ਕਿਸਾਨਾਂ ਨੇ ਤੋੜੇ ਬੈਰੀਕੇਡਜ਼, ਅੰਬਾਲਾ ਅਤੇ ਦਿੱਲੀ ਜਾਣ ਵਾਲਾ ਰਸਤਾ ਪੂਰੀ ਤਰ੍ਹਾਂ ਬੰਦ

09/23/2022 4:40:11 PM

ਕੁਰੂਕੁਸ਼ੇਤਰ- ਝੋਨੇ ਦੀ ਖਰੀਦ ਸ਼ੁਰੂ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਸ਼ਾਹਾਬਾਦ 'ਚ ਜੀਟੀ ਰੋਡ ਜਾਮ ਕਰ ਦਿੱਤਾ। ਅੰਬਾਲਾ ਅਤੇ ਦਿੱਲੀ ਵੱਲ ਜਾਣ ਵਾਲੀ ਟ੍ਰੈਫਿਕ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਹੈ। ਕਿਸਾਨਾਂ ਨੇ ਹਾਈਵੇਅ 'ਤੇ ਲੱਗੇ ਸਰਕਾਰੀ ਬੈਰੀਕੇਡਜ਼ ਵੀ ਉਖਾੜ ਦਿੱਤੇ ਹਨ। ਦੱਸਣਯੋਗ ਹੈ ਕਿ ਕਿਸਾਨਾਂ ਨੇ ਮੰਗਲਵਾਰ ਨੂੰ ਸ਼ਾਹਬਾਦ 'ਚ ਅਹਿਮ ਬੈਠਕ ਕੀਤੀ ਸੀ, ਜਿਸ 'ਚ ਗੁਰਨਾਮ ਸਿੰਘ ਚਢੂਨੀ ਨੇ ਐਲਾਨ ਕੀਤਾ ਸੀ ਕਿ 22 ਸਤੰਬਰ ਦੀ ਰਾਤ ਤੱਕ ਝੋਨੇ ਦੀ ਖਰੀਦ ਸ਼ੁਰੂ ਨਹੀਂ ਹੋਈ ਤਾਂ 23 ਸਤੰਬਰ ਨੂੰ ਕਿਸਾਨ ਜੀਟੀ ਰੋਡ ਜਾਮ ਕਰਨਗੇ। ਇਸੇ ਐਲਾਨ ਕਾਰਨ ਸ਼ੁੱਕਰਵਾਰ ਨੂੰ ਨੇੜੇ-ਤੇੜੇ ਦੇ ਹਜ਼ਾਰਾਂ ਕਿਸਾਨ ਸ਼ਾਹਬਾਦ ਪਹੁੰਚੇ ਅਤੇ ਨਾਅਰੇਬਾਜ਼ੀ ਕੀਤੀ।

 

2 ਘੰਟਿਆਂ ਬਾਅਦ ਕਿਸਾਨ ਮੀਂਹ ਦਰਮਿਆਨ ਜੀਟੀ ਰੋਡ ਪਹੁੰਚ ਗਏ ਅਤੇ ਜਾਮ ਲਗਾ ਦਿੱਤਾ। ਜਾਮ ਲਗਣ ਨਾਲ ਦੋਵੇਂ ਪਾਸੇ ਵੱਡੀ ਗਿਣਤੀ 'ਚ ਵਾਹਨ ਫਸ ਗਏ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਕਿਸਾਨਾਂ ਦੀ ਮੰਗ ਹੈ ਕਿ ਝੋਨੇ ਦੀ ਖਰੀਦ ਸ਼ੁਰੂ ਕੀਤੀ ਜਾਵੇ, ਕਿਉਂਕਿ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਕ ਪਾਸੇ ਝੋਨੇ ਦੀ ਖਰੀਦ ਨਹੀਂ ਹੋ ਰਹੀ ਹੈ ਤਾਂ ਉੱਥੇ ਹੀ ਮੀਂਹ ਦੀ ਵੀ ਮਾਰ ਕਿਸਾਨਾਂ 'ਤੇ ਪੈ ਰਹੀ ਹੈ। ਖੇਤਾਂ ਤੋਂ ਲੈ ਕੇ ਅਨਾਜ ਮੰਡੀ 'ਚ ਕਿਸਾਨਾਂ ਦਾ ਝੋਨਾ ਖ਼ਰਾਬ ਹੋ ਰਿਹਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 

DIsha

This news is Content Editor DIsha