਿੱਤਾ ਗਿਆ। ਅਚਾਨਕ ਪਤਾ ਨਹੀਂ ਅੱਗੇ ਕੀ ਹੋਇਆ, ਜੋ ਉਸ ਨੇ ਇਸ ਤਰ੍ਹਾਂ ਦੀ ਸ਼ਿਕਾਇਤ ਕੀਤੀ। ਉਸ ਨੇ ਕੁਝ ਹੋਰ ਮੰਗ ਕੀਤੀ ਹੋਵੇਗੀ ਜੋ ਸ਼ਾਇਦ ਪੂਰੀ ਨਹੀਂ ਹੋਈ, ਜਿਸ ਕਾਰਨ ਉਹ ਪਰੇਸ਼ਾਨ ਹੋ ਗਈ। ਸ਼ਾਇਦ ਉਹ ਬਲੈਕਮੇਲਿੰਗ ਕਰ ਰਹੀ ਹੈ। ਜ਼ਰੂਰ ਕੁਝ ਤਾਂ ਹੋਵੇਗਾ। 

ਇਹ ਵੀ ਪੜ੍ਹੋ- ਹਾਜ਼ 'ਚ ਮਹਿਲਾ ਯਾਤਰੀ 'ਤੇ ਪਿਸ਼ਾਬ ਕਰਨ ਦਾ ਮਾਮਲਾ; ਦਿੱਲੀ ਪੁਲਸ ਨੇ ਏਅਰ ਇੰਡੀਆ ਦੇ ਕਾਮਿਆਂ ਨੂੰ ਕੀਤਾ ਤਲਬ

ਪਿਤਾ ਸ਼ਿਆਮ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਫਲਾਈਟ ਵਿਚ 30-35 ਘੰਟਿਆਂ ਤੋਂ ਨਹੀਂ ਸੁੱਤਾ ਸੀ। ਖਾਣਾ ਖਾਣ ਮਗਰੋਂ ਉਸ ਨੇ ਚਾਲਕ ਦਲ ਵਲੋਂ ਦਿੱਤੀ ਗਈ ਸ਼ਰਾਬ ਪੀਤੀ ਅਤੇ ਉਸ ਤੋਂ ਬਾਅਦ ਸੌਂ ਗਿਆ। ਜੋ ਮੈਂ ਸਮਝਦਾ ਹਾਂ, ਉਸ ਦੇ ਜਾਗਣ ਤੋਂ ਬਾਅਦ ਏਅਰਲਾਈਨ ਸਟਾਫ ਵਲੋਂ ਉਸ ਤੋਂ ਪੁੱਛਗਿੱਛ ਕੀਤੀ ਗਈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਪੁੱਤਰ ਇਸ ਤਰ੍ਹਾਂ ਦੀ ਹਰਕਤ ਨਹੀਂ ਕਰ ਸਕਦਾ। ਮਹਿਲਾ ਯਾਤਰੀ ਦੀ ਉਮਰ 72 ਸਾਲ ਹੈ, ਉਹ ਉਸ ਦੀ ਮਾਂ ਵਾਂਗ ਹੈ। ਮੇਰਾ ਪੁੱਤਰ 34 ਸਾਲ ਦਾ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਉਹ ਅਜਿਹੀ ਹਰਕਤ ਕਰੇਗਾ। ਉਹ ਵਿਆਹਿਆ ਹੈ ਅਤੇ ਉਸ ਦੀ ਇਕ 18 ਸਾਲ ਦੀ ਧੀ ਵੀ ਹੈ।

 

 

Tanu

This news is Content Editor Tanu