ਫਾਰੂਕ ਅਬਦੁੱਲਾ ਦੀ ਭੈਣ ਤੇ ਬੇਟੀ ਸਮੇਤ ਹੋਰ ਔਰਤਾਂ ਜ਼ਮਾਨਤ ''ਤੇ ਰਿਹਾਅ

10/17/2019 10:58:31 AM

ਜੰਮੂ— ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਦੀ ਭੈਣ ਅਤੇ ਬੇਟੀ ਸਮੇਤ ਹੋਰ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਬੁੱਧਵਾਰ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਇਨ੍ਹਾਂ ਨੂੰ ਮੰਗਲਵਾਰ ਨੂੰ ਰਾਜ 'ਚ ਧਾਰਾ-370 ਹਟਾਏ ਜਾਣ ਵਿਰੁੱਧ ਕੀਤੇ ਗਏ ਪ੍ਰਦਰਸ਼ਨ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਅਬਦੁੱਲਾ ਦੀ ਭੈਣ ਸੁਰੈਯਾ, ਉਨ੍ਹਾਂ ਦੀ ਬੇਟੀ ਸਾਫੀਆ ਅਤੇ 11 ਹੋਰ ਔਰਤਾਂ ਨੂੰ ਧਾਰਾ 107 ਦੇ ਅਧੀਨ 10 ਹਜ਼ਾਰ ਰੁਪਏ ਦੀ ਨਿੱਜੀ ਮੁਚਲਕੇ ਅਤੇ 40 ਹਜ਼ਾਰ ਰੁਪਏ ਦੀ ਜ਼ਮਾਨਤ ਰਾਸ਼ੀ ਦਾ ਭੁਗਤਾਨ ਕਰਨ ਤੋਂ ਬਾਅਦ ਰਿਹਾਅ ਕੀਤਾ ਗਿਆ। ਕੇਂਦਰੀ ਜੇਲ ਸ਼੍ਰੀਨਗਰ 'ਚ ਬੰਦ ਔਰਤਾਂ ਨੂੰ ਬੁੱਧਵਾਰ ਸ਼ਾਮ 6 ਵਜੇ ਦੇ ਨੇੜੇ-ਤੇੜੇ ਮੁੱਖ ਨਿਆਇਕ ਮੈਜਿਸਟਰੇਟ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ।

5 ਅਗਸਤ ਤੋਂ ਬਾਅਦ ਰਾਜ ਦੇ ਅਧਿਕਾਰੀਆਂ ਨੇ ਤਿੰਨ-ਤਿੰਨ ਸਾਬਕਾ ਮੁੱਖ ਮੰਤਰੀਆਂ, ਡਾ. ਫਾਰੂਕ ਅਬਦੁੱਲਾ, ਮਹਿਬੂਬਾ ਮੁਫ਼ਤੀ ਅਤੇ ਉਮਰ ਅਬਦੁੱਲਾ ਸਮੇਤ ਵੱਖ-ਵੱਖ ਸਿਆਸੀ ਨੇਤਾਵਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ। ਫਾਰੂਕ ਅਬਦੁੱਲਾ ਨੂੰ ਪਿਛਲੇ ਮਹੀਨੇ ਜਨ ਸੁਰੱਖਿਆ ਐਕਟ ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ।

DIsha

This news is Content Editor DIsha