ਰਾਮਲੀਲਾ ਮੈਦਾਨ ’ਤੇ ‘ਗਰਜਨਾ ਰੈਲੀ’ 'ਚ ਗਰਜੇ ਕਿਸਾਨ, ਸਰਕਾਰ ਅੱਗੇ ਰੱਖੀਆਂ ਇਹ ਮੰਗਾਂ

12/20/2022 1:24:34 PM

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਸਬੰਧਤ ਕਿਸਾਨਾਂ ਦੇ ਸੰਗਠਨ ਨੇ ਸੋਮਵਾਰ ਨੂੰ ਇੱਥੇ ਰਾਮਲੀਲਾ ਮੈਦਾਨ ’ਚ ‘ਕਿਸਾਨ ਗਰਜਨਾ’ ਰੈਲੀ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੂਬਿਆਂ ਅਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਕੇਂਦਰ ਸਰਕਾਰ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਭਾਰਤੀ ਕਿਸਾਨ ਸੰਘ ਨੇ ਕਿਹਾ ਕਿ ਗਰਜਨਾ ਰੈਲੀ ’ਚ 560 ਜ਼ਿਲਿਆਂ ਦੀਆਂ 60,000 ਗ੍ਰਾਮ ਕਮੇਟੀਆਂ ਤੋਂ 1 ਲੱਖ ਕਿਸਾਨ ਰਾਮਲੀਲਾ ਮੈਦਾਨ ’ਚ ਇਕੱਠੇ ਹੋਏ।

ਭਾਰਤੀ ਕਿਸਾਨ ਸੰਘ (ਬੀ. ਕੇ. ਐੱਸ.) ਵੱਲੋਂ ਆਯੋਜਿਤ ਰੈਲੀ ’ਚ ਭਾਗ ਲੈਣ ਲਈ ਪੰਜਾਬ, ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਰਾਜਸਥਾਨ ਅਤੇ ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ ਤੋਂ ਹਜ਼ਾਰਾਂ ਕਿਸਾਨ ਕੜਾਕੇ ਦੀ ਠੰਡ ਦਾ ਸਾਹਮਣਾ ਕਰਦੇ ਹੋਏ ਟਰੈਕਟਰਾਂ, ਮੋਟਰਸਾਈਕਲਾਂ ਅਤੇ ਬੱਸਾਂ ਰਾਹੀਂ ਦਿੱਲੀ ਪੁੱਜੇ।

ਇਹ ਵੀ ਪੜ੍ਹੋ– ਪੇਟ ’ਚ ਲੱਤ ਮਾਰੋ ਤੇ ਕਾਰੋਬਾਰ ਉਜਾੜ ਦਿਓ...‘ਪਠਾਨ’ ਵਿਵਾਦ ’ਤੇ ਬੋਲੀ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ

ਬੀ. ਕੇ. ਐੱਸ. ਦੇ ਇਕ ਮੈਂਬਰ ਨੇ ਕਿਹਾ ਕਿ ਉਹ ਖੇਤੀ ਗਤੀਵਿਧੀਆਂ ’ਤੇ ਜੀ. ਐੱਸ. ਟੀ. ਨੂੰ ਵਾਪਸ ਲੈਣ ਅਤੇ ‘ਪੀ. ਐੱਮ.-ਕਿਸਾਨ ਯੋਜਨਾ’ ਦੇ ਤਹਿਤ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ’ਚ ਵਾਧੇ ਸਮੇਤ ਸਰਕਾਰ ਤੋਂ ਰਾਹਤ ਉਪਾਵਾਂ ਦੀ ਮੰਗ ਕਰਦੇ ਹਨ।

ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਆਏ ਨਰਿੰਦਰ ਪਾਟੀਦਾਰ ਨੇ ਕਿਹਾ ਕਿ ਖੇਤੀ ਨਾਲ ਜੁੜੀ ਮਸ਼ੀਨਰੀ ਅਤੇ ਕੀਟਨਾਸ਼ਕਾਂ ’ਤੇ ਜੀ. ਐੱਸ. ਟੀ. ਹਟਾਇਆ ਜਾਣਾ ਚਾਹੀਦਾ ਹੈ। ਕਈ ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ 3 ਮਹੀਨਿਆਂ ਅੰਦਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।

ਪ੍ਰਦਰਸ਼ਨ ਕਾਰਨ ਪ੍ਰਸ਼ਾਸਨ ਵੱਲੋਂ ਵੀ ਰੂਟ ਡਾਇਵਰਸ਼ਨ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਸਨ ਪਰ ਇਸ ਦੇ ਬਾਵਜੂਦ ਰਾਮਲੀਲਾ ਮੈਦਾਨ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਟ੍ਰੈਫਿਕ ਜਾਮ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ– ਪਿਛਲੇ 6 ਸਾਲਾਂ ’ਚ ਨਕਲੀ ਸ਼ਰਾਬ ਨੇ ਦੇਸ਼ ’ਚ 7,000 ਲੋਕਾਂ ਦੀ ਲਈ ਜਾਨ, ਪੰਜਾਬ ਦੀ ਰਿਪੋਰਟ ਕਰੇਗੀ ਹੈਰਾਨ

ਇਹ ਹਨ ਮੁੱਖ ਮੰਗਾਂ

- ਕਿਸਾਨਾਂ ਨੂੰ ਲਾਗਤ ਅਧਾਰਤ ਲਾਹੇਵੰਦ ਕੀਮਤ ਦਿੱਤੀ ਜਾਵੇ।

- ਖੇਤੀ ’ਚ ਵਰਤੇ ਜਾਣ ਵਾਲੇ ਸਾਮਾਨ ’ਤੇ ਜੀ. ਐੱਸ. ਟੀ. ਖਤਮ ਕੀਤਾ ਜਾਵੇ।

- ਕਿਸਾਨ ਸਨਮਾਨ ਨਿਧੀ ਦੀ ਰਾਸ਼ੀ ਵਧਾਈ ਜਾਵੇ।

- ਜੀ. ਐੱਮ. ਫਸਲਾਂ ’ਤੇ ਪਾਬੰਦੀ ਲਗਾਈ ਜਾਵੇ।

- ਦਰਿਆਵਾਂ ਨੂੰ ਜੋੜ ਕੇ ਹਰ ਖੇਤ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਇਆ ਜਾਵੇ।

ਇਹ ਵੀ ਪੜ੍ਹੋ– Airtel ਦੇ ਜ਼ਬਰਦਸਤ ਪਲਾਨ, ਇਕ ਰੀਚਾਰਜ 'ਚ ਚੱਲੇਗਾ 4 ਲੋਕਾਂ ਦਾ ਸਿਮ, ਨਾਲ ਮਿਲਣਗੇ ਇਹ ਫਾਇਦੇ

ਸਰਕਾਰ ਕਿਸਾਨਾਂ ਦੇ ਮੁੱਦਿਆਂ ’ਤੇ ਵਿਚਾਰ ਕਰੇਗੀ : ਚੌਧਰੀ

ਕਿਸਾਨਾਂ ਦੀ ਗਰਜਨਾ ਰੈਲੀ ’ਤੇ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਕਿਹਾ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ ਹੈ। ਸਰਕਾਰ ਇਸ ’ਤੇ ਹਰ ਜ਼ਰੂਰੀ ਅਤੇ ਸੰਵੇਦਨਸ਼ੀਲ ਤਰੀਕੇ ਨਾਲ ਵਿਚਾਰ ਕਰੇਗੀ। ਚੌਧਰੀ ਨੇ ਕਿਹਾ ਕਿ ਸਾਡੇ ਜੋ ਕਿਸਾਨ ਭਰਾ ਇਕੱਠੇ ਹੋਏ ਹਨ, ਉਨ੍ਹਾਂ ਦੇ ਮੰਗ-ਪੱਤਰ ਦੀ ਜਾਣਕਾਰੀ ਸਾਨੂੰ ਮਿਲੀ ਹੈ। ਮੋਦੀ ਸਰਕਾਰ ਕਿਸਾਨਾਂ ਲਈ ਹੀ ਬਣੀ ਹੈ, ਇਸ ਲਈ ਲਗਾਤਾਰ ਉਨ੍ਹਾਂ ਦੇ ਹਿੱਤ ’ਚ ਕੰਮ ਕਰਦੀ ਰਹੇਗੀ। ਜੇਕਰ ਪਹਿਲਾਂ ਦੀਆਂ ਸਰਕਾਰਾਂ ਨੇ ਕੰਮ ਕੀਤਾ ਹੁੰਦਾ ਤਾਂ ਅੱਜ ਕਿਸਾਨਾਂ ਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪੈਂਦਾ।

ਇਹ ਵੀ ਪੜ੍ਹੋ– ਹੋਂਡਾ ਦੇ ਇਸ ਮੋਟਰਸਾਈਕਲ 'ਤੇ ਮਿਲ ਰਹੀ 50 ਹਜ਼ਾਰ ਰੁਪਏ ਤਕ ਦੀ ਭਾਰੀ ਛੋਟ

Rakesh

This news is Content Editor Rakesh