8 ਸਾਲ ਪਹਿਲਾਂ ਮਰ ਗਈ ਬੇਟੀ ਨੂੰ ਪਿਤਾ ਨੇ ਕੀਤਾ ''ਜ਼ਿੰਦਾ'', ਜਾਣੋ ਕਿਵੇਂ? (ਤਸਵੀਰਾਂ)

02/28/2017 11:01:37 AM

ਫਤਿਹਾਬਾਦ— ਇੱਥੇ ਇਕ ਨਾਬਾਲਗ ਬੇਟੀ ਦੇ ਵਿਆਹ ਲਈ ਪਿਤਾ ਨੇ 8 ਸਾਲ ਪਹਿਲਾਂ ਮਰ ਚੁਕੀ ਆਪਣੀ ਵੱਡੀ ਬੇਟੀ ਨੂੰ ''ਜ਼ਿੰਦਾ'' ਕਰ ਦਿੱਤਾ। ਸੁਣਨ ''ਚ ਇਹ ਬਹੁਤ ਅਜੀਬ ਗੱਲ ਲੱਗਦੀ ਹੈ ਪਰ ਇਹ ਘਟਨਾ ਫਤਿਹਾਬਾਦ ਜ਼ਿਲੇ ਦੇ ਪਿੰਡ ਬਨਾਵਾਲੀ ਸੌਤਰ ''ਚ ਸਾਹਮਣੇ ਆਈ ਹੈ। ਪਿੰਡ ਬਨਾਵਾਲੀ ਸੌਤਰ ''ਚ 21 ਫਰਵਰੀ ਨੂੰ 16 ਸਾਲ ਦੀ ਇਕ ਨਾਬਾਲਗ ਦਾ ਵਿਆਹ ਜ਼ਿਲੇ ਦੇ ਹੀ ਪਿੰਡ ਭਿਰੜਾਨਾ ਦੇ ਨੌਜਵਾਨ ਨਾਲ ਸੰਪੰਨ ਹੋਇਆ। ਇਸ ਵਿਆਹ ਦੇ ਸੰਪੰਨ ਹੋਣ ਦੀ ਰਾਤ ਤੱਕ ਵਿਭਾਗ ਨੂੰ ਕੋਈ ਸੂਚਨਾ ਨਹੀਂ ਸੀ ਪਰ ਵਿਆਹ ਦੇ ਅਗਲੇ ਦਿਨ ਯਾਨੀ 22 ਫਰਵਰੀ ਨੂੰ ਜਦੋਂ ਮਹਿਲਾ ਅਤੇ ਬਾਲ ਸੁਰੱਖਿਆ ਵਿਭਾਗ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਪ੍ਰੋਟੈਕਸ਼ਨ ਅਫ਼ਸਰ ਰੇਖਾ ਅਗਰਵਾਲ ਨੇ ਨਾਬਾਲਗ ਦੇ ਪਰਿਵਾਰ ਵਾਲਿਆਂ ਨੂੰ ਨੋਟਿਸ ਜਾਰੀ ਕਰ ਕੇ ਸਪੱਸ਼ਟੀਕਰਨ ਮੰਗਿਆ।
ਅਫ਼ਸਰ ਰੇਖਾ ਅਗਰਵਾਲ ਨੇ ਦੱਸਿਆ ਕਿ ਹਰਨਾਮ ਸਿੰਘ ਨੇ 8 ਸਾਲ ਪਹਿਲਾਂ ਮਰ ਚੁਕੀ ਆਪਣੀ ਵੱਡੀ ਬੇਟੀ ਰਾਜਕੌਰ ਦਾ ਆਧਾਰ ਕਾਰਡ ਅਤੇ ਜਨਮ ਪ੍ਰਮਾਣ ਪੱਤਰ ਉਨ੍ਹਾਂ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਉਸ ਦੀ ਬੇਟੀ ਬਾਲਗ ਹੈ ਪਰ ਮਾਮਲਾ ਪਕੜ ''ਚ ਉਦੋਂ ਆਇਆ, ਜਦੋਂ ਵਿਭਾਗ ਨੇ ਸੂਚਨਾ ''ਚ ਦੱਸੇ ਗਏ ਲੜਕੀ ਦੇ ਨਾਂ ਨੂੰ ਵੈਰੀਫਾਈ ਕੀਤਾ। ਪ੍ਰੋਟੈਕਸ਼ਨ ਅਫ਼ਸਰ ਅਨੁਸਾਰ ਡੂੰਘਾਈ ਨਾਲ ਜਾਂਚ ਕਰਨ ''ਤੇ ਪਤਾ ਲੱਗਾ ਕਿ ਹਰਨਾਮ ਸਿੰਘ ਨੇ 21 ਫਰਵਰੀ ਨੂੰ ਆਪਣੀ ਜਿਸ ਬੇਟੀ ਦਾ ਵਿਆਹ ਕੀਤਾ ਹੈ, ਉਸ ਦਾ ਨਾਂ ਰਾਜਕੌਰ ਨਹੀਂ ਹੈ ਸਗੋਂ ਉਸ ਦੀ ਵੱਡੀ ਭੈਣ ਹੈ, ਜੋ 8 ਸਾਲ ਪਹਿਲਾਂ ਮਰ ਚੁਕੀ ਹੈ। ਲੜਕੀ ਦੇ ਪਿਤਾ ਵੱਲੋਂ ਫਰਜ਼ੀ ਆਧਾਰ ਕਾਰਡ ਅਤੇ ਮਰੀ ਹੋਈ ਬੇਟੀ ਦੇ ਜਨਮ ਪ੍ਰਮਾਣ ਪੱਤਰ ਰਾਹੀਂ ਵਿਭਾਗ ਨੂੰ ਗੁੰਮਰਾਹ ਕਰ ਕੇ ਨਾਬਾਲਗ ਬੇਟੀ ਦੇ ਵਿਆਹ ਦਾ ਸੱਚ ਲੁਕਾਉਣ ਦਾ ਮਾਮਲਾ ਸਾਫ਼ ਹੋਣ ''ਤੇ ਪ੍ਰੋਟੈਕਸ਼ਨ ਅਫ਼ਸਰ ਰੇਖਾ ਅਗਰਵਾਲ ਨੇ ਪੂਰੇ ਮਾਮਲੇ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ ਅਤੇ ਨਿਯਮ ਅਨੁਸਾਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Disha

This news is News Editor Disha