2018 ''ਚ 10,349 ਕਿਸਾਨਾਂ ਨੇ ਕੀਤੀ ਖੁਦਕੁਸ਼ੀ

01/10/2020 1:25:34 PM

ਨਵੀਂ ਦਿੱਲੀ— ਦੇਸ਼ 'ਚ ਕਿਸਾਨਾਂ ਦੀ ਖੁਦਕੁਸ਼ੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਕਰਜ਼ ਮੁਆਫ਼ੀ, ਕਿਸਾਨ ਕ੍ਰੇਡਿਟ ਕਾਰਡ ਵਰਗੀਆਂ ਯੋਜਨਾਵਾਂ ਦੇ ਬਾਵਜੂਦ ਕਿਸਾਨਾਂ ਦੀ ਖੁਦਕੁਸ਼ੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੇ ਅੰਕੜਿਆਂ ਅਨੁਸਾਰ ਸਾਲ 2018 'ਚ 10 ਹਜ਼ਾਰ 349 ਲੋਕਾਂ ਨੇ ਖੁਦਕੁਸ਼ੀ ਕੀਤੀ ਹੈ। ਇਸ 'ਚ ਕਿਸਾਨ ਅਤੇ ਖੇਤਿਹਰ ਮਜ਼ਦੂਰ ਦੋਵੇਂ ਸ਼ਾਮਲ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇਸ਼ ਭਰ 'ਚ ਅਪਰਾਧ ਦਾ ਵੇਰਵਾ ਜਾਰੀ ਕੀਤਾ ਹੈ।

ਇੰਨੇ ਕਿਸਾਨਾਂ ਨੇ ਕੀਤੀ 
ਐੱਨ.ਸੀ.ਆਰ.ਬੀ. ਦੇ ਅੰਕੜਿਆਂ ਅਨੁਸਾਰ ਸਾਲ 2018 'ਚ 5763 ਕਿਸਾਨਾਂ ਅਤੇ 4586 ਖੇਤਿਹਰ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ। ਇਹ ਅੰਕੜਾ ਸਾਲ 2018 'ਚ ਹੋਈਆਂ ਕੁੱਲ ਖੁਦਕੁਸ਼ੀ ਦਾ 7.7 ਹੈ। ਸਾਲ 2018 'ਚ ਇਕ ਲੱਖ 34 ਹਜ਼ਾਰ 516 ਲੋਕਾਂ ਨੇ ਦੇਸ਼ 'ਚ ਖੁਦਕੁਸ਼ੀ ਕੀਤੀ ਸੀ। ਉੱਥੇ ਹੀ ਸਾਲ 2017 'ਚ 10 ਹਜ਼ਾਰ 655 ਲੋਕਾਂ ਨੇ ਖੁਦਕੁਸ਼ੀ ਕੀਤੀ ਸੀ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਅਨੁਸਾਰ ਭਾਰਤ 'ਚ 2017 ਦੇ ਮੁਕਾਬਲੇ 2018 'ਚ ਖੁਦਕੁਸ਼ੀ 'ਚ ਵਾਧਾ ਹੋਇਆ। ਸਾਲ 2018 'ਚ ਇਕ ਲੱਖ 34 ਹਜ਼ਾਰ 516 ਖੁਦਕੁਸ਼ੀ ਕੀਤੀ ਗਈ, ਜਦਕਿ 2017 'ਚ ਖੁਦਕੁਸ਼ੀ ਕਰਨ ਵਾਲਿਆਂ ਦੀ ਗਿਣਤੀ ਇਕ ਲੱਖ 29 ਹਜ਼ਾਰ 887 ਸੀ। ਖੁਦਕੁਸ਼ੀ ਦੀ ਦਰ 'ਚ ਵੀ ਵਾਧਾ ਹੋਇਆ ਹੈ। 2017 'ਚ ਖੁਦਕੁਸ਼ੀ ਦੀ ਦਰ 9.9 ਫੀਸਦੀ ਸੀ, 2018 'ਚ ਇਹ ਅੰਕੜਾ 10.2 ਫੀਸਦੀ ਹੋ ਗਿਆ।

ਇਨ੍ਹਾਂ ਰਾਜਾਂ 'ਚ ਕਿਸੇ ਕਿਸਾਨ ਨੇ ਨਹੀਂ ਕੀਤੀ ਖੁਦਕੁਸ਼ੀ
ਰਿਪੋਰਟ ਅਨੁਸਾਰ ਐੱਨ.ਸੀ.ਆਰ.ਬੀ. ਅਨੁਸਾਰ, ਪੱਛਮੀ ਬੰਗਾਲ, ਬਿਹਾਰ, ਓਡੀਸ਼ਾ, ਉਤਰਾਖੰਡ, ਮੇਘਾਲਿਆ, ਗੋਆ, ਚੰਡੀਗੜ੍ਹ, ਦਮਨ ਅਤੇ ਦੀਵ, ਦਿੱਲੀ, ਲਕਸ਼ਦੀਪ ਅਤੇ ਪੁਡੂਚੇਰੀ 'ਚ ਸਾਲ 2018 ਦੌਰਾਨ ਕਿਸੇ ਕਿਸਾਨ, ਖੇਤਿਹਰ ਮਜ਼ਦੂਰ ਨੇ ਖੁਦਕੁਸ਼ੀ ਨਹੀਂ ਕੀਤੀ। 

2018 'ਚ ਕਤਲ ਦੇ ਮਾਮਲੇ ਵਧੇ
ਐੱਨ.ਸੀ.ਆਰ.ਬੀ. ਅੰਕੜਿਆਂ ਅਨੁਸਾਰ ਸਾਲ 2018 'ਚ ਕਤਲ ਦੇ 29 ਹਜ਼ਾਰ 17 ਮਾਮਲੇ ਦਰਜ ਹੋਏ। ਇਹ ਅੰਕੜਾ 2017 ਦੇ ਮੁਕਾਬਲੇ 13 ਫੀਸਦੀ ਵਧ ਸੀ। ਸਾਲ 2017 'ਚ ਕਤਲ ਦੇ 28 ਹਜ਼ਾਰ 653 ਮਾਮਲੇ ਦਰਜ ਕੀਤੇ ਗਏ ਸਨ।

DIsha

This news is Content Editor DIsha