ਦੋਹਰੀ ਖੁਸ਼ੀ, ਪਿਤਾ-ਬੇਟੀ ਨੇ ਇਕੱਠਿਆਂ ਪਾਸ ਕੀਤੀ 10ਵੀਂ ਦੀ ਪ੍ਰੀਖਿਆ

04/30/2019 3:22:04 PM

ਪੁਡੂਚੇਰੀ (ਭਾਸ਼ਾ)— ਕਹਿੰਦੇ ਨੇ ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ, ਬਸ ਪੜ੍ਹਨ ਦਾ ਸ਼ੌਕ ਹੋਣਾ ਚਾਹੀਦਾ ਹੈ। ਕੁਝ ਅਜਿਹਾ ਹੀ ਕਰ ਦਿਖਾਇਆ ਹੈ, ਇਕ ਪਿਤਾ ਨੇ ਜਿਸ ਨੇ ਆਪਣੀ ਬੇਟੀ ਨਾਲ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ। ਪੁਡੂਚੇਰੀ ਦੇ ਰਹਿਣ ਵਾਲੇ ਇਸ ਪਿਤਾ-ਬੇਟੀ ਲਈ ਇਹ ਦੋਹਰੀ ਖੁਸ਼ੀ ਦਾ ਮੌਕਾ ਸੀ। ਪਬਲਿਕ ਵਰਕਰ ਡਿਪਾਰਟਮੈਂਟ 'ਚ ਬਤੌਰ ਖੇਤਰੀ ਨਿਰੀਖਕ ਕੇ. ਸੁਬਰਮਣੀਅਮ ਨੇ ਕਿਹਾ ਕਿ ਉਨ੍ਹਾਂ ਲਈ 10ਵੀਂ ਜਮਾਤ ਪਾਸ ਕਰਨਾ ਜ਼ਰੂਰੀ ਸੀ, ਇਸ ਲਈ ਉਹ ਬੇਹੱਦ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੇ ਆਪਣੀ ਬੇਟੀ ਨਾਲ ਇਹ ਜਮਾਤ ਪਾਸ ਕੀਤੀ। ਉਨ੍ਹਾਂ ਦੱਸਿਆ ਕਿ ਕੁਝ ਸਾਲ ਪਹਿਲਾਂ ਹੀ ਉਨ੍ਹਾਂ ਨੂੰ ਹਮਦਰਦੀ ਅਤੇ ਦੇ ਆਧਾਰ 'ਤੇ ਇਹ ਨੌਕਰੀ ਮਿਲੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ 1980 'ਚ 7ਵੀਂ ਜਮਾਤ ਪਾਸ ਕੀਤੀ ਸੀ। 

ਤਰੱਕੀ ਲਈ ਜ਼ਰੂਰੀ ਯੋਗਤਾ ਹਾਸਲ ਕਰਨ ਲਈ 2017 'ਚ ਉਨ੍ਹਾਂ ਨੇ 8ਵੀਂ ਦੀ ਪ੍ਰੀਖਿਆ ਦਿੱਤੀ ਸੀ। ਪਿਛਲੇ ਸਾਲ ਬਾਹਰੀ ਵਿਦਿਆਰਥੀ ਦੇ ਤੌਰ 'ਤੇ ਉਹ 10ਵੀਂ ਦੀ ਪ੍ਰੀਖਿਆ ਵਿਚ ਸ਼ਾਮਲ ਹੋਏ ਸਨ। ਹਾਲਾਂਕਿ ਉਹ ਗਣਿਤ ਸਮੇਤ 3 ਵਿਸ਼ਿਆਂ ਵਿਚ ਅਸਫਲ ਹੋ ਗਏ ਸਨ। ਇਸ ਸਾਲ ਮਾਰਚ 'ਚ ਉਨ੍ਹਾਂ ਨੇ 3 ਵਿਸ਼ਿਆਂ ਦੀ ਪ੍ਰੀਖਿਆ ਦਿੱਤੀ ਅਤੇ ਸਫਲ ਹੋਏ। ਉਨ੍ਹਾਂ ਦੀ ਬੇਟੀ ਤਿਰਿਗੁਣਾ ਨੇ ਸਰਕਾਰੀ ਸਕੂਲ ਦੇ ਵਿਦਿਆਰਥਣ ਦੇ ਤੌਰ 'ਤੇ ਇਸ ਸਾਲ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਅਤੇ ਉਹ ਸਫਲ ਹੋਈ।

Tanu

This news is Content Editor Tanu