ਨੋਇਡਾ ਤੋਂ ਲਾਪਤਾ ਹੋਈ ਫੈਸ਼ਨ ਡਿਜ਼ਾਈਨਰ ਸ਼ਿਪਰਾ ਮਲਿਕ ਗੁੜਗਾਓਂ ਤੋਂ ਮਿਲੀ

03/04/2016 11:03:24 AM

ਗੁੜਗਾਓਂ— ਨੋਇਡਾ ਤੋਂ ਲਾਪਤਾ ਹੋਈ ਫੈਸ਼ਨ ਡਿਜ਼ਾਈਨਰ ਸ਼ਿਪਰਾ ਮਲਿਕ ਗੁੜਗਾਓਂ ''ਚ ਮਿਲੀ ਹੈ। ਮੇਰਠ ਦੇ ਆਈ.ਜੀ. ਨੇ ਉਸ ਨੂੰ ਮਿਲਣ ਦੀ ਪੁਸ਼ਟੀ ਕਰ ਦਿੱਤੀ ਹੈ। ਸ਼ਿਪਰਾ ਬਿਲਕੁੱਲ ਸੁਰੱਖਿਅਤ ਹੈ। ਜ਼ਿਕਰਯੋਗ ਹੈ ਕਿ ਸ਼ਿਪਰਾ ਮਲਿਕ 29 ਫਰਵਰੀ ਨੂੰ ਨੋਇਡਾ ਤੋਂ ਲਾਪਤਾ ਹੋ ਗਈ ਸੀ। ਉਹ ਚਾਂਦਨੀ ਚੌਕ ''ਚ ਇਕ ਬੁਟੀਕ ਚਲਾਉਂਦੀ ਹੈ। 
ਜ਼ਿਕਰਯੋਗ ਹੈ ਕਿ ਸ਼ਿਪਰਾ ਮਲਿਕ ਸੋਮਵਾਰ ਮਤਲਬ 29 ਫਰਵਰੀ ਨੂੰ ਦੁਪਹਿਰ ਨੂੰ ਦਿੱਲੀ ਦੇ ਚਾਂਦਨੀ ਚੌਕ ਜਾਣ ਲਈ ਨੋਇਡਾ ਦੇ ਸੈਕਟਰ 27 ਸਥਿਤ ਆਪਣੇ ਘਰ ਤੋਂ ਨਿਕਲੀ ਸੀ ਅਤੇ ਉਦੋਂ ਤੋਂ ਉਸ ਦਾ ਕੋਈ ਪਤਾ ਨਹੀਂ ਲੱਗ ਪਾ ਰਿਹਾ ਸੀ। ਨੋਇਡਾ ਦੇ ਸੈਕਟਰ 27 ''ਚ ਰਹਿਣ ਵਾਲੀ ਮਹਿਲਾ ਫੈਸ਼ਨ ਡਿਜ਼ਾਈਨਰ ਦੁਪਹਿਰ ਕਰੀਬ 1.18 ਵਜੇ ਦਿੱਲੀ ਲਈ ਨਿਕਲੀ ਸੀ। ਉਹ ਆਖਰੀ ਵਾਰ ਲਾਜਪਤ ਨਗਰ (ਦੱਖਣੀ ਦਿੱਲੀ) ''ਚ ਸੀ, ਜਿੱਥੋਂ ਉਸ ਨੇ ਪੁਲਸ ਹੈਲਪਲਾਈਨ 100 ''ਤੇ ਫੋਨ ਕੀਤਾ ਸੀ। ਉਸ ਦੇ ਬਾਅਦ ਤੋਂ ਉਹ ਲਾਪਤਾ ਹੋ ਗਈ ਸੀ। 
ਸ਼ਿਪਰਾ ਦੀ ਮਾਰੂਤੀ ਸਵਿਫਟ ਕਾਰ ਨੋਇਡਾ ਦੇ ਉਸ ਦੇ ਘਰੋਂ 500 ਮੀਟਰ ਦੀ ਦੂਰੀ ''ਤੇ ਲਾਵਾਰਿਸ ਪਾਈ ਗਈ ਸੀ। ਉਸ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਪਤੀ ਚੇਤਨ ਮਲਿਕ ਨੇ ਨੋਇਡਾ ਪੁਲਸ ''ਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਹੈ, ਜੋ ਇਕ ਸਥਾਨਕ ਬਿਲਡਰ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੇ ਘਟਨਾਕ੍ਰਮ ''ਚ ਸ਼ਿਪਰਾ ਦੇ ਅਗਵਾ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਸੀ। ਯੂ.ਪੀ. ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਇਸ ਮਾਮਲੇ ''ਚ ਜਾਂਚ ਤੇਜ਼ ਕਰਨ ਦੇ ਆਦੇਸ਼ ਦਿੱਤੇ ਸਨ।

Disha

This news is News Editor Disha