ਧੀ ਨੂੰ JEE ਦੀ ਪ੍ਰੀਖਿਆ ਦਿਵਾਉਣ ਲਈ ਕਿਸਾਨ ਨੇ 300 ਕਿ.ਮੀ. ਤੱਕ ਚਲਾਈ ਮੋਟਰਸਾਈਕਲ

09/03/2020 3:58:02 AM

ਰਾਂਚੀ : ਇੱਕ ਕਿਸਾਨ ਨੇ ਆਪਣੀ ਧੀ ਨੂੰ ਜੇ.ਈ.ਈ. (JEE) ਦੀ ਪ੍ਰੀਖਿਆ ਦਿਵਾਉਣ ਲਈ ਨਾਲੰਦਾ ਤੋਂ ਰਾਂਚੀ ਤੱਕ 300 ਕਿਲੋਮੀਟਰ ਦਾ ਸਫਰ ਮੋਟਰਸਾਈਕਲ ਨਾਲ ਤੈਅ ਕੀਤਾ। ਬਿਹਾਰ ਦੇ ਨਾਲੰਦਾ ਜ਼ਿਲ੍ਹੇ 'ਚ ਰਹਿਣ ਵਾਲੇ ਧਨੰਜੈ ਕੁਮਾਰ ਨੇ 12 ਘੰਟੇ 'ਚ 300 ਕਿਲੋਮੀਟਰ ਦੀ ਯਾਤਰਾ ਕੀਤੀ ਅਤੇ ਇਹ ਯਕੀਨੀ ਕੀਤਾ ਕਿ ਉਹ ਝਾਰਖੰਡ  ਦੇ ਰਾਂਚੀ ਤੁਪੁਡਾਨਾ 'ਚ ਆਪਣੀ ਧੀ ਨੂੰ ਮੰਗਲਵਾਰ ਨੂੰ ਜੇ.ਈ.ਈ. ਪ੍ਰੀਖਿਆ ਦਿਵਾਉਣ ਲਈ ਸਮੇਂ 'ਤੇ ਪਹੁੰਚ ਸਕੇ।

ਦਰਅਸਲ ਕੋਵਿਡ-19 ਦੇ ਚੱਲਦੇ ਬਿਹਾਰ ਅਤੇ ਝਾਰਖੰਡ ਵਿਚਾਲੇ ਕੋਈ ਬੱਸ ਸੇਵਾ ਨਹੀਂ ਚੱਲ ਰਹੀ ਹੈ। ਇਸ ਨੂੰ ਦੇਖਦੇ ਹੋਏ ਧਨੰਜੈ ਕੁਮਾਰ ਨੇ ਸੋਮਵਾਰ ਤੜਕੇ ਨਾਲੰਦਾ ਜ਼ਿਲ੍ਹੇ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਉਹ ਅੱਠ ਘੰਟੇ 'ਚ ਬੋਕਾਰੋ ਪਹੁੰਚ ਗਏ ਅਤੇ ਫਿਰ ਉੱਥੋਂ 135 ਕਿਲੋਮੀਟਰ ਦੀ ਯਾਤਰਾ ਕਰ ਸੋਮਵਾਰ ਦੁਪਹਿਰ ਰਾਂਚੀ ਪਹੁੰਚ ਗਏ।

ਧਨੰਜੈ ਨੇ ਕਿਹਾ, ''ਮੈਂ ਦੇਖਿਆ ਕਿ ਨਾਲੰਦਾ ਤੋਂ ਰਾਂਚੀ ਦੀ ਲੰਬੀ ਦੂਰੀ ਤੈਅ ਕਰਨ ਲਈ ਮੋਟਰਸਾਈਕਲ ਹੀ ਇਕ ਵਿਕਲਪ ਹੈ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਬੱਸਾਂ ਨਹੀਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ, ਬੋਕਾਰੋ ਤੋਂ ਰਾਂਚੀ ਜਾਣ ਦੌਰਾਨ, ਮੈਨੂੰ ਨੀਂਦ ਆਉਣ ਲੱਗੀ ਸੀ। ਮੈਂ ਰਸਤੇ 'ਚ ਹੀ ਰੁਕ ਗਿਆ ਅਤੇ ਕੁੱਝ ਦੇਰ ਨੀਂਦ ਲਈ, ਫਿਰ ਆਪਣੀ ਧੀ ਨਾਲ ਯਾਤਰਾ ਪੂਰੀ ਕੀਤੀ। ਦੱਸ ਦਈਏ ਕਿ ਝਾਰਖੰਡ ਦੇ 10 ਕੇਂਦਰਾਂ 'ਚ ਕਰੀਬ 22,843 ਵਿਦਿਆਰਥੀ ਪ੍ਰੀਖਿਆ 'ਚ ਸ਼ਾਮਲ ਹੋ ਰਹੇ ਹਨ।

Inder Prajapati

This news is Content Editor Inder Prajapati