ਲੰਬੇ ਸੰਘਰਸ਼ ਮਗਰੋਂ ਕਿਸਾਨਾਂ ਦੀ ਹੋਈ ‘ਫਤਿਹ’, 378 ਦਿਨ ਬਾਅਦ ਖਾਲੀ ਹੋ ਰਿਹੈ ਸਿੰਘੂ ਬਾਰਡਰ (ਤਸਵੀਰਾਂ)

12/09/2021 6:15:40 PM

ਨਵੀਂ ਦਿੱਲੀ— ਤਿੰਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਇਕ ਸਾਲ ਤੋਂ ਵੱਧ ਸਮੇਂ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਡਟੇ ਕਿਸਾਨਾਂ ਲਈ ਅੱਜ ਦਾ ਦਿਨ ਇਤਿਹਾਸਕ ਹੋ ਨਿਬੜਿਆ। ਕਿਸਾਨਾਂ ਨੂੰ ਆਖ਼ਰਕਾਰ ਲੰਬੀ ਜਦੋ-ਜਹਿੱਦ ਅਤੇ ਸੰਘਰਸ਼ ਮਗਰੋਂ ਜਿੱਤ ਮਿਲੀ ਹੈ। ਸਰਕਾਰ ਵਲੋਂ ਮੰਗਾਂ ਮੰਨਣ ਮਗਰੋਂ ਕਿਸਾਨ ਜਿੱਤ ਦੇ ਜਸ਼ਨ ’ਚ ਡੁੱਬੇ ਹਨ। ਇਸ ਦੇ ਨਾਲ ਹੀ ਕਿਸਾਨ ਆਪਣੇ ਘਰ ਵਾਪਸੀ ਦੀ ਵੀ ਤਿਆਰੀ ਕਰ ਰਹੇ ਹਨ। ਕਿਸਾਨ 11 ਦਸੰਬਰ ਨੂੰ ਘਰ ਪਰਤ ਜਾਣਗੇ। ਘਰ ਵਾਪਸੀ ਤੋਂ ਪਹਿਲਾਂ ਸਿੰਘੂ ਬਾਰਡਰ ਤੋਂ ਟੈਂਟ ਹਟਾਏ ਜਾ ਰਹੇ ਹਨ। 

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਾ ਇਕ ਸਾਲ ਪੂਰਾ: ਜਾਣੋ ਸੰਘਰਸ਼ ਤੋਂ ਜਿੱਤ ਤੱਕ ਕੰਡਿਆਂ ਭਰੇ ਸਫਰ ਦੀ ਦਾਸਤਾਨ

ਸੰਯੁਕਤ ਕਿਸਾਨ ਮੋਰਚੇ ਨੇ ਵੀਰਵਾਰ ਯਾਨੀ ਕਿ ਅੱਜ ਇਤਿਹਾਸਕ ਫ਼ੈਸਲਾ ਲੈਂਦੇ ਹੋਏ ਇਕ ਸਮੇਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਅੰਦੋਲਨ ਨੂੰ ਸਸਪੈਂਡ ਕਰਨ ਦਾ ਫ਼ੈਸਲਾ ਲਿਆ ਹੈ। ਕਿਸਾਨ ਮੋਰਚੇ ਨੇ ਐਲਾਨ ਕੀਤਾ ਕਿ ਕਿਸਾਨ 11 ਦਸੰਬਰ ਤੱਕ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੋਂ ਆਪਣੇ ਘਰਾਂ ਨੂੰ ਵਾਪਸੀ ਕਰਨਗੇ।

ਇਹ ਵੀ ਪੜ੍ਹੋ : ਵੱਡੀ ਖ਼ਬਰ: 11 ਦਸੰਬਰ ਨੂੰ ਕਿਸਾਨ ਦਿੱਲੀ ਬਾਰਡਰਾਂ ਤੋਂ ਕਰਨਗੇ ਘਰ ਵਾਪਸੀ

 

ਬੀਤੇ ਕੱਲ੍ਹ ਯਾਨੀ ਕਿ ਸ਼ੁੱਕਰਵਾਰ ਨੂੰ ਹੈਲੀਕਾਪਟਰ ਹਾਦਸੇ ’ਚ ਸ਼ਹੀਦ ਹੋਏ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਸਮੇਤ 13 ਫ਼ੌਜੀ ਅਫ਼ਸਰਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ, ਇਸ ਲਈ ਕਿਸਾਨਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ 11 ਦਸੰਬਰ ਨੂੰ ਘਰ ਵਾਪਸੀ ਦੀ ਤਾਰੀਖ਼ ਮਿੱਥੀ ਹੈ।

ਇਹ ਵੀ ਪੜ੍ਹੋ : ਅੰਦੋਲਨ ਸਸਪੈਂਡ; ਕਿਸਾਨ ਮੋਰਚਾ ਦੀ ਇਤਿਹਾਸਕ ਜਿੱਤ, ਜਾਣੋ ਹੋਰ ਕੀ ਬੋਲੇ ਕਿਸਾਨ ਆਗੂ

ਓਧਰ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਨੂੰ ਕੇਂਦਰ ਸਰਕਾਰ ਵਲੋਂ ਲਿਖੀ ਚਿੱਠੀ ਮਿਲਣ ਮਗਰੋਂ ਘਰ ਵਾਪਸੀ ਦਾ ਫ਼ੈਸਲਾ ਲਿਆ ਹੈ। ਇਸ ’ਚ ਕਿਸਾਨਾਂ ਖ਼ਿਲਾਫ਼ ਦਰਜ ਮਾਮਲਿਆਂ ਨੂੰ ਵਾਪਸ ਲੈਣ ਅਤੇ ਐੱਮ. ਐੱਸ. ਪੀ. ’ਤੇ ਇਕ ਕਮੇਟੀ ਬਣਾਉਣ ਸਮੇਤ ਉਨ੍ਹਾਂ ਦੀ ਪੈਂਡਿੰਗ ਮੰਗਾਂ ’ਤੇ ਵਿਚਾਰ ਕਰਨ ਦੀ ਸਹਿਮਤੀ ਬਣੀ ਹੈ।

ਇਹ ਵੀ ਪੜ੍ਹੋ : ਅਲਵਿਦਾ ਬਿਪਿਨ ਰਾਵਤ; ਰਾਜਨਾਥ ਸਿੰਘ ਨੇ ਸੰਸਦ ’ਚ ਦੱਸਿਆ ਹੈਲੀਕਾਪਟਰ ਹਾਦਸੇ ਦਾ ਪੂਰਾ ਘਟਨਾਕ੍ਰਮ

ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅਤੇ ਕੋਰ ਕਮੇਟੀ ਦੇ ਮੈਂਬਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਅੰਦੋਲਨ ਦਾ ਅੰਤ ਨਹੀਂ ਹੈ ਕਿਉਂਕਿ ਅੰਦੋਲਨ ਅਜੇ ਸਸਪੈਂਡ ਹੈ। ਅਸੀਂ 15 ਜਨਵਰੀ ਨੂੰ ਫਿਰ ਤੋਂ ਬੈਠਕ ਕਰਨ ਦਾ ਫ਼ੈਸਲਾ ਲਿਆ ਹੈ। ਸਰਕਾਰ ਨੇ ਸਾਰੀਆਂ ਮੰਗਾਂ ਨੂੰ ਪੂਰਾ ਕੀਤਾ ਹੈ ਜਾਂ ਨਹੀਂ, ਇਹ ਵੇਖਣ ਲਈ ਅਸੀਂ ਸਮੀਖਿਆ ਬੈਠਕ ਕਰਾਂਗੇ। 

ਇਹ ਵੀ ਪੜ੍ਹੋ :  ਦੇਸ਼ ਨੇ ਗੁਆਇਆ ਜਾਂਬਾਜ਼ ਜਨਰਲ ‘ਰਾਵਤ’, ਪੜ੍ਹੋ ਕਦੋਂ-ਕਦੋਂ ਹਾਦਸੇ ਦਾ ਸ਼ਿਕਾਰ ਹੋਇਆ Mi-17


 

Tanu

This news is Content Editor Tanu