ਕੋਰੋਨਾ ਦਾ ਖੌਫ: ਚਿੱਠੀ ਲਿਖ ਕੇ ਪੁੱਤਰ ਨੇ ਪਿਤਾ ਦੀ ਲਾਸ਼ ਲੈਣ ਤੋਂ ਕੀਤਾ ਇਨਕਾਰ

04/22/2020 12:53:42 PM

ਭੋਪਾਲ-ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਲੋਕਾਂ 'ਚ ਕੋਰੋਨਾ ਦਾ ਖੌਫ ਇੰਨਾ ਵਧ ਗਿਆ ਹੈ ਕਿ ਰਿਸ਼ਤਿਆਂ ਦੇ ਰੰਗ ਸਾਹਮਣੇ ਆਉਣ ਲੱਗ ਪਏ ਹਨ। ਅਜਿਹਾ ਹੀ ਮਾਮਲਾ ਮੱਧ ਪ੍ਰਦੇਸ਼ 'ਚੋ ਸਾਹਮਣੇ ਆਇਆ ਹੈ, ਜਿੱਥੇ ਇਕ ਪੁੱਤਰ ਨੇ ਆਪਣੇ ਪਿਤਾ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ ਪੁੱਤਰ ਨੇ ਪ੍ਰਸ਼ਾਸਨ ਨੂੰ ਅੰਤਿਮ ਸੰਸਕਾਰ ਕਰਨ ਲਈ ਚਿੱਠੀ ਲਿਖੀ। 

ਦੱਸਣਯੋਗ ਹੈ ਕਿ ਇਹ ਘਟਨਾ ਇੱਥੋ ਦੇ ਸ਼ੁਜਾਲਪੁਰ ਸ਼ਹਿਰ ਦੀ ਹੈ, ਜਿੱਥੇ ਮ੍ਰਿਤਕ ਪ੍ਰੇਮ ਸਿੰਘ ਮੇਵਾੜਾ ਕੋਰੋਨਾ ਪਾਜ਼ੀਟਿਵ ਪਾਏ ਗਏ ਸੀ, ਬੀਤੇ ਮੰਗਲਵਾਰ ਨੂੰ ਭੋਪਾਲ 'ਚ ਉਸ ਦੀ ਮੌਤ ਹੋ ਗਈ। ਜ਼ਿਲਾ ਪ੍ਰਸ਼ਾਸਨ ਦੀ ਟੀਮ ਨੇ ਮ੍ਰਿਤਕ ਦੇ ਪੁੱਤਰ ਸੰਦੀਪ ਮੇਵਾੜਾ ਨੂੰ ਕਈ ਵਾਰ ਅੰਤਿਮ ਸੰਸਕਾਰ ਲਈ ਅਪੀਲ ਕੀਤੀ ਹੈ ਪਰ ਪੁੱਤਰ ਨੂੰ ਡਰ ਸੀ ਕਿ ਜੇਕਰ ਲਾਸ਼ ਲੈਣ ਗਿਆ ਤਾਂ ਮੈਨੂੰ ਕੋਰੋਨਾ ਹੋ ਜਾਵੇਗਾ ਅਤੇ ਨਾ ਹੀ ਅੰਤਿਮ ਸੰਸਕਾਰ ਲਈ ਪਹੁੰਚਿਆ। ਜ਼ਿਲਾ ਪ੍ਰਸ਼ਾਸਨ ਦੀ ਟੀਮ ਲਗਾਤਾਰ ਪਰਿਵਾਰਿਕ ਮੈਂਬਰਾਂ ਦੇ ਸੰਪਰਕ 'ਚ ਸੀ। ਪੁੱਤਰ ਦੀ ਉਡੀਕ 'ਚ ਉਸ ਦੇ ਪਿਤਾ ਦੀ ਲਾਸ਼ ਮੁਰਦਾਘਰ 'ਚ ਰੱਖ ਦਿੱਤੀ ਗਈ। ਜ਼ਿਲੇ ਦੇ ਅਧਿਕਾਰੀਆਂ ਦੀਆਂ ਕਾਫੀ ਮਿੰਨਤਾਂ ਕਰਨ ਤੋਂ ਬਾਅਦ ਉਹ ਆਉਣ ਨੂੰ ਤਿਆਰ ਨਹੀਂ ਸੀ। ਪੁੱਤਰ ਨੇ ਪ੍ਰਸ਼ਾਸਨ ਨੂੰ ਚਿੱਠੀ ਰਾਹੀਂ ਲਾਸ਼ ਲੈਣ ਤੋਂ ਅਸਮਰਥ ਦੱਸਿਆ। ਇਸ ਮੌਕੇ 'ਤੇ ਫਿਰ ਤਹਿਸੀਲਦਾਰ ਨੇ ਪੁੱਤਰ ਦਾ ਫਰਜ਼ ਨਿਭਾਇਆ। 

ਪੁੱਤਰ ਨੇ ਪ੍ਰਸ਼ਾਸਨ ਨੂੰ ਲਿਖੀ ਚਿੱਠੀ-
ਇਸ ਚਿੱਠੀ 'ਚ ਮ੍ਰਿਤਕ ਦੇ ਪੁੱਤਰ ਸੰਦੀਪ ਮੇਵਾੜਾ ਨੇ ਲਿਖਿਆ ਕਿ ਮੇਰੇ ਪਿਤਾ ਜੀ ਕੋਰੋਨਾ ਪਾਜ਼ੀਟਿਵ ਪਾਏ ਗਏ ਸੀ ਅਤੇ ਉਨ੍ਹਾਂ ਦੀ 20 ਅਪ੍ਰੈਲ ਨੂੰ ਮੌਤ ਹੋ ਗਈ ਸੀ। ਮੈਂ ਖੁਦ ਆਪਣੀ ਇੱਛਾ ਨਾਲ ਪਿਤਾ ਜੀ ਦੀ ਲਾਸ਼ ਪ੍ਰਸ਼ਾਸਨ ਨੂੰ ਦਿੰਦਾ ਹਾਂ। ਪ੍ਰਸ਼ਾਸਨ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕਰੇ। ਇਹ ਸਾਰਾ ਕੁਝ ਮੈਂ ਆਪਣੀ ਇੱਛਾ ਮੁਤਾਬਕ ਕਰ ਰਿਹਾ ਹਾਂ। ਇਹ ਸਾਰਾ ਕੁਝ ਮੈਂ ਲਿਖਤੀ ਤੌਰ 'ਤੇ ਤਹਿਸੀਲਦਾਰ ਨੂੰ ਦੇ ਰਿਹਾ ਹਾਂ। ਇਸ ਮੌਕੇ 'ਤੇ ਫਿਰ ਤਹਿਸੀਲਦਾਰ ਨੇ ਪੁੱਤਰ ਦਾ ਫਰਜ਼ ਨਿਭਾਇਆ। 

ਬੈਰਾਗੜ ਤਹਿਸੀਲਦਾਰ ਗੁਲਾਬ ਸਿੰਘ ਬਘੇਲ ਨੇ ਕਿਹਾ ਹੈ ਕਿ ਅਸੀ ਪਰਿਵਾਰ ਦੇ ਲੋਕਾਂ ਨੂੰ ਪੀ.ਪੀ.ਈ ਕਿੱਟ ਦੇ ਰਹੇ ਸੀ ਪਰ ਪਰਿਵਾਰ ਦੇ ਲੋਕਾਂ ਨੇ ਕਿਹਾ ਹੈ ਕਿ ਇਕ ਹੀ ਲੜਕਾ ਹੈ ਅਸੀਂ ਉਸ ਦੀ ਜਾਨ ਖਤਰੇ 'ਚ ਨਹੀਂ ਪਾਉਣਾ ਚਾਹੁੰਦਾ ਹਾਂ, ਉਹ ਵੀ ਉੱਥੇ ਮੌਜੂਦ ਨਹੀਂ ਹੋਵੇਗਾ।

Iqbalkaur

This news is Content Editor Iqbalkaur