ਪਾਜ਼ੇਟਿਵ ਖ਼ਬਰ- ਕੋਰੋਨਾ ਮਹਾਮਾਰੀ ਦੌਰਾਨ ਫਾਸੂਲੋ ਨੇ ਇਸ ਪਲੇਟਫਾਰਮ ਰਾਹੀਂ ਕਮਾਏ 3,78,000 ਡਾਲਰ

03/23/2021 9:41:59 PM

ਨਵੀਂ ਦਿੱਲੀ-ਜੇਕਰ ਤੁਸੀਂ ਇੰਟਰਨੈੱਟ ਤੋਂ ਪੈਸੇ ਕਮਾਉਣ ਦੇ ਮੌਕੇ ਲੱਭ ਰਹੇ ਹੋ ਤਾਂ ਤੁਸੀਂ ਫੀਵਰ ਦੇ ਬਾਰੇ 'ਚ ਜ਼ਰੂਰ ਸੁਣਿਆ ਹੋਵੇਗਾ, ਤੁਸੀਂ ਇਹ ਵੀ ਜਾਣਨਾ ਚਾਹੁੰਦੇ ਹੋਵੋਗੇ ਕਿ ਆਖਿਰ ਫੀਵਰ ਕੀ ਹੁੰਦਾ ਹੈ ਅਤੇ ਇਸ ਤੋਂ ਕਿਵੇਂ ਪੈਸੇ ਕਮਾਏ ਜਾ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਇਕ ਵੈੱਬਸਾਈਟ ਹੈ ਜੋ ਤੁਹਾਨੂੰ ਘਰ ਬੈਠੇ ਹੀ ਪੈਸੇ ਕਮਾਉਣ ਦਾ ਮੌਕਾ ਦਿੰਦੀ ਹੈ। ਫੀਵਰ ਇਕ ਇਜ਼ਰਾਈਲੀ ਆਨਲਾਈਨ ਮਾਰਕਿਟ ਪਲੇਸ ਜੋ ਗਾਹਕਾਂ ਨੂੰ ਫ੍ਰੀਲਾਂਸ ਸਰਵਿਸ ਮੁਹੱਈਆ ਕਰਵਾਉਂਦੀ ਹੈ।

ਇਹ ਵੀ ਪੜ੍ਹੋ -EU ਨੇ ਟੀਕੇ ਦੇ ਉਤਪਾਦਨ 'ਚ ਕਮੀ 'ਤੇ ਐਸਟ੍ਰਾਜੇਨੇਕਾ ਦੀ ਕੀਤੀ ਆਲੋਚਨਾ

ਇਹ ਕੰਪਨੀ ਆਪਣੇ ਪਲੇਟਫਾਰਮ 'ਤੇ ਪੂਰੇ ਵਿਸ਼ਵ 'ਚ ਗਾਹਕਾਂ ਨੂੰ ਫ੍ਰੀਲਾਂਸ ਆਫਰਸ ਸਰਵਿਸ ਮੁਹੱਈਆ ਕਰਵਾਉਂਦੀ ਹੈ।ਇਸੇ ਪਲੇਟਫਾਰਮ 'ਤੇ ਐਲੇਕਸ ਫਾਸੂਲੋ (28 ਸਾਲ) ਨੇ ਵੀ ਆਪਣੀ ਕਿਸਮਤ ਅਜ਼ਮਾਈ ਅਤੇ ਉਸ ਦੇ ਹੱਥ ਸਫਲਤਾ ਲੱਗੀ। ਸਫਲਤਾ ਵੀ ਅਜਿਹੀ ਜਿਸ ਰਾਹੀਂ ਉਸ ਨੇ ਕਰੋੜਾਂ ਰੁਪਏ ਕਮਾਏ। ਸ਼ੁਰੂਆਤ 'ਚ ਉਸ ਨੇ 2000 ਹਜ਼ਾਰ ਡਾਲਰ ਪ੍ਰਤੀ ਮਹੀਨਾ ਕਮਾਉਣੇ ਸ਼ੁਰੂ ਕੀਤੇ ਅਤੇ ਜਿਵੇਂ-ਜਿਵੇਂ ਉਹ ਫੀਵਰ ਤੋਂ ਜਾਣੂ ਹੁੰਦੀ ਗਈ ਉਵੇਂ-ਉਵੇਂ ਹੀ ਉਸ ਦੀ ਕਮਾਈ 'ਚ ਵਾਧਾ ਹੁੰਦਾ ਗਿਆ। ਉਸ ਕੋਲ ਆਪਣੀ ਕਾਰ ਤੱਕ ਨਹੀਂ ਸੀ ਜੋ ਕਿ ਹੁਣ 50,000 ਡਾਲਰ ਕੀਮਤ ਵਾਲੀ ਕਾਰ ਦੀ ਮਾਲਕ ਹੈ ਅਤੇ ਇਹ ਕਾਰ ਉਸ ਨੇ ਸਤੰਬਰ 2020 'ਚ ਖਰੀਦੀ। ਜਿਸ ਸਮੇਂ ਪੂਰੀ ਦੁਨੀਆ ਕੋਰੋਨਾ ਮਹਾਮਾਰੀ ਦੀ ਮਾਰ ਝੱਲ ਰਹੀ ਸੀ ਉਸ ਸਮੇਂ ਉਸ ਨੇ ਤਰੱਕੀ ਕਰ ਕੇ ਇਹ ਸਾਬਤ ਕਰ ਦਿੱਤਾ ਕਿ ਹਿੰਮਤ ਕਦੇ ਨਹੀਂ ਹਾਰਨੀ ਚਾਹੀਦੀ।

ਫਸੂਲੋ ਨੇ ਆਪਣੇ ਆਪ ਨੂੰ ਇਸ ਯੋਗ ਬਣਾਇਆ ਕਿ ਉਹ ਵਧੀਆ ਲਾਈਫ ਸਟਾਈਲ ਜੀ ਸਕੇ। ਉਸ ਨੇ ਫੀਵਰ ਪ੍ਰੋ ਰਾਹੀਂ ਇਕ ਸਾਲ 'ਚ 3,78,000 ਡਾਲਰ ਦੀ ਕਮਾਈ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਪਲੇਟਫਾਰਮ ਨੂੰ ਫਰਵਰੀ 2010 'ਚ ਲਾਂਚ ਕੀਤਾ ਗਿਆ ਸੀ ਅਤੇ ਇਸ ਦੇ ਫਾਉਂਡਰ ਮੀਕਾ ਕਾਉਫਾਮ ਅਤੇ ਸ਼ਾਈ ਵੀਨੀਗਰ ਹਨ। ਇਸ ਦੇ ਫਾਉਂਡਰ ਮਾਰਕੀਟਪਲੇਸ ਦੀ ਧਾਰਨਾ ਲੈ ਕੇ ਆਏ ਸਨ ਜੋ ਲੋਕਾਂ ਨੂੰ ਵੱਖ-ਵੱਖ ਡਿਜੀਟਲ ਪਲੇਟਫਾਰਮ ਰਾਹੀਂ ਸੇਵਾਵਾਂ ਖਰੀਦਣ ਅਤੇ ਵੇਚਣ ਦੀ ਸਹੂਲਤ ਮੁਹੱਈਆ ਕਰਵਾਏਗਾ ਜੋ ਖਾਸ ਤੌਰ 'ਤੇ ਫ੍ਰੀਲਾਂਸ ਠੇਕੇਦਾਰਾਂ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਸਨ।

ਇਹ ਵੀ ਪੜ੍ਹੋ -ਈਰਾਨ ਨੇ ਅਮਰੀਕਾ ਨੂੰ ਦਿੱਤੀ ਹਮਲੇ ਦੀ ਧਮਕੀ

ਸਾਈਟ 'ਤੇ ਪੇਸ਼ ਕੀਤੀਆਂ ਜਾਂਦੀਆਂ ਸੇਵਾਵਾਂ 'ਚ ਲਿਖਣ, ਅਨੁਵਾਦ, ਗ੍ਰਾਫਿਕ ਡਿਜਾਈਨ, ਵੀਡੀਓ ਐਡੀਟਿੰਗ ਵਰਗੇ ਪ੍ਰੋਗਰਾਮ ਸ਼ਾਮਲ ਹਨ। ਫਾਈਵਰ ਦੀ ਸੇਵਾ 5 ਡਾਲਰ ਤੋਂ ਸ਼ੁਰੂ ਹੋ ਕੇ ਹਜ਼ਾਰਾਂ ਤੱਕ ਜਾ ਸਕਦੀ ਹੈ ਅਤੇ ਇਸ ਦੀ ਸਰਵਿਸ ਨੂੰ ਗੀਗ ਵੀ ਕਿਹਾ ਜਾਂਦਾ ਹੈ। 2010 ਤੋਂ ਹੀ ਇਹ ਵੈੱਬਸਾਈਟ ਦੁਨੀਆ ਦੀ ਸਭ ਤੋਂ ਵੱਡੀ ਆਨਲਾਈਨ ਜਾਬ ਮਾਰਕਿਟ ਵਜੋਂ ਉਭਰੀ ਹੈ ਅਤੇ ਅੱਜ ਇਸ ਦੇ ਕਰੋੜਾਂ ਯੂਜ਼ਰਸ ਹਨ ਅਤੇ ਰੋਜ਼ਾਨਾ ਇਸ ਵੈੱਬਸਾਈਟ ਰਾਹੀਂ ਕਰੋੜਾਂ ਦਾ ਲੈਣ-ਦੇਣ ਹੁੰਦਾ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar