ਉਚਿਤ ਕੀਮਤ ਨਹੀਂ ਮਿਲੀ ਤਾਂ ਟ੍ਰੈਕਟਰ ਚਲਾ ਤਬਾਹ ਕੀਤੀ 1 ਏਕੜ ਪੱਤਾਗੋਭੀ ਫਸਲ

04/24/2020 8:02:57 PM

ਔਰੰਗਾਬਾਦ - ਉਸਮਾਨਾਬਾਦ ਜ਼ਿਲ੍ਹੇ 'ਚ ਇੱਕ ਕਿਸਾਨ ਨੇ ਆਪਣੀ ਫਸਲ ਲਈ ਉਚਿਤ ਮੁੱਲ ਨਹੀਂ ਮਿਲਣ 'ਤੇ ਆਪਣੀ ਪੂਰੀ ਫਸਲ ਖਰਾਬ ਕਰ ਦਿੱਤੀ। ਉਮੇਰਗਾ ਤਹਸੀਲ ਦੇ ਜਗਦਲਵਾੜੀ ਪਿੰਡ ਦੇ ਨਿਵਾਸੀ ਉਮਾਜੀ ਚਵਹਾਣ ਨੇ ਦੱਸਿਆ ਕਿ ਮੈਂ ਟ੍ਰੈਕਟਰ ਅਤੇ ਰੋਟਰ ਦੀ ਮਦਦ ਨਾਲ ਪੱਤਾਗੋਭੀ ਦੀ ਪੂਰੀ ਫਸਲ ਖਰਾਬ ਕਰ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪਿੰਡ ਤੋਂ 20 ਕਿਲੋਮੀਟਰ ਦੂਰ ਉਮੇਰਗਾ ਦੇ ਬਾਜ਼ਾਰ 'ਚ ਪੱਤਾਗੋਭੀ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਸਾਨੂੰ 50 ਕਿੱਲੋਗ੍ਰਾਮ ਪੱਤਾਗੋਭੀ ਲਈ 20 ਰੁਪਏ ਦੀ ਪੇਸ਼ਕਸ਼ ਕੀਤੀ ਗਈ। ਮੈਨੂੰ ਜੋ ਕੀਮਤ ਦਿੱਤੀ ਜਾ ਰਹੀ ਸੀ, ਉਹ ਬਾਜ਼ਾਰ ਦੀ ਆਮ ਵਿਕਰੀ ਕੀਮਤ ਦਾ ਕਰੀਬ 60 ਫੀਸਦੀ ਹੈ। ਮੈਂ ਇੱਕ ਏਕੜ ਖੇਤ 'ਚ ਪੱਤਾਗੋਭੀ ਦੀ ਖੇਤੀ ਲਈ ਕਰੀਬ ਇੱਕ ਲੱਖ ਰੁਪਏ ਖਰਚ ਕੀਤੇ ਸਨ। ਸੋਲਾਪੁਰ ਅਤੇ ਹੈਦਰਾਬਾਦ 'ਚ ਵੱਡੇ ਬਾਜ਼ਾਰ ਹਨ ਜਿੱਥੇ ਮੈਨੂੰ ਉਚਿਤ ਕੀਮਤ ਮਿਲੀ ਹੁੰਦੀ ਪਰ ਸੋਲਾਪੁਰ ਮੇਰੇ ਪਿੰਡ ਤੋਂ 100 ਕਿਲੋਮੀਟਰ ਅਤੇ ਹੈਦਰਾਬਾਦ 200 ਕਿਲੋਮੀਟਰ ਦੂਰ ਹੈ।  ਲਾਕਡਾਊਨ 'ਚ ਇਨ੍ਹਾਂ ਸ਼ਹਿਰਾਂ ਤੱਕ ਟ੍ਰਾਂਸਪੋਰਟ ਮੁਸ਼ਕਲ ਹੈ।

Inder Prajapati

This news is Content Editor Inder Prajapati