ਸ਼ਰਮਨਾਕ: ਇਕ ਬੋਤਲ ਸ਼ਰਾਬ ਲਈ ਬਾਪ ਨੇ ਕਰ ਦਿੱਤਾ ਬੇਟੀ ਦਾ ਸੌਦਾ

01/22/2018 5:56:02 PM

ਕੇਰਲ— 17 ਜਨਵਰੀ ਨੂੰ ਕੇਰਲ ਦੇ ਅਲਾਪੁਝਾ 'ਚ ਇਕ ਨਾਬਾਲਗ ਲੜਕੀ ਨਾਲ ਹੋਏ ਗੈਂਗਰੇਪ ਦੇ ਮਾਮਲੇ 'ਚ ਇਕ ਨਵਾਂ ਮੋੜ ਆਇਆ ਹੈ। ਪੁਲਸ ਨੇ ਇਸ ਮਾਮਲੇ 'ਚ ਦੋਸ਼ੀ ਪਿਤਾ ਨੂੰ ਹਿਰਾਸਤ 'ਚ ਲਿਆ, ਜਿਸ ਤੋਂ ਬਾਅਦ ਕਈ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਸਾਹਮਣੇ ਆਈਆਂ। ਦੋਸ਼ੀ ਨੇ ਦੱਸਿਆ ਕਿ ਉਸ ਨੇ ਸਿਰਫ 300 ਰੁਪਏ ਲਈ ਆਪਣੀ ਬੇਟੀ ਨੂੰ ਵੇਚ ਦਿੱਤਾ।
ਮਾਮਲੇ ਦੀ ਜਾਂਚ ਕਰ ਰਹੇ ਅਲਾਪੁਝਾ ਦੇ ਡਿਪਟੀ ਕਮਿਸ਼ਨਰ ਪੀ.ਵੀ. ਬੇਬੀ ਨੇ ਦੱਸਿਆ ਕਿ ਨਾਬਾਲਗ ਦੇ ਪਿਤਾ ਨੇ ਹੀ ਪੈਸਿਆਂ ਦੇ ਖਾਤਰ ਮੁੱਖ ਦੋਸ਼ੀ ਅਥੀਰਾ (24) ਨੂੰ ਆਪਣੀ ਬੇਟੀ ਨੂੰ ਲਿਜਾਉਣ ਦਿੱਤਾ ਸੀ। ਉਸ ਨੂੰ ਦਰਿੰਦੇ ਦੇ ਇਰਾਦਿਆਂ ਬਾਰੇ ਸਭ ਪਤਾ ਸੀ। ਆਪਣੀ ਬੇਟੀ ਦੇ ਬਦਲੇ ਲਏ ਗਏ ਉਨ੍ਹਾਂ ਪੈਸਿਆਂ ਨਾਲ ਦੋਸ਼ੀ ਨੇ ਸ਼ਰਾਬ ਖਰੀਦੀ ਸੀ। ਬੇਬੀ ਅਨੁਸਾਰ 2 ਪੁਲਸ ਕਰਮਚਾਰੀ ਵੀ ਇਸ ਵਾਰਦਾਤ 'ਚ ਸ਼ਾਮਲ ਸਨ। 6 ਲੋਕਾਂ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਇਸ ਮਾਮਲੇ ਦੇ ਦੋਸ਼ੀ ਪੁਲਸ ਅਧਿਕਾਰੀ ਨੇਲਸਨ ਥਾਮਸ (40) ਮਰਾਰੀਕੁਲਮ ਦੇ ਪ੍ਰੋਬੇਸ਼ਨਰੀ ਐੱਸ.ਆਈ. ਕੇ.ਜੀ. ਲਾਈਜੂ (38) ਅਤੇ 2 ਹੋਰ ਨੌਜਵਾਨ (22 ਸਾਲਾ ਜਿਨੁਮਨ ਅਤੇ 28 ਸਾਲਾ ਪ੍ਰਿੰਸ) ਹਨ। ਹਾਲਾਂਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ। ਦੋਸ਼ੀਆਂ 'ਤੇ ਜੁਵੇਨਾਈਲ ਜਸਟਿਸ ਐਕਟ ਅਤੇ ਪਾਸਕੋ ਐਕਟ ਦੇ ਅਧੀਨ ਵੀ ਮਾਮਲੇ ਦਰਜ ਕੀਤੇ ਗਏ ਹਨ।