ਸ਼ਰਮਸਾਰ ਕਰਨ ਦੇਣ ਵਾਲੀ ਘਟਨਾ: ਪਿਓ ਨੇ ਹੀ ਆਪਣੀ ਧੀ ਦੀ ਇੱਜ਼ਤ ਕੀਤੀ ਤਾਰ-ਤਾਰ

10/11/2020 6:45:32 PM

ਮੁੰਬਈ— ਮੁੰਬਈ ਦੇ ਵਕੋਲਾ ਇਲਾਕੇ ਵਿਚ ਆਪਣੇ ਘਰ 'ਚ 10 ਸਾਲਾ ਧੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਐਤਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ 40 ਸਾਲਾ ਦੋਸ਼ੀ ਅਤੇ ਉਸ ਦੀ ਪਤਨੀ ਬੀਤੇ 4 ਸਾਲਾਂ ਤੋਂ ਵੱਖ ਰਹਿ ਰਹੇ ਹਨ। ਦੋਸ਼ੀ ਜਿੱਥੇ ਧੀ ਨਾਲ ਮੁੰਬਈ ਵਿਚ ਰਹਿ ਰਿਹਾ ਸੀ, ਉੱਥੇ ਹੀ ਉਸ ਦੀ ਪਤਨੀ ਗੁਜਰਾਤ ਦੇ ਸੂਰਤ 'ਚ ਰਹਿ ਰਹੀ ਸੀ। ਵਕੋਲਾ ਪੁਲਸ ਨੂੰ ਸਾਇਨ ਹਸਪਤਾਲ ਤੋਂ ਫੋਨ ਆਇਆ, ਜਿਸ ਵਿਚ ਇਕ ਨਾਬਾਲਗ ਕੁੜੀ ਨਾਲ ਬਲਾਤਕਾਰ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ। 

ਕੁੜੀ ਦੀ ਮਾਂ ਉਸ ਨੂੰ ਲੈ ਕੇ ਹਸਪਤਾਲ ਆਈ ਸੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਜਦੋਂ ਉੱਥੇ ਪੁੱਜੀ ਤਾਂ ਕੁੜੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਨਾਲ ਬਲਾਤਕਾਰ ਕੀਤਾ ਹੈ। ਓਧਰ ਕੁੜੀ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਧੀ ਕੁਝ ਦਿਨਾਂ ਪਹਿਲਾਂ ਉਸ ਕੋਲ ਰਹਿਣ ਲਈ ਸੂਰਤ ਆਈ ਸੀ। ਕੁੜੀ ਨੇ ਆਪਣੇ ਪ੍ਰਾਈਵੇਟ ਅੰਗਾਂ 'ਚ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਸ ਦੀ ਮਾਂ ਨੇ ਉਸ ਨੂੰ ਡਾਕਟਰ ਕੋਲ ਵਿਖਾਉਣ ਲਈ ਲੈ ਗਈ ਪਰ ਉਨ੍ਹਾਂ ਨੂੰ ਉੱਥੇ ਉਸ ਦੀ ਵਜ੍ਹਾ ਸਮਝ ਨਹੀਂ ਆਈ।

ਅਧਿਕਾਰੀ ਨੇ ਕਿਹਾ ਕਿ ਜਨਾਨੀ ਆਪਣੀ ਧੀ ਨੂੰ ਵਾਪਸ ਮੁੰਬਈ ਲੈ ਕੇ ਆਈ ਅਤੇ ਉਸ ਨੂੰ ਸਾਇਨ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਕੁੜੀ ਨਾਲ ਬਲਾਤਕਾਰ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਹਾ ਕਿ ਕੁੜੀ ਦੀ ਮਾਂ ਨੇ ਦੋਸ਼ੀ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀ ਮੁਤਾਬਕ ਦੋਸ਼ੀ ਖ਼ਿਲਾਫ਼ ਭਾਰਤੀ ਸਜ਼ਾ ਜ਼ਾਬਤਾ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁੰਬਈ ਦੀ ਇਕ ਅਦਾਲਤ ਨੇ ਦੋਸ਼ੀ ਨੂੰ 15 ਅਕਤੂਬਰ ਤੱਕ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਹੈ।


Tanu

Content Editor

Related News