ਫਾਨੀ ਦੇ ਇਕ ਮਹੀਨੇ ਬਾਅਦ ਵੀ ਹਨ੍ਹੇਰੇ ''ਚ ਰਹਿ ਰਹੇ 1.64 ਲੱਖ ਪਰਿਵਾਰ

06/04/2019 12:07:32 PM

ਭੁਵਨੇਸ਼ਵਰ— ਪੁਰੀ ਨੇੜੇ ਫਾਨੀ ਚੱਕਰਵਾਤ ਦੇ ਤਬਾਹੀ ਮਚਾਉਣ ਦੇ ਇਕ ਮਹੀਨੇ ਬਾਅਦ ਵੀ ਓਡੀਸ਼ਾ ਦੇ ਕਈ ਜ਼ਿਲਿਆਂ 'ਚ 1.64 ਲੱਖ ਪਰਿਵਾਰਾਂ ਦੇ 5 ਲੱਖ ਤੋਂ ਵਧ ਲੋਕ ਗਰਮੀ ਵਾਲੇ ਮੌਸਮ 'ਚ ਰਹਿ ਰਹੇ ਹਨ। ਚੱਕਰਵਾਤ ਕਾਰਨ ਠੱਪ ਹੋਈ ਬਿਜਲੀ ਸਪਲਾਈ ਅਜੇ ਬਹਾਲ ਨਹੀਂ ਹੋ ਸਕੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ 3 ਮਈ ਨੂੰ ਆਏ ਫਾਨੀ ਦਾ ਜ਼ਿਆਦਾ ਕਹਿਰ ਪੁਰੀ ਜ਼ਿਲੇ 'ਤੇ ਟੁੱਟਿਆ, ਜਿੱਥੇ 2,91,171 ਪ੍ਰਭਾਵਿਤ ਉਪਭੋਗਤਾਵਾਂ 'ਚੋਂ ਸਿਰਫ 1,51,889 ਨੂੰ ਹੀ ਫਿਰ ਤੋਂ ਹੀ ਫਿਰ ਤੋਂ ਬਿਜਲੀ ਮਿਲ ਸਕੀ ਹੈ। ਫਾਨੀ ਕਾਰਨ ਜ਼ਿਲੇ 'ਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਡੂੰਘਾ ਨੁਕਸਾਨ ਹੋਇਆ ਹੈ। ਫਾਨੀ ਨਾਲ ਰਾਜ ਦੇ 14 ਜ਼ਿਲਿਆਂ ਦੇ ਕੁੱਲ 1.65 ਕਰੋੜ ਪਰਿਵਾਰ ਪ੍ਰਭਾਵਿਤ ਹੋਏ ਹਨ। ਚੱਕਰਵਾਤ ਕਾਰਨ ਘੱਟੋ-ਘੱਟ 64 ਲੋਕਾਂ ਦੀ ਜਾਨ ਚੱਲੀ ਗਈ। ਇਕੱਲੇ ਪੁਰੀ ਜ਼ਿਲੇ 'ਚ 39 ਲੋਕਾਂ ਦੀ ਮੌਤ ਹੋਈ।

ਫਾਨੀ ਕਾਰਨ ਅੰਗੁਲ, ਢੇਂਕਾਨਾਲ, ਕਟਕ, ਪੁਰੀ, ਨਯਾਗੜ੍ਹ, ਖੁਰਦਾ, ਕੇਂਦਰਪਾੜਾ, ਜਗਤਸਿੰਘਪੁਰ ਅਤੇ ਜੈਤਪੁਰ 'ਚ ਭਿਆਨਕ ਨੁਕਸਾਨ ਹੋਇਆ ਹੈ। ਚੱਕਰਵਾਤ ਪ੍ਰਭਾਵਿਤ ਇਲਾਕਿਆਂ 'ਚ ਪੀਣ ਵਾਲੇ ਪਾਣੀ, ਬੈਂਕਿੰਗ, ਦੂਰਸੰਚਾਰ ਅਤੇ ਹੋਰ ਸੇਵਾਵਾਂ 'ਚ ਜ਼ਿਕਰਯੋਗ ਸੁਧਾਰ ਹੋਇਆ ਹੈ। ਓਡੀਸ਼ਾ ਦੇ ਸਕੂਲ ਅਤੇ ਸਮੂਹਕ ਸਿੱਖਿਆ ਮੰਤਰੀ ਸਮੀਰ ਰੰਜਨ ਦਾਸ ਨੇ ਕਿਹਾ ਕਿ ਅਧਿਕਾਰੀਆਂ ਤੋਂ ਸਕੂਲਾਂ ਦੀ ਮੁਰੰਮਤ ਕਰਨ ਨੂੰ ਕਿਹਾ ਗਿਆ ਹੈ, ਕਿਉਂਕਿ ਗਰਮੀ ਦੀਆਂ ਛੁੱਟੀਆਂ 19 ਜੂਨ ਨੂੰ ਖਤਮ ਹੋ ਜਾਣਗੀਆਂ। ਪੁਰੀ ਦੇ ਰਹਿਣ ਵਾਲੇ ਦਾਸ ਨੇ ਕਿਹਾ ਕਿ ਜ਼ਿਲੇ ਦੇ ਪੇਂਡੂ ਇਲਾਕਿਆਂ 'ਚ ਬਿਜਲੀ ਬਹਾਲ ਕਰਨ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।


DIsha

Content Editor

Related News