ਇਹ ਕਿਸਾਨ ਹਲਦੀ ਦੀ ਖੇਤੀ ਕਰ ਕਮਾਉਂਦਾ ਹੈ ਲੱਖਾਂ ਰੁਪਏ

10/03/2020 12:48:37 AM

ਅਹਿਮਦਾਬਾਦ - ਕਹਿੰਦੇ ਹਨ ਕਿ ਜੇਕਰ ਤੁਸੀਂ ਪੱਕਾ ਇਰਾਦਾ ਕਰ ਲਵੋ ਤਾਂ ਜੀਵਨ ਵਿਚ ਕੁਝ ਵੀ ਮੁਸ਼ਕਿਲ ਨਹੀਂ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਕਿਸਾਨ ਦੀ ਕਹਾਣੀ ਦੱਸਣ ਜਾ ਰਹੇ ਹਾਂ, ਜਿਸ ਨੇ ਕਈ ਮੁਸ਼ਕਲਾਂ ਦੇ ਬਾਵਜੂਦ ਜੈਵਿਕ ਤਰੀਕੇ ਨਾਲ ਖੇਤੀ ਕਰਨ ਬਾਰੇ ਸੋਚਿਆ ਅਤੇ ਅੱਜ ਉਹ 50 ਬੀਘਾ ਵਿਚ ਨਾ ਸਿਰਫ ਜੈਵਿਕ ਤਰੀਕੇ ਨਾਲ ਖੇਤੀ ਕਰ ਰਿਹਾ ਹੈ ਸਗੋਂ ਪ੍ਰੋਸੈਸਿੰਗ ਕਰ ਹਲਦੀ ਦੇ ਉਤਪਾਦ ਵੇਚ ਰਿਹਾ ਹੈ। ਜੈਵਿਕ ਖੇਤੀ ਨਾਲ ਹੀ ਇਸ ਕਿਸਾਨ ਨੂੰ ਇਜ਼ਰਾਇਲ ਜਾਣ ਦਾ ਮੌਕਾ ਮਿਲਿਆ। 

ਗੁਜਰਾਤ ਦੇ ਸਾਰੰਗਪੁਰ ਪਿੰਡ ਵਿਚ ਰਹਿਣ ਵਾਲੇ 30 ਸਾਲਾ ਭਾਵਿਕ ਖੱਚਰ ਪਿਛਲੇ 6 ਸਾਲਾਂ ਤੋਂ ਹਲਦੀ ਦੀ ਜੈਵਿਕ ਖੇਤੀ ਕਰ ਰਹੇ ਹਨ। ਹਲਦੀ ਦੀ ਖੇਤੀ ਦੇ ਨਾਲ-ਨਾਲ ਉਹ ਪ੍ਰੋਸੈਸਿੰਗ ਵੀ ਖੁਦ ਹੀ ਕਰਦੇ ਹਨ। ਉਹ ਇਨ੍ਹਾਂ ਦਿਨੀਂ ਹਲਦੀ ਦੀ ਫਸਲ ਅਤੇ ਪਾਉਡਰ ਦੋਵਾਂ ਤੋਂ ਵਧੀਆ ਲਾਭ ਕਮਾ ਰਹੇ ਹਨ। ਬੀ.ਏ. ਦੀ ਪੜ੍ਹਾਈ ਕਰਨ ਵਾਲੇ ਭਾਵਿਕ ਕੋਲ ਜੱਦੀ 80 ਬੀਘਾ ਜ਼ਮੀਨ ਹੈ। ਉਨ੍ਹਾਂ ਦੇ ਪਿਤਾ ਇਸ 'ਤੇ ਪਹਿਲਾ ਕਪਾਹ ਦੀ ਖੇਤੀ ਕਰਦੇ ਸਨ ਅਤੇ ਇਹ ਰਸਾਇਣਕ ਤਰੀਕੇ ਨਾਲ ਹੁੰਦੀ ਸੀ। ਭਾਵਿਕ ਅਕਸਰ ਅਖ਼ਬਾਰਾਂ 'ਚ ਅਤੇ ਸੋਸ਼ਲ ਮੀਡੀਆ ਆਦਿ 'ਤੇ ਜੈਵਿਕ ਅਤੇ ਕੁਦਰਤੀ ਤਰੀਕੇ ਨਾਲ ਖੇਤੀ ਬਾਰੇ ਪੜ੍ਹਿਆ ਕਰਦੇ ਸੀ। ਉਹ ਸੋਚਦੇ ਸੀ ਕਿ ਰਸਾਇਣਕ ਖੇਤੀ ਦਾ ਖ਼ਰਚ ਇੰਨਾ ਜ਼ਿਆਦਾ ਪੈਂਦਾ ਹੈ ਤਾਂ ਕਿਉਂ ਨਾ ਇਕ ਵਾਰ ਇਹ ਕੰਮ ਘੱਟ ਖ਼ਰਚ ਦੀ ਜੈਵਿਕ ਖੇਤੀ ਅਪਣਾਈ ਜਾਵੇ। ਪਰ ਉਨ੍ਹਾਂ ਦੇ ਪਿਤਾ ਪਾਰੰਪਰਿਕ ਕਿਸਾਨ ਸਨ ਅਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਜੈਵਿਕ ਖੇਤੀ ਨਾਲ ਬਹੁਤ ਜ਼ਿਆਦਾ ਉਤਪਾਦਨ ਨਹੀਂ ਹੋਵੇਗਾ ਤਾਂ ਸਾਰੀ ਮਿਹਨਤ ਬੇਕਾਰ ਜਾਵੇਗੀ।

ਭਾਵਿਕ ਨੇ ਆਪਣੇ ਪਿਤਾ ਨੂੰ ਜੈਵਿਕ ਖੇਤੀ ਲਈ ਤਿਆਰ ਕੀਤਾ ਅਤੇ 5 ਬੀਘਾ ਜ਼ਮੀਨ 'ਤੇ ਹਲਦੀ ਦੀ ਖੇਤੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਤੋਂ ਹਲਦੀ ਲਗਾਉਣ ਲਈ ਹਲਦੀ ਦੀਆਂ ਗੰਡਾਂ ਲਈਆਂ ਅਤੇ ਆਪਣੇ ਖੇਤ 'ਤੇ ਗੋਬਰ ਅਤੇ ਗਊ ਮੂਤਰ ਨਾਲ ਜੀਵਾਮ੍ਰਤ ਬਣਾਇਆ। ਉਹ ਦੱਸਿਆ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਜੀਵਾਮ੍ਰਤ ਬਣਾਉਣਾ ਸਿੱਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਵੈਸਟ ਡੀਕੰਪੋਜ਼ਰ ਵੀ ਬਣਾਇਆ। ਭਾਵਿਕ ਨੇ ਕਿਹਾ ਕਿ ਹਲਦੀ ਦੀ ਬੀਜਾਈ ਮਈ ਦੇ ਅੰਤ ਅਤੇ ਜੂਨ ਦੀ ਸ਼ੁਰੂਆਤ ਵਿਚ ਹੋ ਜਾਂਦੀ ਹੈ। ਇਸ ਦੀ ਖੇਤੀ ਉਨ੍ਹਾਂ ਥਾਵਾਂ 'ਤੇ ਕਰਨਾ ਚਾਹੀਦੀ ਹੈ ਜਿਥੇ ਪਾਣੀ ਨਹੀਂ ਰੁਕਦਾ। ਹਲਦੀ ਇਕ ਜੜਾਂ ਵਾਲੀ ਸਬਜ਼ੀ ਹੈ ਅਤੇ  ਇਸ ਲਈ ਜੇਕਰ ਪਾਣੀ ਰੁਕਦਾ ਹੈ ਤਾਂ ਇਹ ਸੜ ਜਾਵੇਗੀ। ਇਸ ਵਿਚ ਗੋਡੀ ਦਾ ਵੀ ਖਾਸ ਧਿਆਨ ਰੱਖਣਾ ਪੈਂਦਾ ਹੈ। ਮੇਰੀ ਪਹਿਲੀ ਫਸਲ ਬਹੁਤ ਵਧੀਆ ਰਹੀ। ਇਸ ਤੋਂ ਬਾਅਦ ਪਿਤਾ ਜੀ ਨੂੰ ਯਕੀਨ ਹੋਇਆ ਕਿ ਜੈਵਿਕ ਖੇਤੀ ਵਿਚ ਵੀ ਵਧੀਆ ਲਾਭ ਹੋ ਸਕਦਾ ਹੈ ਅਤੇ ਫਿਰ ਪਿਤਾ ਜੀ ਨੇ ਮੈਨੂੰ ਪੂਰੀ ਜ਼ਮੀਨ ਦੀ ਜ਼ਿੰਮੇਦਾਰੀ ਮੈਨੂੰ ਸੌਂਪ ਦਿੱਤੀ।

ਭਾਵਿਕ ਜੈਵਿਕ ਤਰੀਕੇ ਨਾਲ ਖੇਤੀ ਕਰਨ ਵਾਲੇ ਇਕ ਸਮੂਹ ਨਾਲ ਜੁੜ ਗਏ। ਕਿਸਾਨਾਂ ਦੇ ਇਸ ਨੈਟਵਰਕ ਦੇ ਜ਼ਰੀਏ ਹੀ ਉਨ੍ਹਾਂ ਨੂੰ ਇਜ਼ਰਾਇਲ ਜਾਣ ਦਾ ਮੌਕਾ ਮਿਲਿਆ। ਉਥੇ ਉਨ੍ਹਾਂ ਨੇ ਪ੍ਰੋਸੈਸਿੰਗ ਬਾਰੇ ਜਾਣਕਾਰੀ ਲਈ। ਉਨ੍ਹਾਂ ਦੇਖਿਆ ਕਿ ਕਿਵੇ ਉਥੇ ਦੇ ਕਿਸਾਨ ਖੁਦ ਹੀ ਆਪਣੀ ਫਸਲ 'ਚ ਕੀਮਤ ਜੋੜ ਕੇ ਅਤੇ ਪੈਕਿੰਗ ਕਰਕੇ ਵੇਚਦਾ ਹੈ। ਇਸ ਵਿਚ ਉਨ੍ਹਾਂ ਨੂੰ ਜ਼ਿਆਦਾ ਕਮਾਈ ਮਿਲਦੀ ਹੈ।

ਉਥੋਂ ਪਰਤਣ ਤੋਂ ਬਾਅਦ ਉਨ੍ਹਾਂ ਨੇ ਤੈਅ ਕੀਤਾ ਕਿ ਉਹ ਹਲਦੀ ਦੀ ਪ੍ਰੋਸੈਸਿੰਗ ਕਰਣਗੇ। ਇਸ ਤੋਂ ਬਾਅਦ ਉਨ੍ਹਾਂ ਨੇ ਹਲਦੀ ਲਈ ਆਪਣਾ ਬ੍ਰਾਂਡ ਨਾਮ ਵੀ ਚਾਹੀਦਾ ਸੀ ਅਤੇ ਆਪਣੇ ਪਿੰਡ ਦੇ ਨਾਮ 'ਤੇ ਹੀ ਉਨ੍ਹਾਂ ਨੇ 'ਸਾਰੰਗਪੁਰ ਫਾਰਮ' ਨੂੰ ਰਜਿਸਟਰ ਕਰਵਾ ਕੇ ਜੈਵਿਕ ਸਰਟੀਫਿਕੇਟ ਲਿਆ। ਸ਼ੁਰੂਆਤ ਵਿਚ ਉਨ੍ਹਾਂ ਜ਼ਿਆਦਾ ਇਨਵੈਸਟ ਨਹੀਂ ਕੀਤਾ ਅਤੇ ਸਿਰਫ ਇਕ ਕਵਿੰਟਲ ਹਲਦੀ ਪਾਉਡਰ ਹੀ ਤਿਆਰ ਕੀਤਾ। ਸ਼ੁਰੂਆਤ ਵਿਚ ਉਨ੍ਹਾਂ ਨੂੰ ਮਾਰਕੀਟ ਨੂੰ ਲੈ ਕੇ ਥੋੜ੍ਹਾਂ ਸ਼ੱਕ ਹੋਇਆ ਸੀ ਪਰ ਇਸ ਵਿਚ ਉਨ੍ਹਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੋਈ। ਉਨ੍ਹਾਂ ਨੇ ਵਿਕਰੀ ਲਈ ਇਸ ਸਟਾਲ ਲਗਾ ਦਿੱਤਾ। ਹੁਣ ਪਿਛਲੇ ਦੋ ਸਾਲਾਂ ਤੋਂ ਉਹ ਲੱਗਭੱਗ 5 ਟਨ ਹਲਦੀ ਪਾਉਡਰ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਕ ਬੀਘਾ 'ਤੇ ਸਾਡੇ ਖ਼ਰਚ ਕਰੀਬ 5-6 ਹਜ਼ਾਰ ਰੁਪਏ ਤੱਕ ਆਉਂਦਾ ਹੈ। ਇਸ ਤੋਂ ਇਲਾਵਾ ਅਸੀਂ ਜੋ ਪਾਉਡਰ ਬਣਾ ਕੇ ਵੇਚਦੇ ਹਾਂ, ਉਸ ਨਾਲ ਇਕ ਬੀਘਾ ਨਾਲ ਕਰੀਬ 40-50 ਹਜ਼ਾਰ ਰੁਪਏ ਦੀ ਕਮਾਈ ਹੁੰਦੀ ਹੈ। ਆਪਣੇ ਪਿੰਡ ਵਿਚ ਉਹ ਹਲਦੀ ਦੀ ਖੇਤੀ ਕਰਕੇ ਉਸ ਦੀ ਪ੍ਰੋਸੈਸਿੰਗ ਕਰਨ ਵਾਲੇ ਉਹ ਇਕਲੌਤੇ ਕਿਸਾਨ ਹਨ ਅਤੇ ਇਸ ਲਈ ਦੂਜੇ ਪਿੰਡ 'ਚ ਵੀ ਕਿਸਾਨ ਹੁਣ ਉਨ੍ਹਾਂ ਕੋਲ ਆ ਕੇ ਉਨ੍ਹਾਂ ਦੀ ਖੇਤੀ ਨੂੰਦੇਖ ਰਹੇ ਹਨ ਅਤੇ ਸਮਝ ਰਹੇ ਹਨ।


Inder Prajapati

Content Editor

Related News