ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'

11/05/2020 12:57:46 PM

ਅਮੇਠੀ— ਉੱਤਰ ਪ੍ਰਦੇਸ਼ ਦੇ ਅਮੇਠੀ ਵਿਚ ਬੁੱਧਵਾਰ ਦੀ ਸ਼ਾਮ ਨੂੰ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸ਼ਖਸ ਇਕ ਬੈਗ ਵਿਚ ਆਪਣਾ 5 ਮਹੀਨੇ ਦਾ ਬੱਚਾ ਲਵਾਰਿਸ ਛੱਡ ਗਿਆ। ਦਰਅਸਲ ਪੁਲਸ ਨੂੰ ਜਾਣਕਾਰੀ ਮਿਲੀ ਕਿ ਇਕ ਬੈਗ ਵਿਚ ਸਾਮਾਨ ਸਮੇਤ ਕੋਈ ਬੱਚਾ ਛੱਡ ਗਿਆ ਹੈ। ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪੁੱਜੀ, ਬੈਗ ਖੋਲ੍ਹ ਕੇ ਵੇਖਿਆ ਤਾਂ ਉਸ 'ਚ ਬੱਚਾ ਸੀ। ਨਾਲ ਹੀ ਸਰਦੀਆਂ ਦੇ ਕੱਪੜੇ, ਬੂਟ, ਜੈਕੇਟ, ਸਾਬਣ, ਵਿਕਸ, ਦਵਾਈਆਂ ਅਤੇ 5 ਹਜ਼ਾਰ ਰੁਪਏ ਰੱਖੇ ਹੋਏ ਸਨ। ਸ਼ਖਸ ਬੈਗ ਨਾਲ ਇਕ ਚਿੱਠੀ ਵੀ ਰੱਖ ਗਿਆ, ਇੰਝ ਜਾਪਦਾ ਹੈ ਕਿ ਇਸ ਚਿੱਠੀ ਨੂੰ ਬੱਚੇ ਦੇ ਪਿਤਾ ਨੇ ਹੀ ਲਿਖਿਆ ਹੋਵੇਗਾ।

ਇਹ ਵੀ ਪੜ੍ਹੋ: ਕਮਾਲ ਦਾ ਹੁਨਰ: 14 ਸਾਲ ਦੇ ਮੁੰਡੇ ਨੇ ਬਣਾਈ LED ਬਲਬ ਬਣਾਉਣ ਦੀ ਕੰਪਨੀ, ਕਈਆਂ ਦੀ ਖੁੱਲ੍ਹੀ ਕਿਸਮਤ

ਚਿੱਠੀ ਵਿਚ ਲਿਖਿਆ ਸੀ- ਇਹ ਮੇਰਾ ਪੁੱਤਰ ਹੈ, ਇਸ ਨੂੰ ਮੈਂ ਤੁਹਾਡੇ ਕੋਲ 6-7 ਮਹੀਨੇ ਲਈ ਛੱਡ ਰਿਹਾ ਹਾਂ। ਅਸੀਂ ਤੁਹਾਡੇ ਬਾਰੇ ਬਹੁਤ ਚੰਗਾ ਸੁਣਿਆ ਹੈ, ਇਸ ਲਈ ਮੈਂ ਆਪਣਾ ਬੱਚਾ ਤੁਹਾਡੇ ਕੋਲ ਰੱਖ ਰਿਹਾ ਹਾਂ। ਮੈਂ 5 ਹਜ਼ਾਰ ਮਹੀਨੇ ਦੇ ਹਿਸਾਬ ਨਾਲ ਤੁਹਾਨੂੰ ਪੈਸੇ ਭੇਜਦਾ ਰਹਾਂਗਾ। ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕ੍ਰਿਪਾ ਕਰ ਕੇ ਇਸ ਬੱਚੇ ਨੂੰ ਸੰਭਾਲ ਲਓ। ਮੇਰੀ ਕੁਝ ਮਜਬੂਰੀ ਹੈ ਅਤੇ ਇਸ ਬੱਚੇ ਦੀ ਮਾਂ ਨਹੀਂ ਹੈ। ਮੇਰਾ ਪਰਿਵਾਰ ਇਸ ਬੱਚੇ ਲਈ ਖ਼ਤਰਾ ਹੈ, ਇਸ ਲਈ 6-7 ਮਹੀਨੇ ਤੱਕ ਤੁਸੀਂ ਇਸ ਨੂੰ ਆਪਣੇ ਕੋਲ ਰੱਖ ਲਓ। ਸਭ ਕੁਝ ਸਹੀ ਕਰ ਕੇ ਮੈਂ ਤੁਹਾਨੂੰ ਮਿਲ ਕੇ ਆਪਣੇ ਬੱਚੇ ਨੂੰ ਲੈ ਜਾਵਾਂਗਾ। ਤੁਹਾਨੂੰ ਹੋਰ ਪੈਸਿਆਂ ਦੀ ਲੋੜ ਹੋਵੇਗੀ ਤਾਂ ਦੱਸ ਦਿਓ। ਇਸ ਦੀ ਜ਼ਿੰਮੇਵਾਰੀ ਲੈਣ ਤੋਂ ਡਰੋ ਨਾ। ਭਗਵਾਨ ਨਾ ਕਰੇ, ਜੇਕਰ ਕੁਝ ਹੁੰਦਾ ਹੈ ਤਾਂ ਫਿਰ ਮੈਂ ਤੁਹਾਨੂੰ ਕਸੂਰਵਾਰ ਨਹੀਂ ਠਹਿਰਾਵਾਂਗਾ। ਮੈਨੂੰ ਤੁਹਾਡੇ 'ਤੇ ਪੂਰਾ ਭਰੋਸਾ ਹੈ। 

ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, ਧਮਾਕੇ ਮਗਰੋਂ ਡਿੱਗਿਆ ਘਰ, ਅਨਾਥ ਹੋਏ ਦੋ ਬੱਚੇ

ਓਧਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਇਸ ਬੱਚੇ ਦੇ ਪਿਤਾ ਦੇ ਨਾਲ-ਨਾਲ ਉਸ ਸ਼ਖਸ ਨੂੰ ਦੀ ਵੀ ਭਾਲ ਕਰ ਰਹੇ ਹਾਂ, ਜਿਸ ਨੇ ਇਸ ਬੱਚੇ ਦੀ ਸੂਚਨਾ ਦਿੱਤੀ ਸੀ। ਇਸ ਤੋਂ ਇਲਾਵਾ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਬੱਚਾ ਕਿਸਦਾ ਹੈ ਅਤੇ ਕੌਣ ਇਸ ਨੂੰ ਇਸ ਤਰ੍ਹਾਂ ਲਵਾਰਿਸ ਛੱਡ ਕੇ ਚੱਲਾ ਗਿਆ ਹੈ।

ਇਹ ਵੀ ਪੜ੍ਹੋ: ਦੀਵਾਲੀ ਦੀਆਂ ਤਿਆਰੀਆਂ ਦੌਰਾਨ ਘਰ 'ਚ ਪੈ ਗਿਆ ਚੀਕ-ਚਿਹਾੜਾ, ਮਾਸੂਮ ਦੀ ਦਰਦਨਾਕ ਮੌਤ

Tanu

This news is Content Editor Tanu