ਕਰੀਬ 1 ਘੰਟਾ ਚੱਲੀ ਪਹਿਲੇ ਗੇੜ੍ਹ ਦੀ ਬੈਠਕ, ਲੰਚ ਮਗਰੋਂ ਮੁੜ ਹੋਵੇਗੀ ਦੋਹਾਂ ਧਿਰਾਂ ਵਿਚਾਲੇ ਗੱਲਬਾਤ

01/20/2021 4:13:12 PM

ਨਵੀਂ ਦਿੱਲੀ– ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਬੁੱਧਵਾਰ ਨੂੰ 10ਵੇਂ ਗੇੜ੍ਹ ਦੀ ਬੈਠਕ ਹੋ ਰਹੀ ਹੈ। ਕਰੀਬ 1 ਘੰਟੇ ਬਾਅਦ ਮਿੰਟ ਦੀ ਬੈਠਕ ਤੋਂ ਬਾਅਦ ਲੰਚ ਬਰੇਕ ਹੋਇਆ ਹੈ। ਕਿਸਾਨਾਂ ਲਈ ਅੱਜ ਵੀ ਦਿੱਲੀ ਸਿੱਖ ਗੁਰਦੁਆਰਾਂ ਮੈਨਜਮੈਂਟ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਵਲੋਂ ਲੰਗਰ ਪਹੁੰਚਾਇਆ ਗਿਆ ਹੈ। ਕਿਸਾਨ ਵਿਗਿਆਨ ਭਵਨ ’ਚ ਲੰਚ ਕਰ ਰਹੇ ਹਨ। ਫਿਲਹਾਲ ਪਿਹਲੇ ਗੇੜ੍ਹ ਦੇ ਬੈਠਕ ’ਚ ਐੱਮ.ਐੱਸ.ਪੀ. ਮੁੱਦੇ ’ਤੇ ਚਰਚਾ ਹੋਈ ਅਤੇ ਕਿਸਾਨਾਂ ਨੇ ਐੱਨ.ਏ.ਆਈ. ਦਾ ਮੁੱਦਾ ਵੀ ਚੁੱਕਿਆ। ਮਿਲੀ ਜਾਣਕਾਰੀ ਮੁਤਾਬਕ, ਬੈਠਕ ਦੌਰਾਨ ਅਜੇ ਤਕ ਤਿੰਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਅਜੇ ਕੋਈ ਚਰਚਾ ਨਹੀਂ ਹੋਈ। ਖੇਤੀ ਕਾਨੂੰਨਾਂ ਨੂੰ ਲੈ ਕੇ ਡੈੱਡਲਾਕ ਅਤੇ ਵੀ ਬਰਕਰਾਰ ਹੈ। 

ਸੂਤਰਾਂ ਮੁਤਾਬਕ, ਬੈਠਕ ਦੀ ਸ਼ੁਰੂਆਤ ’ਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੇ ਨੋਟਿਸਾਂ ਦਾ ਮੁੱਦਾ ਚੁੱਕਿਆ ਗਿਆ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵਲੋਂ ਇਹ ਮੁੱਦਾ ਚੁੱਕਿਆ ਗਿਆ। ਕਿਸਾਨ ਆਗੂਆਂ ਵਲੋਂ ਐੱਨ. ਆਈ. ਏ. ਦੇ ਨੋਟਿਸਾਂ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ। ਇਸ ਦੇ ਜਵਾਬ ’ਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਿਸੇ ਵੀ ਬੇਕਸੂਰ ਨਾਲ ਬੇਇਨਸਾਫ਼ੀ ਨਹੀਂ ਹੋਵੇਗੀ। ਦੱਸ ਦੇਈਏ ਕਿ ਅੰਦਲੋਨ ਨਾਲ ਜੁੜੇ ਲੋਕ, ਜੋ ਇਸ ਦਾ ਸਮਰਥਨ ਕਰ ਰਹੇ ਹਨ, ਉਨ੍ਹਾਂ ਨੂੰ  ਐੱਨ. ਆਈ. ਏ. ਵਲੋਂ ਨੋਟਿਸ ਭੇਜੇ ਗਏ ਹਨ। ਦਰਅਸਲ ਐੱਨ. ਆਈ. ਏ. ਦੇ ਇਹ ਨੋਟਿਸ ਅੰਦਲੋਨ ’ਚ ਕਈ ਖ਼ਦਸ਼ਿਆਂ ਨੂੰ ਲੈ ਕੇ ਅੰਦੋਲਨ ਨਾਲ ਜੁੜੇ ਕੁਝ ਵਿਅਕਤੀਆਂ ਨੂੰ ਭੇਜੇ ਗਏ ਹਨ।  ਜਿਨ੍ਹਾਂ ਤੋਂ ਐੱਨ. ਆਈ. ਏ. ਪੁੱਛ-ਗਿੱਛ ਕਰੇਗੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਦਿੱਲੀ ਵਿਖੇ ਵਿਗਿਆਨ ਭਵਨ ’ਚ ਕਿਸਾਨਾਂ ਆਗੂਆਂ ਅਤੇ ਕੇਂਦਰ ਸਰਕਾਰ ਵਿਚਾਲੇ ਚੱਲ ਰਹੀ ਅੱਜ ਦੀ ਬੈਠਕ ਦੌਰਾਨ ਵੀ ਕਿਸਾਨਾਂ ਦੁਆਰਾ ਲਿਖੇ ਪੋਸਟਰ ਸਾਹਮਣੇ ਆਏ ਹਨ। ਇਸ ਵਾਰ ਕਿਸਾਨਾਂ ਨੇ ਲਿਖਿਆ- ਮੀਟਿੰਗ ਦਾ ਸਥਾਨ ਤੇ ਮੰਤਰੀ ਉਹੀ, ਕੇਂਦਰ ਦੇ ਮੰਤਰੀਆਂ ਦਾ ਰਾਗ ਵੀ ਪੁਰਾਣਾ, ਇਕ ਹੋਰ ਮੀਟਿੰਗ ਹੋਵੇਗੀ?

ਦੱਸ ਦੇਈਏ ਕਿ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਹੁਣ ਤੱਕ 9 ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਜੋ ਕਿ ਬੇਸਿੱਟਾ ਰਹੀ। ਦੋਹਾਂ ਧਿਰਾਂ ਵਿਚਾਲੇ ਪਰਾਲੀ ਦੇ ਮੁੱਦੇ ਅਤੇ ਬਿਜਲੀ ਸੋਧ ਬਿੱਲ ਨੂੰ ਲੈ ਕੇ ਸਹਿਮਤੀ ਬਣੀ ਸੀ। 9ਵੇਂ ਦੌਰ ਦੀ ਗੱਲਬਾਤ ’ਚ ਸਰਕਾਰ ਵਲੋਂ ਕਿਸਾਨਾਂ ਨੂੰ ਸਾਫ ਕਿਹਾ ਗਿਆ ਹੈ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। 

Rakesh

This news is Content Editor Rakesh