ਕਿਸਾਨ ਅੰਦਲੋਨ ਕਾਰਨ ਲੱਗਾ ਜਾਮ, ਘੋੜੀ ਛੱਡ ਪੈਦਲ ਹੀ ਬਰਾਤ ਲੈ ਕੇ ਨਿਕਲਿਆ ਲਾੜਾ (ਤਸਵੀਰਾਂ)

11/27/2020 1:09:03 PM

ਮੇਰਠ- ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਤਰ੍ਹਾਂ ਉੱਤਰ ਪ੍ਰਦੇਸ਼ ਦੇ ਕਿਸਾਨ ਵੀ ਹੁਣ ਖੇਤੀਬਾੜੀ ਕਾਨੂੰਨਾਂ ਵਿਰੁੱਧ ਹੋ ਰਹੇ ਦੇਸ਼ਵਿਆਪੀ ਪ੍ਰਦਰਸ਼ਨ ਦਾ ਹਿੱਸਾ ਬਣ ਗਏ ਹਨ। ਯੂ.ਪੀ. ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨਾਂ ਦੇ ਪ੍ਰਦਰਸ਼ਨ ਦੀਆਂ ਖ਼ਬਰਾਂ ਆ ਰਹੀਆਂ ਹਨ। ਪੱਛਮੀ ਯੂ.ਪੀ. ਦੇ ਮੇਰਠ ਦੇ ਕਿਸਾਨ ਵੀ ਦਿੱਲੀ ਵੱਲ ਵੱਧ ਰਹੇ ਹਨ, ਜਿਨ੍ਹਾਂ ਨੂੰ ਰੋਕਣ ਲਈ ਪੁਲਸ ਨੇ ਕਈ ਰਸਤੇ ਬੰਦ ਕਰ ਦਿੱਤੇ ਹਨ। ਜਗ੍ਹਾ-ਜਗ੍ਹਾ ਪੁਲਸ ਬੈਰੀਕੇਡਿੰਗ ਕਾਰਨ ਇਕ ਲਾੜੇ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲਾੜੇ ਅਤੇ ਪੂਰਾ ਬਰਾਤ ਨੂੰ ਰਸਤਾ ਬੰਦ ਹੋਣ ਕਾਰਨ ਪੈਦਲ ਹੀ ਤੁਰਨਾ ਪਿਆ। ਮੇਰਠ ਤੋਂ ਦਿੱਲੀ ਆਉਣ ਵਾਲੇ ਰਸਤੇ 'ਤੇ ਰੁਕਾਵਟ ਹੋਣ ਕਾਰਨ ਮੁੰਡੇ ਅਤੇ ਪੂਰੀ ਬਰਾਤ ਨੂੰ ਪਾਰਟੀ ਦੇ ਵਾਹਨਾਂ ਤੋਂ ਉਤਰ ਕੇ ਪੈਦਲ ਹੀ ਲੰਬੀ ਦੂਰੀ ਤੈਅ ਕਰਨੀ ਪਈ। 

ਇਹ ਵੀ ਪੜ੍ਹੋ : ਲੰਮੇ ਸੰਘਰਸ਼ ਲਈ ਤਿਆਰ ਕਿਸਾਨ, ਮਹੀਨੇ ਭਰ ਦੇ ਰਾਸ਼ਨ ਸਮੇਤ ਦਿੱਲੀ ਵੱਲ ਵਧਣਾ ਜਾਰੀ (ਤਸਵੀਰਾਂ)

ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਕਿਸਾਨ ਵੀ ਮੋਦੀ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਸੜਕ 'ਤੇ ਉਤਰ ਆਏ ਹਨ। ਯੂ.ਪੀ. ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕਿਸਾਨਾਂ ਨੇ ਸੜਕ ਜਾਮ ਕਰ ਦਿੱਤੀ ਹੈ। ਉੱਥੇ ਹੀ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਦਿੱਲੀ ਸਰਹੱਦ 'ਤੇ ਜਾਰੀ ਹੈ। ਪੰਜਾਬ ਦੇ ਕਿਸਾਨ ਹਰਿਆਣਾ ਅਤੇ ਦਿੱਲੀ ਦੇ ਕਈ ਸਾਰੇ ਬਾਰਡਰ 'ਤੇ ਸੁਰੱਖਿਆ ਦਸਤਿਆਂ ਨਾਲ ਦਿੱਲੀ 'ਚ ਦਾਖ਼ਲ ਹੋਣ ਲਈ ਸੰਘਰਸ਼ ਕਰ ਰਹੇ ਹਨ। ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਯਮੁਨਾ ਐਕਸਪ੍ਰੈੱਸ ਵੇਅ ਨੂੰ ਜਾਮ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਰੋਕਣ ਲਈ ਦਿੱਲੀ 'ਚ ਹੋ ਰਹੀ ਹੈ 9 ਖੇਡ ਮੈਦਾਨਾਂ ਨੂੰ ਅਸਥਾਈ ਜੇਲ੍ਹਾਂ ਬਣਾਉਣ ਦੀ ਤਿਆਰੀ

DIsha

This news is Content Editor DIsha