ਕਿਸਾਨ ਮੋਰਚਾ: ਐ ਵੇਖ ਲੈ ਸਾਡੇ ਹੌਂਸਲੇ ਸਰਕਾਰੇ, ਮੀਂਹ ’ਚ ਵੀ ‘ਸੰਘਰਸ਼’ ਹੈ ਜਾਰੀ

01/05/2021 11:33:42 AM

ਨਵੀਂ ਦਿੱਲੀ— ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਕਿਸਾਨਾਂ ਅਤੇ ਸਰਕਾਰ ਵਿਚਾਲੇ ਫਿਰ ਗੱਲ ਅਟਕ ਗਈ ਹੈ। ਬੀਤੇ ਦਿਨੀਂ ਯਾਨੀ ਕਿ ਸੋਮਵਾਰ ਨੂੰ ਵਿਗਿਆਨ ਭਵਨ ’ਚ ਕਿਸਾਨਾਂ ਅਤੇ ਸਰਕਾਰ ਵਿਚਾਲੇ ਹੋਈ ਗੱਲਬਾਤ ਬੇਸਿੱਟਾ ਰਹੀ। ਹੁਣ ਮੁੜ ਦੋਵੇਂ ਧਿਰਾਂ 8 ਜਨਵਰੀ ਨੂੰ ਆਹਮਣੇ-ਸਾਹਮਣੇ ਹੋਣਗੀਅਾਂ। ਕਿਸਾਨ ਤਿੰਨੋਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਜ਼ਿੱਦ ’ਤੇ ਅੜੇ ਹੋਏ ਹਨ। ਕੜਾਕੇ ਦੀ ਠੰਡ ਅਤੇ ਮੀਂਹ ਦੇ ਬਾਵਜੂਦ ਵੀ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਦੱਸ ਦੇਈਏ ਕਿ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨਾਂ ਦਾ ਅੰਦੋਲਨ ਅੱਜ 41ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦਾ ਸਰਕਾਰ ਨੂੰ ਅਲਟੀਮੇਟਮ, ਮੰਗਾਂ ਨਾ ਮੰਨੀਆਂ ਤਾਂ 26 ਜਨਵਰੀ ਨੂੰ ਕੱਢਾਂਗੇ ‘ਟਰੈਕਟਰ ਪਰੇਡ’

ਦਿੱਲੀ-ਹਰਿਆਣਾ ਨਾਲ ਲੱਗਦੀ ਸਿੰਘੂ ਸਰਹੱਦ ’ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਲਗਾਤਾਰ ਮੀਂਹ ਪੈਣ ਦੇ ਬਾਵਜੂਦ ਸਿੰਘੂ ਸਰਹੱਦ ’ਤੇ ਕਿਸਾਨ ਡਟੇ ਹੋਏ ਹਨ। ਸੜਕਾਂ ’ਤੇ ਕਿਸਾਨਾਂ ਨੇ ਟੈਂਟ, ਤੰਬੂਆਂ ਅਤੇ ਟਰਾਲੀਆਂ ਨੂੰ ਆਪਣਾ ਘਰ ਬਣਾ ਲਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਤਿੰਨੋਂ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ, ਸਾਡਾ ਅੰਦੋਲਨ ਜਾਰੀ ਰਹੇਗਾ। ਇਕ ਪਾਸੇ ਜਿੱਥੇ ਸਰਕਾਰ ਝੁਕਦੀ ਹੋਈ ਨਜ਼ਰ ਨਹੀਂ ਆ ਰਹੀ ਹੈ, ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀ ਵੀ ਜ਼ਿੱਦ ਹੈ ਕਿ ਕਾਨੂੰਨ ਵਾਪਸ ਹੋਣ ਅਤੇ ਅਸੀਂ ਮੋਰਚਾ ਫਤਿਹ ਕਰ ਕੇ ਹੀ ਘਰਾਂ ਨੂੰ ਮੁੜਾਂਗੇ।

ਇਹ ਵੀ ਪੜ੍ਹੋ: ਸਰਕਾਰ ਤੇ ਕਿਸਾਨਾਂ ਦੀ ਬੈਠਕ ਰਹੀ ਬੇਸਿੱਟਾ,ਕੇਂਦਰ ਨੇ ਕਿਹਾ- ਰੱਦ ਨਹੀਂ ਹੋਣਗੇ ਕਾਨੂੰਨ

ਕਿਸਾਨ ਮੀਂਹ ਅਤੇ ਕੜਾਕੇ ਦੀ ਠੰਡ ’ਚ ਵੀ ਸਰਹੱਦਾਂ ’ਚ ਡਟੇ ਹਨ ਪਰ ਹੌਂਸਲੇ ਉਨ੍ਹਾਂ ਦੇ ਅਜੇ ਵੀ ਬਰਕਰਾਰ ਹਨ। ਕਿਸਾਨਾਂ ਦਾ ਸਰਕਾਰ ਨੂੰ ਇਹ ਸਿੱਧੇ ਤੌਰ ’ਤੇ ਕਹਿਣਾ ਹੈ ਕਿ ਮੀਂਹ ਅਤੇ ਠੰਡ ’ਚ ਅਸੀਂ ਡਟੇ ਹਾਂ ਅਤੇ ਆਪਣੇ ਹੱਕਾਂ ਲਈ ਉਦੋਂ ਤੱਕ ਡਟੇ ਰਹਾਂਗੇ, ਜਦੋਂ ਤਕ ਸਾਨੂੰ ਆਪਣੇ ਹੱਕ ਨਹੀਂ ਮਿਲ ਜਾਂਦੇ। ਦੱਸ ਦੇਈਏ ਕਿ ਗੱਲਬਾਤ ਕਿਸੇ ਸਿੱਟੇ ’ਤੇ ਨਾ ਪੁੱਜਣ ਕਾਰਨ ਕਿਸਾਨਾਂ ਨੇ ਆਪਣਾ ਅੰਦੋਲਨ ਹੋਰ ਤਿੱਖਾ ਕਰਨ ਦਾ ਫ਼ੈਸਲਾ ਲਿਆ ਹੈ। 6 ਜਨਵਰੀ ਯਾਨੀ ਕਿ ਭਲਕੇ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ 26 ਜਨਵਰੀ ਤੱਕ ਵੱਖ-ਵੱਖ ਤਰੀਕਿਆਂ ਨਾਲ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: ਬੈਠਕ ਸ਼ੁਰੂ ਹੁੰਦੇ ਹੀ ਮ੍ਰਿਤਕ ਕਿਸਾਨਾਂ ਨੂੰ 2 ਮਿੰਟ ਦਾ ਮੌਨ ਰੱਖ ਦਿੱਤੀ ਗਈ ਸ਼ਰਧਾਂਜਲੀ

ਨੋਟ- ਕਿਸਾਨਾਂ ਦੇ ਸੰਘਰਸ਼ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ, ਕੁਮੈਂਟ ਬਾਕਸ ’ਚ ਦਿਓ ਰਾਏ

Tanu

This news is Content Editor Tanu