ਨਾਬਾਲਿਗਾ ''ਤੇ ਰੱਖੀ ਬੁਰੀ ਨਜ਼ਰ, ਪਿਤਾ ਦੇ ਰੋਕਣ ''ਤੇ ਸਿਰਫਿਰੇ ਆਸ਼ਿਕ ਨੇ ਵੱਡ ਦਿੱਤਾ ਗਲ

09/24/2017 5:56:12 PM

ਫਤਿਹਾਬਾਦ— ਹਰਿਆਣਾ ਫਤਿਹਾਬਾਦ ਦੇ ਪਿੰਡ ਭਿਰਡਾਣਾ 'ਚ ਦੇਰ ਰਾਤ ਨੂੰ ਇਕ ਸਿਰਫਿਰੇ ਵਿਆਹੇ ਆਸ਼ਿਕ ਨੇ ਲੜਕੀ ਦੇ ਪਿਤਾ ਦਾ ਗਲ ਵੱਢ ਦਿੱਤਾ। ਜਿਸ ਤੋਂ ਬਾਅਦ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ 'ਤੇ ਪੁਲਸ ਨੇ ਦੋਸ਼ੀ ਰਾਮ ਸਿੰਘ 'ਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ, ਨਾਲ ਹੀ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਘਰਦਿਆ ਦੇ ਹਵਾਲੇ ਕਰ ਦਿੱਤੀ ਹੈ।


ਜਾਣਕਾਰੀ ਅਨੁਸਾਰ ਮ੍ਰਿਤਕ ਬੱਗਾ ਸਿੰਘ ਅਤੇ ਦੋਸ਼ੀ ਰਾਮ ਦੋਵੇ ਗੁਆਂਢੀ ਹਨ। ਰਾਮ ਪਿਛਲੇ ਕਾਫੀ ਸਮੇਂ ਤੋਂ ਬੱਗਾ ਸਿੰਘ ਦੀ ਨਾਬਾਲਿਗ ਲੜਕੀ 'ਤੇ ਬੁਰੀ ਨਜ਼ਰ ਰੱਖ ਰਿਹਾ ਸੀ। ਇਸ ਨੂੰ ਲੈ ਕੇ ਕਈ ਵਾਰ ਪੰਚਾਇਤਾਂ ਵੀ ਹੋਈ ਸੀ ਅਤੇ ਮਾਮਲਾ ਖਤਮ ਵੀ ਗਿਆ ਸੀ। ਰਾਮ ਸਿੰਘ ਵਿਆਹਿਆ ਹੋਇਆ ਹੈ। ਬੀਤੀ ਰਾਤ ਨੂੰ ਰਾਮ ਸਿੰਘ ਨੇ ਨਾਬਾਲਿਗ ਬੇਟੀ ਨੂੰ ਮਿਲਣ ਲਈ ਉਸ ਦੇ ਘਰ ਕੰਧ ਟੱਪ ਕੇ ਪਹੁੰਚਿਆ। ਇਸ ਗੱਲ ਦਾ ਪਤਾ ਜਦੋ ਲੜਕੀ ਦੇ ਪਿਤਾ ਬੱਗਾ ਸਿੰਘ ਨੂੰ ਲੱਗਿਆ ਤਾਂ ਉਸ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਦਿੱਤਾ। ਜਿਸ ਨਾਲ ਬੱਗਾ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ।
ਮਾਮਲਾ ਥਾਣਾ ਮੁਖੀ ਮੁਕੇਸ਼ ਬਨੀਹਾਲ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ 'ਤੇ ਰਾਮ ਸਿੰਘ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ, ਦੋਸ਼ੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।