ਔਰਤ ਦੀ ਮੌਤ ਤੋਂ ਨਾਰਾਜ਼ ਪਰਿਵਾਰਕ ਮੈਂਬਰਾਂ ਨੇ ਹਸਪਤਾਲ ’ਚ ਸਿਹਤ ਟੀਮ ’ਤੇ ਕੀਤਾ ਹਮਲਾ

05/10/2021 12:12:39 AM

ਬਲੀਆ (ਉੱਤਰ ਪ੍ਰਦੇਸ਼)- ਜ਼ਿਲੇ ਦੇ ਫੇਫਨਾ ਖੇਤਰ ਚ ਇਕ ਸਰਕਾਰੀ ਹਸਪਤਾਲ ’ਚ ਕੋਵਿਡ-19 ਤੋਂ ਪੀੜਤ ਇਕ ਬਜ਼ੁਰਗ ਔਰਤ ਦੀ ਮੌਤ ਕਾਰਨ ਨਾਰਾਜ਼ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਿਹਤ ਵਿਭਾਗ ਦੀ ਟੀਮ ’ਤੇ ਐਤਵਾਰ ਤੜਕੇ ਹਮਲਾ ਕਰ ਕੇ ਡਾਕਟਰ ਪ੍ਰੀਤਮ ਕੁਮਾਰ ਪਾਂਡੇ ਅਤੇ ਡਾਕਟਰ ਸ਼ਰਦ ਕੁਮਾਰ ਸਮੇਤ ਚਾਰ ਸਿਹਤ ਮੁਲਾਜ਼ਮਾਂ ਨੂੰ ਜ਼ਖਮੀ ਕਰ ਦਿੱਤਾ।

 

ਇਹ ਖ਼ਬਰ ਪੜ੍ਹੋ-  ਰਾਸ਼ਿਦ ਨੇ ਸ਼ੇਅਰ ਕੀਤੀ ਘਰ ਦੀ ਫੋਟੋ ਤਾਂ ਮੁਰੀਦ ਹੋਈ ਇੰਗਲੈਂਡ ਦੀ ਮਹਿਲਾ ਕ੍ਰਿਕਟਰ


ਮੁੱਖ ਚਿਕਿਤਸਾ ਅਧਿਕਾਰੀ ਡਾ. ਰਾਜਿੰਦਰ ਪ੍ਰਸਾਦ ਨੇ ਦੱਸਿਆ ਕਿ ਐਤਵਾਰ ਤੜਕੇ 3 ਵਜੇ ਪਿੰਡ ਰਾਮਾਪਾਲੀ ਦੀ ਰਹਿਣ ਵਾਲੀ 65 ਸਾਲ ਦੀ ਇਕ ਔਰਤ ਬਾਦਾਮੀ ਦੇਵੀ ਨੂੰ ਉਸ ਦੇ ਪਰਿਵਾਰ ਮੈਂਬਰ ਲੈ ਕੇ ਆਏ। ਕੋਰੋਨਾ ਪੀੜਤ ਔਰਤ ਦੀ ਹਾਲਤ ਗੰਭੀਰ ਸੀ। ਡਾਕਟਰਾਂ ਨੇ ਤੁਰੰਤ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੌਤ ’ਤੇ ਨਾਰਾਜ਼ ਪਰਿਵਾਰਕ ਮੈਂਬਰ ਲਾਸ਼ ਨੂੰ ਆਪਣੇ ਨਾਲ ਲਿਜਾਣ ਲਈ ਅੜ ਗਏ। ਉਹ ਸਰਕਾਰੀ ਮੁਆਵਜ਼ੇ ਦੀ ਮੰਗ ਵੀ ਕਰਨ ਲੱਗੇ। ਪਰਿਵਾਰਕ ਮੈਂਬਰਾਂ ਦਾ ਦੋਸ਼ ਸੀ ਕਿ ਮਰੀਜ਼ ਨੂੰ ਅੱਧੇ ਘੰਟੇ ਤੱਕ ਹਸਪਤਾਲ ’ਚ ਦਾਖਲ ਹੀ ਨਹੀਂ ਕੀਤਾ ਗਿਆ। ਇਲਾਜ ’ਚ ਲਾਪਰਵਾਹੀ ਵਰਤੇ ਜਾਣ ਕਾਰਨ ਮਰੀਜ਼ ਦੀ ਮੌਤ ਹੋਈ।

ਇਹ ਖ਼ਬਰ ਪੜ੍ਹੋ- IPL ਇਲੈਵਨ ’ਚ ਵਿਰਾਟ, ਰੋਹਿਤ ਤੇ ਧੋਨੀ ਨੂੰ ਨਹੀਂ ਮਿਲੀ ਜਗ੍ਹਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh