ਕਿਸਾਨ ਅੰਦੋਲਨ: PM ਮੋਦੀ ਦੀ ਬੈਠਕ ਖ਼ਤਮ, ਨਵਾਂ ਫਾਰਮੂਲਾ ਪੇਸ਼ ਕਰਨ ਦੀ ਤਿਆਰੀ 'ਚ ਸਰਕਾਰ

12/05/2020 1:05:27 PM

ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਸ਼ਨੀਵਾਰ ਯਾਨੀ ਕਿ ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ 5ਵੇਂ ਦੌਰ ਦੀ ਗੱਲਬਾਤ ਹੋਵੇਗੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮ ਬੈਠਕ ਕੀਤੀ। ਇਸ ਬੈਠਕ 'ਚ ਰਾਜਨਾਥ ਸਿੰਘ, ਅਮਿਤ ਸ਼ਾਹ, ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਪੀਊਸ਼ ਗੋਇਲ ਮੌਜੂਦ ਰਹੇ। ਇਹ ਬੈਠਕ ਕਰੀਬ 2 ਘੰਟੇ ਚੱਲੀ। ਬੈਠਕ 'ਚ ਕਿਸਾਨੀ ਮੁੱਦੇ 'ਤੇ ਚਰਚਾ ਕੀਤੀ ਗਈ।ਮੰਨਿਆ ਜਾ ਰਿਹਾ ਹੈ ਕਿ ਸਰਕਾਰ ਅੱਜ ਕਿਸਾਨਾਂ ਸਾਹਮਣੇ ਨਵਾਂ ਫਾਰਮੂਲਾ ਪੇਸ਼ ਕਰ ਸਕਦੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੇ 8 ਦਸੰਬਰ ਨੂੰ ਕੀਤਾ ਭਾਰਤ ਬੰਦ ਦਾ ਐਲਾਨ

ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਸਰਕਾਰ ਖੇਤੀ ਕਾਨੂੰਨਾਂ 'ਚ ਸੋਧ ਦੀ ਪੇਸ਼ ਕਸ਼ ਕਰੇਗੀ। ਐੱਮ. ਐੱਸ. ਪੀ. 'ਤੇ ਲਿਖਤੀ ਭਰੋਸਾ ਮਿਲ ਸਕਦਾ ਹੈ। ਪਰਾਲੀ ਸਾੜਨ ਦੇ ਜੁਰਮਾਨੇ ਦੀ ਵਿਵਸਥਾ 'ਚ ਰਿਆਇਤ ਮਿਲ ਸਕਦੀ ਹੈ। ਬਿਜਲੀ ਕਾਨੂੰਨ ਸਬੰਧੀ ਮੰਗ 'ਤੇ ਵਿਚਾਰ ਸੰਭਵ। ਮੰਡੀਆਂ ਨੂੰ ਹੋਰ ਬਿਹਤਰ ਕਰਨ ਦਾ ਭਰੋਸਾ ਮਿਲ ਸਕਦਾ ਹੈ। ਕਾਨਟ੍ਰੈਕਟ ਫਾਰਮਿੰਗ ਵਿਵਾਦ 'ਤੇ ਸਿਵਲ ਕੋਰਟ ਜਾਣ ਦੀ ਮਨਜ਼ੂਰੀ ਸੰਭਵ ਹੈ।

ਇਹ ਵੀ ਪੜ੍ਹੋ : ਸਰਕਾਰ ਨਾਲ ਬੈਠਕ ਤੋਂ ਪਹਿਲਾਂ ਬੋਲੇ ਕਿਸਾਨ ਨੇਤਾ- ਅੱਜ ਹੋਵੇਗੀ ਆਰ-ਪਾਰ ਦੀ ਲੜਾਈ

ਦੱਸਣਯੋਗ ਹੈ ਕਿ ਕਿਸਾਨ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ 'ਤੇ ਅੜੇ ਹੋਏ ਹਨ। ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਯਾਨੀ ਕਿ ਐੱਮ. ਐੱਸ. ਪੀ. 'ਤੇ ਲਿਖਤੀ ਭਰੋਸਾ ਚਾਹੁੰਦੇ ਹਨ। ਕੇਂਦਰ ਸਰਕਾਰ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਨਹੀਂ ਮੰਨ ਰਹੀ ਹੈ ਪਰ ਕਿਸਾਨ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਅੜੇ ਹੋਏ ਹਨ।

ਇਹ ਵੀ ਪੜ੍ਹੋ : ਠੰਡੀਆਂ ਰਾਤਾਂ 'ਚ ਵੀ ਨਹੀਂ ਡੋਲੇ ਸੰਘਰਸ਼ੀ ਕਿਸਾਨ, ਇੰਝ ਕੱਟ ਰਹੇ ਨੇ ਰਾਤਾਂ (ਵੇਖੋ ਤਸਵੀਰਾਂ)

ਨੋਟ: ਕੀ ਕਿਸਾਨ ਮੰਨਣਗੇ ਸਰਕਾਰ ਦਾ ਨਵਾਂ ਫਾਰਮੂਲਾ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਇ

Tanu

This news is Content Editor Tanu